ਪਤੀ-ਪਤਨੀ ਦੀ ਸ਼ੱਕੀ ਹਾਲਤ ਚ ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਨਵੰਬਰ - ਜਿਲਾ ਪਟਿਆਲਾ ਦੇ ਪਿੰਡ ਅਰਨੋਂ ਦੇ ਡੇਰਾ ਪਲਾਸੋਰ ਲਾਗੇ ਖੇਤਾਂ ਵਿੱਚ ਲੱਗੀ ਮੋਟਰ ਤੇ ਇੱਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਖਦਸ਼ਾ ਹੈ l ਜਦ ਕਿ ਇੱਕ ਔਰਤ ਦੀ ਲਾਸ਼ ਮੋਟਰ ਦੇ ਵਰਾਂਡੇ ਚ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਹੈ l ਇਸ ਸਬੰਧੀ ਮੋਟਰ ਮਾਲਿਕ ਹਰਜਿੰਦਰ ਸਿੰਘ ਵਾਸੀ ਪਲਾਸੋਰ ਨੇ ਕਿਹਾ ਕਿ ਇਸ ਵਾਰੇ ਪੂਲੀਸ ਨੂੰ ਸੁਚਿੱਤ ਕੀਤਾ ਹੈ l ਮੌਕੇ ਤੇ ਪਹੁੰਚੇ ਸੁਤਰਾਣਾ (ਪਾਤੜਾਂ) ਦੇ ਮੁੱਖੀ ਇੰਸਪੈਕਟਰ ਮੋਹਨ ਸਿੰਘ ਚੋਂਕੀ ਠਰੂਆ ਦੇ ਇੰਚਾਰਜ ਚੰਨਾ ਸਿੰਘ ਵਲੋਂ ਮਿ੍ਤਕ ਦੀ ਜੇਬ ਵਿਚੋਂ ਕਾਗਜ ਪਤਰ ਖੰਗਾਲੇ ਤਾਂ ਦੋਵਾਂ ਦੀ ਸਨਾਖਤ ਸਤਨਾਮ ਸਿੰਘ ਪੁੱਤਰ ਸਰਦੂਲ ਸਿੰਘ (35) ਵਾਸੀ ਪਲਾਸੋਰ ਤੇ ਪਤਨੀ ਸਰਬਜੀਤ ਕੌਰ (33) ਵਾਸੀ ਨਿਸਿੰਗ ਹਰਿਆਣਾ ਵਜੋਂ ਹੋਈ ਹੈ l ਐੱਸ ਐਸ ਪੀ ਪਟਿਆਲਾ ਦੀਪਕ ਪਾਰਿਕ ਤੇ ਡੀ ਐੱਸ ਪੀ ਪਾਤੜਾਂ ਗੁਰਦੀਪ ਸਿੰਘ ਦਿਉਲ ਵਲੋਂ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਉਪਰੰਤ ਉਹਨਾਂ ਦਾ ਕਹਿਣਾ ਸੀ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਮਿ੍ਤਕ ਸਤਨਾਮ ਸਿੰਘ ਡੇਰਾ ਪਲਾਸੋਰ ਦਾ ਰਹਿਣ ਵਾਲਾ ਸੀ l ਪਰ ਪਿਛਲੇ ਕਈ ਸਾਲਾਂ ਤੋਂ ਹਰਿਆਣੇ ਚ ਹੀ ਰਹਿ ਰਿਹਾ ਸੀ l ਉਸ ਦੀ ਪਹਿਲੀ ਪਤਨੀ ਉਸ ਨੂੰ ਛੱਡ ਗਈ ਸੀ l ਉਸ ਦੇ ਤਿੰਨ ਬੱਚੇ ਵੀ ਸਨ l ਉਸ ਨੇ ਮਿ੍ਤਕਾ ਨਾਲ ਸ਼ਾਦੀ ਕਰ ਲਈ l ਫਿਲਹਾਲ ਪੁਲੀਸ ਵਲੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ l
0 comments:
एक टिप्पणी भेजें