ਬਰਨਾਲਾ(ਕੇਸ਼ਵ ਵਰਦਾਨ ਪੁੰਜ)ਸ਼੍ਰੀ ਬ੍ਰਾਹਮਣ ਸਭਾ ਦੀ ਚੋਣ ਭਗਵਾਨ ਪਰਸ਼ੂਰਾਮ ਭਵਨ ਸ਼੍ਰੀ ਬ੍ਰਾਹਮਣ ਸਭਾ ਵਿਖੇ ਹੋਈ ਜਿਸਦੇ ਵਿਚ ਸਾਰੇ ਬ੍ਰਾਹਮਣ ਸਮਾਜ ਦੇ ਜਾਣੇ ਮਾਨੇ ਸੱਜਣਾ ਨੇ ਸ਼ਿਰਕਤ ਕੀਤੀ ।ਸਾਰਿਆਂ ਦੇ ਸਹਿਯੋਗ ਨਾਲ ਪ੍ਰੇਮ ਪੁਰਵਕਤਾ ਤੇ ਸਰਵ ਸਮਤੀ ਨਾਲ ਰਾਹੁਲ ਬਾਲੀ ਨੂੰ ਸਭ ਦੇ ਸਾਹਮਣੇ ਪ੍ਰਧਾਨ ਚੁਣਿਆ ਗਿਆ।ਜਿਸ ਨਾਲ ਸਾਰੇ ਬ੍ਰਾਹਮਣ ਸਭਾ ਦੇ ਨਾਲ ਜੁੜੇ ਮੈਂਬਰਾਂ ਨੇ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਹੁਲ ਬਾਲੀ ਨੂੰ ਯਕੀਨ ਦਵਾਇਆ ਕਿ ਉਹ ਹਰ ਜਗ੍ਹਾ ਦੇ ਉੱਪਰ ਓਹਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਅਤੇ ਸ਼੍ਰੀ ਬ੍ਰਾਹਮਣ ਸਭਾ ਨੇ ਪ੍ਰਧਾਨ ਰਾਹੁਲ ਬਾਲੀ ਜੀ ਨੇ ਵੀ ਇਹ ਵਾਅਦਾ ਕੀਤਾ ਕਿ ਉਹ ਸਾਰਿਆਂ ਦੀ ਸਹਿਮਤੀ ਨਾਲ ਹੀ ਅੱਗੇ ਦੇ ਕਾਰਜਾਂ ਨੂੰ ਸੇਧ ਦਿੱਤੀ ਜਾਵੇਗੀ ਤੇ ਭਗਵਾਨ ਪਰਸ਼ੁਰਾਮ ਜੀ ਦੇ ਹੁਕਮ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਬ੍ਰਾਹਮਣ ਸਮਾਜ ਨੂੰ ਉੱਚਾਈਆਂ ਵੱਲ ਲੈਕੇ ਜਾਇਆ ਜਾਵੇਗਾ.....
ਰਾਹੁਲ ਬਾਲੀ ਬਣੇ ਬ੍ਰਾਹਮਣਸਭਾ ਦੇ ਪ੍ਰਧਾਨ
- Title : ਰਾਹੁਲ ਬਾਲੀ ਬਣੇ ਬ੍ਰਾਹਮਣਸਭਾ ਦੇ ਪ੍ਰਧਾਨ
- Posted by :
- Date : जून 20, 2022
- Labels :
0 comments:
एक टिप्पणी भेजें