*ਘਰ ਦਾ ਸ਼ਿੰਗਾਰ ਹੁੰਦੇ ਨੇ ਬਜੂਰਗ*
ਕਮਲੇਸ਼ ਗੋਇਲ ਖਨੌਰੀ
ਅੱਜ ਕੱਲ ਦੀ ਇਸ ਚਕਾਚੌਂਦ ਦੀ ਦੁਨੀਆਂ ਵਿਚ ਜਿੱਥੇ, ਪੈਸੇ ਕਮਾਉਣ ਦੀ ਹੋੜ ਵਿੱਚ ਮਨੁੱਖ ਆਪਣਿਆਂ ਨੂੰ ਪਛਾੜਨਾ, ਇੱਕ ਦੂਜੇ ਨੂੰ ਨਿੱਚਾ ਦਿਖਾਉਂਣ, ਅਣਮਨੂੰਖੀ ਕੰਮਾਂ ਵਿੱਚ ਭਜਿਆ ਫਿਰਦਾ ਹੈ, ਉੱਥੇ ਹੀ ਬਜੁਰਗਾਂ ਦਾ ਸੁਨੇਹ, ਪਿਆਰ ਅਤੇ ਉਸ ਪ੍ਰਤੀ ਆਦਰ ਦੀ ਭਾਵਨਾ ਦਿਨੋ-ਦਿਨ ਘਟਦੀ ਜਾ ਰਹੀ ਹੈ। ਜਿਵੇਂ ਕਿ ਘਰ ਵਿੱਚ ਵਾਧੂ ਸਮਾਨ ਟੁੱਟੀਆਂ ਮੇਜ਼ ਕੁਰਸੀਆਂ ਅਤੇ ਭਾਂਡੇ ਰੱਖਣ ਦੀ ਥਾਂ ਸਟੋਰ ਵਿੱਚ ਹੁੰਦੀ ਹੈ। ਅੱਜ ਕੱਲ੍ਹ ਦੇ ਬੱਚੇ ਆਪਣੇ ਬਜ਼ੁਰਗਾਂ ਨੂੰ ਇਸ ਵਾਧੂ ਸਮਾਨ ਦੀ ਤਰ੍ਹਾਂ ਸਮਝਦੇ ਹਨ। ਇੱਕ ਬਜ਼ੁਰਗ ਆਪਣੀ ਸਾਰੀ ਜਿੰਦਗੀ ਦੀਆਂ ਖੁਸ਼ੀਆਂ ਨੂੰ ਤਿਆਗ ਕੇ ਆਪਣੇ ਬੱਚਿਆਂ ਦੇ ਭਵਿੱਖ ਸਵਾਰਨ ਲਈ ਲਗਾ ਦਿੰਦਾ ਹੈ।
ਓਹੀ ਬੱਚੇ ਆਪਣੇ ਮਾਤਾ-ਪਿਤਾ,ਦਾਦਾ-ਦਾਦੀ ਨੂੰ ਇੱਕ ਟੁੱਟੀ ਹੋਈ ਪੌੜੀ ਦੀ ਤਰ੍ਹਾਂ ਸਮਝਦੇ ਹਨ। ਜਿਸ ਦੇ ਇੱਕ ਪਾਏਦਾਨ ਉੱਤੇ ਪੈਰ ਧਰਕੇ ਉਹ ਉਪਰੋਂ ਦੀ ਲੰਘ ਜਾਂਦੇ ਹਨ। ਬਜ਼ੁਰਗ ਇੱਕ ਸੀਡੀ ਦਾ ਪਾਏਦਾਨ ਨਹੀਂ ਹੁੰਦੇ ਸਗੋਂ ਇਹ ਇੱਕ ਰੁੱਖ ਹੁੰਦੇ ਹਨ ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਹਨ। ਇਸ ਰੁੱਖ ਦੇ ਕੁੱਝ ਪੱਤੇ, ਟਹਿਣੀਆਂ ਅਤੇ ਕੁੱਝ ਫੁੱਲ ਹੁੰਦੇ ਹਨ। ਕਦੇ ਵੀ ਟਹਿਣੀਆਂ ਅਤੇ ਪੱਤੇ ਇੱਕੋ ਰੁੱਖ ਦੀਆਂ ਜੜ੍ਹਾਂ ਦੀ ਗਹਿਰਾਈ ਨੂੰ ਨਹੀਂ ਨਾਪ ਸਕਦੇ। ਜੇਕਰ ਇੱਕ ਰੁੱਖ ਦੀਆਂ ਜੜ੍ਹਾਂ ਹੀ ਨਹੀਂ ਰਹਿਣਗੀਆਂ ਤਾਂ ਫਿਰ ਪੱਤੇ ਫੁੱਲ ਅਤੇ ਟਹਿਣੀਆਂ ਦਾ ਵਜੂਦ ਹੀ ਖਤਮ ਹੋ ਜਾਵੇਗਾ। ਬਜ਼ੁਰਗਾਂ ਦਾ ਉੱਚਾ ਬੋਲਣਾ, ਗੱਲ-ਗੱਲ ਉੱਤੇ ਟੋਕਣਾ, ਇੱਕੋ ਗੱਲ ਨੂੰ ਬਾਰ-ਬਾਰ ਦੋਹਰਾ ਕੇ ਕਹਿਣਾ ਇਹਨਾਂ ਦੀਆਂ ਆਦਤਾਂ ਬਣ ਜਾਂਦੀਆਂ ਹਨ।
ਬੱਚਿਆਂ ਲਈ ਬਜ਼ੁਰਗਾਂ ਦੀ ਇਹ ਆਦਤਾਂ ਲੜਾਈ ਝਗੜੇ ਅਤੇ ਵਾਧੂ ਦੀ ਦਿਮਾਗ ਖਰਚੀ ਸਮਝੀ ਜਾਂਦੀ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਜ਼ਮੀਨ, ਜਾਇਦਾਦ ਅਤੇ ਪੈਸੇ ਦੇ ਲਾਲਚ ਦੀ ਖਾਤਰ ਸਾਰੀ ਜ਼ਿੰਦਗੀ ਇਕੱਠੇ ਰਹੇ ਬਜ਼ੁਰਗਾਂ ਨੂੰ ਵੀ ਅਲੱਗ ਕਰ ਦਿੱਤਾ ਜਾਂਦਾ ਹੈ। ਜਿਹੜੇ ਬੱਚੇ ਆਪਣੇ ਬਜ਼ੁਰਗਾਂ ਨੂੰ ਆਦਰ ਸਤਿਕਾਰ ਅਤੇ ਪਿਆਰ ਨਹੀਂ ਦੇ ਸਕਦੇ ਤਾਂ ਉਹਨਾਂ ਦਾ ਪਿਆਰ ਖੋਹਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਹੁੰਦਾ। ਜੋ ਅੱਜ ਉਹ ਬਜ਼ੁਰਗਾਂ ਨਾਲ ਕਰ ਰਹੇ ਹਨ ਉਹੀ ਕੁੱਝ ਉਹਨਾਂ ਨਾਲ ਵੀ ਹੋਣਾ ਹੈ। ਸਿਆਣੇ ਕਹਿੰਦੇ ਹਨ ਕਿ ਜਿਸ ਘਰ ਵਿੱਚ ਬਜ਼ੁਰਗ ਹੱਸਦੇ ਨੇ ਉੱਥੇ ਪਰਮਾਤਮਾ ਦਾ ਵਾਸ ਅਤੇ ਸਵਰਗ ਹੁੰਦਾ ਹੈ। ਜਿਸ ਘਰ ਦੇ ਬਜ਼ੁਰਗ ਦੁੱਖੀ ਹਨ ਉਸ ਘਰ ਵਿੱਚ ਕਦੇ ਵੀ ਬਰਕਤਾਂ ਅਤੇ ਖੈਰ ਨਹੀਂ ਹੁੰਦੀ। ਪਰੰਤੂ ਅੱਜ ਕੱਲ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚੋਂ ਬਜ਼ੁਰਗਾਂ ਕੋਲ ਬੈਠਣ ਦਾ ਸਮਾਂ ਕਿਸ ਕੋਲ ਹੈ। ਦੋਸਤੋ ਸਮਾਂ ਕੱਢਕੇ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਦੁੱਖ-ਸੁੱਖ ਸੁਣ ਕੇ ਉਹਨਾਂ ਨਾਲ ਪਿਆਰ ਦੀਆਂ ਦੋ ਗੱਲਾਂ ਕਰਕੇ ਦੇਖਿਉਂ, ਮਨ ਸੰਤੁਸ਼ਟ ਅਤੇ ਸ਼ਾਂਤ ਮਈ ਲਗੇਗਾ । ਉਹਨਾਂ ਦੀਆਂ ਰੂਹਾਂ ਵਿੱਚੋਂ ਪਰਮਾਤਮਾ ਦਾ ਵਾਸ ਵੀ ਪ੍ਰਤੀਤ ਹੋਵੇਗਾ। ਉਹਨਾਂ ਦੇ ਮਰਨ ਤੋਂ ਬਾਅਦ ਲੰਗਰ ਲਗਾਏ ਜਾਂਦੇ ਹਨ। ਜਲੇਬੀਆਂ ਅਤੇ ਲੱਡੂ ਲੋਕਾਂ ਨੂੰ ਖੁਆਏ ਜਾਂਦੇ ਹਨ। ਮਰਨ ਤੋਂ ਬਾਅਦ ਉਹਨਾਂ ਦੇ ਮੂੰਹ ਵਿੱਚ ਦੇਸੀ ਘਿਉ ਵੀ ਪਾਇਆ ਜਾਂਦਾ ਹੈ। ਜਦੋਂ ਕਿ ਜਿਉਂਦੇ ਜੀ ਉਹਨਾਂ ਨੂੰ ਇੱਕ ਪਾਣੀ ਦਾ ਗਿਲਾਸ ਤੱਕ ਨਹੀਂ ਦਿੱਤਾ ਜਾਂਦਾ। ਕੀ ਫਾਇਦਾ ਇਸ ਦਿਖਾਵੇ ਭਰੀ ਜ਼ਿੰਦਗੀ ਦਾ? ਬਜ਼ੁਰਗਾਂ ਨੂੰ ਆਪਣੇ ਬੱਚਿਆਂ ਦੀ ਹਰ ਸਮੇਂ ਚਿੰਤਾ ਰਹਿੰਦੀ ਹੈ। ਮਾਂ ਪੁੱਛਦੀ ਰੋਟੀ ਖਾਦੀ ਕਿ ਨਹੀਂ, ਕਿੰਨੇ ਡਾਲਰ ਕਮਾਏ ਬਾਕੀ ਸਾਰੇ ਪੁੱਛਦੇ..
ਬਜ਼ੁਰਗਾਂ ਹਰ ਸਮੇਂ ਜਿਸ ਸੱਚੇ ਵਾਹਿਗੁਰੂ, ਪ੍ਰਮਾਤਮਾ, ਅੱਲ੍ਹਾ ਅੱਗੇ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਅਤੇ ਪਿਆਰ ਦੀ ਅਰਦਾਸ ਕਰਦੇ ਹਨ। ਇਸ ਸੰਸਾਰ ਵਿੱਚ ਬਜ਼ੁਰਗ ਹਨ ਜੋ ਆਪਣੇ ਤੋਂ ਉੱਪਰ ਆਪਣੇ ਬੱਚਿਆਂ ਦਾ ਕੱਦ ਦੇਖਣਾ ਪਸੰਦ ਕਰਦੇ ਹਨ।
ਦੋਸਤੋ ਕਦੇ ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢਕੇ ਇਹਨਾਂ ਦੇ ਕੋਲ ਬੈਠਕੇ ਇਹਨਾਂ ਦੇ ਦੁੱਖਾਂ-ਦਰਦਾਂ ਨੂੰ ਜ਼ਰੂਰ ਸੁਣਿਆ ਕਰੋ,ਇਹ ਬਜ਼ੁਰਗ ਸਿਰਫ ਅਤੇ ਸਿਰਫ ਪਿਆਰ, ਸਨੇਹ ਦੇ ਭੁੱਖੇ ਹੁੰਦੇ ਹਨ। ਇਹਨਾਂ ਦੀ ਭੁੱਖ ਮਿਟਾਉਣ ਲਈ ਕੋਈ ਬਹੁਤੀ ਕੀਮਤਾਂ ਨਹੀਂ ਲਗਦੀਆਂ। ਤੁਹਾਨੂੰ ਇਹ ਅਹਿਸਾਸ ਹੋਵੇਗਾ,ਜਦੋਂ ਇਹ ਤੁਹਾਡੇ ਕੋਲੋਂ ਚਲੇ ਗਏ। ਸੁੰਨਾ ਹੋ ਜਾਵੇਗਾ ਤੁਹਾਡਾ ਵਿਹੜਾ ਜਦੋਂ ਇਹ ਚੁੱਪ ਹੋ ਜਾਣਗੇ। ਫਿਰ ਇਹਨਾਂ ਦੁਆਰਾ ਕਹੀਆਂ ਗੱਲਾਂ ਤੁਹਾਡੇ ਲਈ ਸਿਰਫ ਪਛਤਾਵਾ ਹੀ ਰਹਿ ਜਾਵੇਗਾ। ਦੋਸਤੋ ਇਹ ਧਨ ਦੌਲਤ, ਜ਼ਮੀਨਾਂ, ਗਹਿਣੇ ਕਦੇ ਕਿਸੇ ਦੇ ਨਾਲ ਨਹੀਂ ਗਏ, ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਵੀ ਇਸ ਦੁਨੀਆਂ ਤੋਂ ਖਾਲੀ ਹੱਥ ਗਿਆ। ਧੰਨ ਨੇ ਉਹ ਇਨਸਾਨ ਜਿਸ ਜਿਹਨਾਂ ਦੇ ਘਰਾਂ ਦੇ ਵਿਹੜੇ ਵਿੱਚ ਬਜ਼ੁਰਗਾਂ ਦੀਆਂ ਆਵਾਜ਼ਾਂ ਗੂੰਜਦੀਆਂ ਹਨ। ਜਦੋਂ ਤੁਹਾਡੇ ਵਿਹੜੇ ਦੀ ਰੌਣਕ ਚਲੀ ਗਈ ਤਾਂ ਤੁਹਾਨੂੰ ਸਮਝ ਆਏਗੀ, ਕਿ
*ਅਬ ਪਛਤਾਵੇ ਕੀ ਹੋਤ ਹੈ ਜਬ ਚਿੜੀਆ ਚੱਗ ਗਈ ਖੇਤ।।।*
*ਮਾਸਟਰ ਮਹਾਂਵੀਰ ਸਿੰਘ ਗਿੱਲ*
9815506434


0 comments:
एक टिप्पणी भेजें