Contact for Advertising

Contact for Advertising

Latest News

गुरुवार, 3 नवंबर 2022

ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ ਰਿਟਾਇਰਮੈਂਟ ਤੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ - ਇੰਜ ਸਿੱਧੂ

ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ  ਰਿਟਾਇਰਮੈਂਟ ਤੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ - ਇੰਜ ਸਿੱਧੂ 



ਬਰਨਾਲਾ  2 ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ) ਸਾਬਕਾ ਸੂਬੇਦਾਰ ਜਿਨ੍ਹਾਂ ਨੇ 22 ਸਾਲ ਇੰਡੀਅਨ ਆਰਮੀ ਨੂੰ ਸਮਰਪਿਤ ਕਰਨ ਉਪਰੰਤ ਸਿੱਖੀਆ ਵਿਭਾਗ ਵਿੱਚ ਵੱਖ ਵੱਖ ਸਕੂਲਾਂ ਵਿੱਚ ਸੇਵਾ ਕਰਨ ਉਪਰੰਤ ਅੱਜ  ਉਹ ਸਰਕਾਰੀ ਹਾਈ ਸਕੂਲ ਨੰਗਲ ਵਿੱਖੇ ਬਤੌਰ ਹੈਡਮਾਸਟਰ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਹਨ। ਇਸ ਖੁਸ਼ੀ ਵਿਚ ਬਰਨਾਲਾ ਉਹਨਾ ਦੇ ਗ੍ਰਹਿ ਵਿੱਖੇ ਸੀ੍ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋ ਬਾਅਦ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਹ ਜਾਣਕਾਰੀ ਪਰੈਸ ਦੇ ਨਾ ਭਾਜਪਾ ਦੇ ਸੀਨੀਅਰ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਕਮਲ ਸ਼ਰਮਾ ਅਤੇ ਉਹਨਾਂ ਦੀ ਧਰਮ ਪਤਨੀ ਲਾਭ ਕੌਰ ਨੂੰ ਜਿੱਥੇ ਸੈਨਿਕ ਵਿੰਗ ਦੇ ਬਹੁਤ ਸਾਰੇ ਸਾਬਕਾ ਫੌਜੀਆ ਨੇ ਸਨਮਾਨਤ ਕੀਤਾ।  ਉਥੇ ਜ਼ੀਰੋ ਪੁਆਇੰਟ ਦੀ ਪੰਚਾਇਤ ਦੇ ਸਰਪੰਚ ਗੁਰਪਰੀਤ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਸਨਮਾਨਿਤ ਕੀਤਾ।
  ਨਗਰ ਪੰਚਾਇਤ ਨੰਗਲ ਵੱਲੋਂ ਭੀ ਕਮਲ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੇ ਵੱਖ ਵੱਖ ਕਲੱਬਾਂ ਨੇ ਅਤੇ ਸਾਰੇ ਸਕੂਲ ਦੇ ਸਟਾਫ਼ ਵੱਲੋਂ ਵੀ ਕਮਲ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਪਟਨ ਗੁਰਜੰਟ ਸਿੰਘ ਵਰੰਟ ਅਫ਼ਸਰ, ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਮੇਜਰ, ਰਾਜ ਸਿੰਘ ਲੈਫਟੀਨੈਂਟ,  ਭੋਲਾ ਸਿੰਘ ਸਿੱਧੂ ਸੂਬੇਦਾਰ, ਸਰਬਜੀਤ ਸਿੰਘ, ਗੁਰਦੇਵ ਸਿੰਘ ਮੱਕਡ਼ਾ,  ਸੂਬੇਦਾਰ ਸੁਰਿਦਰ ਸਿੰਘ ,ਹਰਜੀਤ ਸਿੰਘ, ਸੂਬੇਦਾਰ ਸੁੱਖਦੇਵ ਸਿੰਘ ਮੱਲੀ, ਹੌਲਦਾਰ ਰੇਸਮ ਸਿੰਘ, ਸਾਬਕਾ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਬਲਦੇਵ ਸਿੰਘ,  ਸੂਬੇਦਾਰ ਪਰਮਜੀਤ ਸਿੰਘ ਰਾਣੂ, ਸੁਰਜੀਤ ਸਿੰਘ ਬੈਕ ਮੈਨੇਜਰ, ਬਲਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ ਅਤੇ ਬਾਬਾ ਜਸਪਾਲ ਸਿੰਘ ਹਮੀਦੀ ਵਾਲਿਆ ਨੇ ਆਪਣੇ ਜਥੇ ਸਮੇਤ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ।
ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ  ਰਿਟਾਇਰਮੈਂਟ ਤੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ - ਇੰਜ ਸਿੱਧੂ
  • Title : ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ ਰਿਟਾਇਰਮੈਂਟ ਤੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ - ਇੰਜ ਸਿੱਧੂ
  • Posted by :
  • Date : नवंबर 03, 2022
  • Labels :
  • Blogger Comments
  • Facebook Comments

0 comments:

एक टिप्पणी भेजें

Top