Home > Untagged ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਟੁੱਟੇ ਹੋਏ ਸਾਈਨ ਬੋਰਡ ਕਰਵਾਏ ਠੀਕ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਟੁੱਟੇ ਹੋਏ ਸਾਈਨ ਬੋਰਡ ਕਰਵਾਏ ਠੀਕ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਟੁੱਟੇ ਹੋਏ ਸਾਈਨ ਬੋਰਡ ਕਰਵਾਏ ਠੀਕ ਬਰਨਾਲਾ (ਸੁਖਵਿੰਦਰ ਸਿੰਘ ਭੰਡਾਰੀ) ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ (ਰਜਿ:) ਬਰਨਾਲਾ ਨੇ ਕ੍ਰਿਸ਼ਨਾ ਗਲੀ ਵਿਖੇ ਟੁੱਟੇ ਹੋਏ ਸਾਈਨ ਬੋਰਡ ਮੁੜ ਤੋਂ ਠੀਕ ਕਰਵਾ ਦਿੱਤੇ ਹਨ । ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਅਤੇ ਮੁਹੱਲਾ ਨਿਵਾਸੀ ਸੁਖਵਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਤੱਤ ਨੇ ਇਹ ਸਾਈਨ ਬੋਰਡ ਤੋੜ ਦਿੱਤੇ ਸਨ । ਸੋਸਾਇਟੀ ਨੇ ਲੋਹੇ ਦੀ ਚਾਦਰ ਲੈ ਕੇ ਇਸ ਦੇ ਉੱਪਰ ਵੈਲਡਿੰਗ ਕਰਵਾ ਦਿੱਤੀ ਅਤੇ ਰੰਗ ਕਰਾ ਕੇ ਪੇਂਟਰ ਤੋਂ ਦੁਬਾਰਾ ਨਾਮ ਲਿਖਵਾਏ ਹਨ । ਮਿਸਤਰੀ ਜਸਵੰਤ ਸਿੰਘ ਲੋਟੇ ਨੇ ਇਨ੍ਹਾਂ ਸਾਈਨ ਬੋਰਡਾਂ ਉੱਪਰ ਲੋਹੇ ਦੀ ਚਾਦਰ ਵੈਲਡਿੰਗ ਕਰ ਦਿੱਤੀ । ਮੁਹੱਲਾ ਨਿਵਾਸੀ ਸਤਵੰਤ ਸਿੰਘ ਚਹਿਲ ਉਰਫ ਮੰਗਾ ਨੇ ਇਸ ਦੇ ਉੱਪਰ ਹਰਾ ਰੰਗ ਪੇਂਟ ਕੀਤਾ ਅਤੇ ਪੇਂਟਰ ਨੂੰ ਬੁਲਾ ਕੇ ਇਸ ਦੇ ਉੱਪਰ ਗਲੀ ਦਾ ਨਾਮ, ਵਾਰਡ ਨਾਮ ਤੇ ਸੜਕ ਦਾ ਨਾਮ ਲਿਖਵਾ ਦਿੱਤਾ ਹੈ। ਆਮ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਸੋਸਾਇਟੀ ਨੇ ਬਰਨਾਲੇ ਦੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪ ਉਪਰਾਲੇ ਕਰਕੇ ਆਪੋ ਆਪਣੇ ਮੁਹੱਲਿਆਂ ਦੇ ਟੁੱਟੇ ਹੋਏ ਸਾਈਨ ਬੋਰਡਾਂ ਨੂੰ ਠੀਕ ਕਰਵਾਉਣ ਤਾਂ ਜੋ ਆਮ ਲੋਕਾਂ ਨੂੰ ਗਲੀਆਂ ਦੇ ਨਾਮ ਪਤਾ ਕਰਨ ਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਡਾ ਸਤੀਸ਼ ਕੁਮਾਰ, ਮਿਸਤਰੀ ਜਸਵੰਤ ਸਿੰਘ ਲੋਟੇ, ਰਵੀ ਕੁਮਾਰ ਸ਼ਰਮਾ, ਰਮੇਸ਼ ਕੁਮਾਰ ਸ਼ਰਮਾ, ਸਤਵੰਤ ਸਿੰਘ ਮੰਗਾ, ਭੋਲਾ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ। Title : ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਟੁੱਟੇ ਹੋਏ ਸਾਈਨ ਬੋਰਡ ਕਰਵਾਏ ਠੀਕ Posted by : Visit www.hindi.men for more Date : नवंबर 04, 2022 Labels :
0 comments:
एक टिप्पणी भेजें