Contact for Advertising

Contact for Advertising

Latest News

मंगलवार, 10 मार्च 2026

ਭਾਜਪਾ ਸੂਬਾ ਪ੍ਰਧਾਨ ਜਾਖੜ ਦੀ ਹਾਜਰੀ ਵਿੱਚ ਕੈਪਟਨ ਸਿੱਧੂ ਦੀ ਪ੍ਰੇਰਨਾ ਸਦਕਾ ਇਕ ਪ੍ਰੋਫ਼ੈਸਰ ਅਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ।

 ਭਾਜਪਾ ਸੂਬਾ ਪ੍ਰਧਾਨ ਜਾਖੜ ਦੀ ਹਾਜਰੀ ਵਿੱਚ ਕੈਪਟਨ ਸਿੱਧੂ ਦੀ ਪ੍ਰੇਰਨਾ ਸਦਕਾ ਇਕ ਪ੍ਰੋਫ਼ੈਸਰ ਅਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ।


 


ਬਰਨਾਲਾ 9 ਮਾਰਚ  ਪੰਜਾਬ ਵਿੱਚ ਭਾਜਪਾ ਦੇ ਵੱਧਦੇ ਪ੍ਰਭਾਵ ਸਦਕਾ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ 14 ਮਾਰਚ ਦੀ ਮੋਗਾ ਰੈਲੀ ਦੀ ਤਿਆਰੀ ਸਬੰਧੀ ਉਚੇਚੇ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਹਾਜਰੀ ਵਿੱਚ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਇਕ ਪ੍ਰੋਫ਼ੈਸਰ ਅਤੇ 50 ਨੌਜਵਾਨ ਵਿਦਿਆਰਥੀਆਂ ਨੇ ਭਾਜਪਾ ਦਾ ਪੱਲਾ ਫੜਿਆ ਸ੍ਰੀ ਸੁਨੀਲ ਜਾਖੜ  ਸ੍ਰ ਕੇਵਲ ਸਿੰਘ ਢਿੱਲੋਂ ਅਤੇ ਸ੍ਰੀ ਦਿਆਲ ਦਾਸ ਸੋਢੀ ਨੇ ਨੌਜਵਾਨਾਂ ਨੂੰ ਪਾਰਟੀ ਵਿੱਚ ਜੁਆਇੰਨ ਕਰਨ ਤੇ ਜੀ ਆਇਆ ਕਿਹਾ ਅਤੇ ਵਧਾਈ ਦਿੱਤੀ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕਾ ਦਾ ਰੁਝਾਨ ਹੁਣ ਭਾਜਪਾ ਵੱਲ ਵਧ ਰਿਹਾ ਹੈ ਇਸੇ ਕਰਕੇ ਮੈ ਜਿੱਥੇ ਭੀ ਜਾਂਦਾ ਹਾ ਧੜਾ ਧੜ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਕਿਉਕਿ ਲੋਕਾ ਨੂੰ ਪਤਾ ਹੈ ਕੇ ਜੇਕਰ ਪੰਜਾਬ ਦਾ ਕੋਈ ਕੁਝ ਸਵਾਰ ਸਕਦਾ ਹੈ ਉਹ ਸਿਰਫ ਤੇ ਸਿਰਫ ਭਾਜਪਾ ਹੈ ਉਹਨਾ ਪੰਜਾਬ ਦੇ ਲੋਕਾ ਨੂੰ ਸੱਦਾ ਦਿੱਤਾ ਅਤੇ ਅਪੀਲ ਕੀਤੀ ਕਿ ਇਕ ਵਾਰ ਭਾਜਪਾ ਨੂੰ 2027 ਵਿੱਚ ਮੌਕਾ ਜਰੂਰ ਦੇਣ ਤਾਕਿ ਸਰਹੱਦੀ ਸੂਬੇ ਨੂੰ ਫਿਰ ਤੋਂ ਵਿਕਾਸ ਦੀਆ ਲੀਹਾਂ ਤੇ ਚੜਾਇਆ ਜਾ ਸਕੇ ਅਤੇ ਮੌਜੂਦਾ ਸਾਸਕਾ ਵੱਲੋ ਚੜਾਏ ਕਰਜ਼ੇ ਦੀ ਪੰਡ ਨਾਲ ਨਜਿੱਠਿਆ ਜਾ ਸਕੇ ਇਸ ਮੌਕੇ ਪ੍ਰੋ.ਜਗਦੀਪ ਸਿੰਘ ਉਹਨਾਂ ਨਾਲ 50 ਨੌਜਵਾਨ ਵਿਦਿਆਰਥੀ ਅਤੇ ਜਥੇਦਾਰ ਸੁਖਵੰਤ ਸਿੰਘ ਧਨੌਲਾ ਨਰਿਦਰ ਗਰਗ ਨੀਟਾ ਧਰਮ ਸਿੰਘ ਫੋਜੀ ਸ਼ਿਵ ਸਿੰਗਲਾ ਸੋਮ ਨਾਥ ਸ਼ਰਮਾ ਗੁਰਦੇਵ ਸਿੰਘ ਮੱਕੜ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸੂਬੇਦਾਰ ਕਮਲ ਸ਼ਰਮਾ ਸੂਬੇਦਾਰ ਮੇਜਰ ਰਾਜ ਸਿੰਘ ਹੌਲਦਾਰ ਬਸੰਤ ਸਿੰਘ ਉੱਗੋਕੇ ਆਦਿ ਆਗੂ ਹਾਜਰ ਸਨ।


ਫੋਟੋ - ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੌਜਵਾਨਾਂ ਵਿਦਿਆਰਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਨਾਲ ਕੇਵਲ ਸਿੰਘ ਢਿਲੋਂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ।

ਭਾਜਪਾ ਸੂਬਾ ਪ੍ਰਧਾਨ ਜਾਖੜ ਦੀ ਹਾਜਰੀ ਵਿੱਚ ਕੈਪਟਨ ਸਿੱਧੂ ਦੀ ਪ੍ਰੇਰਨਾ ਸਦਕਾ ਇਕ ਪ੍ਰੋਫ਼ੈਸਰ ਅਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ।
  • Title : ਭਾਜਪਾ ਸੂਬਾ ਪ੍ਰਧਾਨ ਜਾਖੜ ਦੀ ਹਾਜਰੀ ਵਿੱਚ ਕੈਪਟਨ ਸਿੱਧੂ ਦੀ ਪ੍ਰੇਰਨਾ ਸਦਕਾ ਇਕ ਪ੍ਰੋਫ਼ੈਸਰ ਅਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ।
  • Posted by :
  • Date : मार्च 10, 2026
  • Labels :
  • Blogger Comments
  • Facebook Comments

0 comments:

एक टिप्पणी भेजें

Top