ਦਿੱਲੀ ਤੋਂ ਪਰਤੇ ਕਿਸਾਨਾਂ ਦਾ ਪ੍ਰੈਸ ਕਲੱਬ ਬਰਨਾਲਾ ਵੱਲੋਂ ਭਰਵਾਂ ਸਵਾਗਤ
ਬਰਨਾਲਾ, 11 ਦਸੰਬਰ (ਬਲਜਿੰਦਰ ਚੋਹਾਨ):ਇੱਕ ਸਾਲ ਕੇਂਦਰ ਸਰਕਾਰ ਨਾਲ ਲੰਬੀ ਲੜਾਈ ਲੜਕੇ ਕਾਲ਼ੇ ਕਾਨੂੰਨ ਵਾਪਸ ਹੋਣ ਤੋਂ ਬਾਅਦ ਵਾਪਸ ਪੰਜਾਬ ਪਰਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨਾਂ ਦਾ ਪ੍ਰੈਸ ਕਲੱਬ ਬਰਨਾਲਾ ਦੇ ਆਹੁਦੇਦਾਰਾ ਅਤੇ ਕਲੱਬ ਮੈਂਬਰਾਂ ਨੇ ਸਦਰ ਬਜਾਰ ਨਹਿਰੂ ਚੌਂਕ ਵਿੱਚ ਫੁੱਲਾਂ ਦੀ ਵਰਖਾ ਅਤੇ ਫੁੱਲਾਂ ਦੇ ਹਾਰ ਪਾਕੇ ਸਵਾਗਤ ਕੀਤਾ। ਇਸ ਮੌਕੇ ਦਿੱਲੀ ਤੋਂ ਪੰਜਾਬ ਪਰਤੇ ਬੀਕੇਯੂ ਕਾਦੀਆਂ ਦੇ ਆਗੂਆਂ ਅਤੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਪਾਈਂ ਗਈ। ਜਿਨਾਂ ਵੱਲੋਂ ਕਿਸਾਨੀ ਜਿੰਦਾਬਾਦ ਦੇ ਨਾਹਰੇ ਲਗਾਏ ਜਾ ਰਹੇ ਸਨ ਅਤੇ ਪੰਗੜੇ ਪਾਕੇ ਜਸ਼ਨ ਮਨਾਏ ਜਾ ਰਹੇ ਸੀ।ਹਰ ਇੱਕ ਦੁਕਾਨਦਾਰ ਅਤੇ ਰੇਹੜੀਆਂ ਵਾਲੀਆਂ ਨੇ ਫੁੱਲਾਂ ਨਾਲ ਉਨਾਂ ਦਾ ਸਵਾਗਤ ਕੀਤਾ।ਦਿੱਲੀ ਤੋਂ ਪਰਤੇ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ , ਜਨਰਲ ਸਕੱਤਰ ਜੁਗਰਾਜ ਸਿੰਘ ਭੱਟ ਕੈਰੇ ਤੇ ਹੋਰ ਆਗੂਆਂ ਦਾ ਪ੍ਰੈਸ ਕਲੱਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਸ਼ੰਘਰਸ਼ 'ਚ ਪਾਏ ਯੋਗਦਾਨ ਦੀ ਸਲਾਘਾ ਕੀਤੀ ।ਇਸ ਸਮੇਂ ਕਲੱਬ ਦੇ ਸਰਪ੍ਰਸਤ ਕੁਲਵੰਤ ਰਾਏ ਗੋਇਲ, ਡਾ ਰਾਕੇਸ਼ ਪੁੰਜ,ਜਗਸੀਰ ਸਿੰਘ ਸੰਧੂ ਪ੍ਰਧਾਨ, ਬਲਜਿੰਦਰ ਸਿੰਘ ਚੋਹਾਨ ਜਰਨਲ ਸੈਕਟਰੀ,ਅਕੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਫਰਵਾਹੀ ਦਫਤਰ ਇੰਚਾਰਜ, ਹੇਮੰਤ ਮਿਤਲ ਪੀ, ਆਰ, ਓ,ਪ੍ਰਦੀਪ ਧਾਲੀਵਾਲ,ਹਰਵਿੰਦਰ ਕਾਲਾ, ਸੰਦੀਪ ਬਾਜਵਾ, ਗੋਪਾਲ ਮਿੱਤਲ ਅਗਜੈਕਟਿਵ ਮੈਂਬਰ,ਬਲਵਿੰਦਰ ਸ਼ਰਮਾ, ਬਲਵਿੰਦਰ ਅਜਾਦ, ਆਦਿ ਹਾਜਰ ਸਨ
0 comments:
एक टिप्पणी भेजें