ਫੀਲਖਾਨਾ ਸਕੂਲ ਵਲੋਂ ਪਿੰਜੋਰ ਗਾਰਡਨ ਵਿਖੇ ਲਾਇਆ ਬੱਚਿਆਂ ਦਾ ਇੱਕ ਰੋਜਾ ਟੂਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਨਵੰਬਰ - ਮਾਨਯੋਗ ਪਿ੍ੰਸੀਪਲ ਡਾ . ਰਜਨੀਸ਼ ਗੁਪਤਾ ਜੀ ਦੀ ਯੋਗ ਅਗਵਾਈ ਹੇਠ ਡਾ.ਸਪਨਾ ਸੇਠੀ ਅਤੇ ਸ਼੍ਰੀ ਮਤੀ ਗੁਰਦੀਪ ਕੌਰ ਜੀ ਵਲੋਂ ਫੀਲਖਾਨਾ ਸਕੂਲ ਪਟਿਆਲਾ ਦਾ ਬਾਰਵੀਂ ਜਮਾਤ ਦੀਆਂ ਵਿਦਿਆਰਥਣਾ ਦਾ ਇਕ ਰੋਜ਼ਾ ਵਿਦਿਅਕ ਟੂਰ ਪਿੰਜੋਰ ਗਾਰਡਨ , ਗੁਰਦੁਆਰਾ ਨਾਢਾ ਸਾਹਿਬ , ਰਾਕ ਗਾਰਡਨ ਤੇ ਸੁਖਨਾ ਲੇਕ ਵਿਖੇ ਲਿਜਾਇਆ ਗਿਆ ।ਜਿਸ ਵਿੱਚ ਵਿਦਿਆਰਥਣਾਂ ਨੂੰ ਪਿੰਜੋਰ ਗਾਰਡਨ ਅਤੇ ਗੁਰਦੁਆਰਾ ਨਾਢਾ ਸਾਹਿਬ ਦੀ ਇਤਿਹਾਸਕ ਮਹੱਤਤਾ ਨਾਲ ਰੂ-ਬ-ਰੂ ਕਰਵਾਇਆ ਗਿਆ ।ਸ਼੍ਰੀ ਨੇਕ ਚੰਦ ਜੀ ਦੁਆਰਾ ਤਿਆਰ ਕੀਤੇ ਰਾਕ ਗਾਰਡਨ ਦੀਆਂ ਵੱਖ ਵੱਖ ਕਲਾਕ੍ਰਿਤੀਆਂ ਨੂੰ ਦੇਖ ਕੇ ਬਹੁਤ ਓਤਸਾਹਿਤ ਹੋਈਆਂ ਤੇ ਪੂਰੇ ਟੂਰ ਦਾ ਖੂਬ ਆਨੰਦ ਲਿਆ । ਸੁਖਨਾ ਲੇਕ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਦਿਆਰਥਣਾਂ ਨੂੰ ਸਾਈਬਰ ਕਰਾਇਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਓਸ ਤੋਂ ਬਚਣ ਦੇ ਸੁਝਾਅ ਦੱਸੇ ਗਏ ।
0 comments:
एक टिप्पणी भेजें