ਸੈਨਿਕ ਵਿੰਗ ਅਤੇ ਸਰਬੱਤ ਦਾ ਭਲਾ ਵੱਲੋ ਕੀਤਾ ਗਿਆ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਪਾਰਕ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੀ ਟੀਮ ਨੇ ਮਰੀਜਾ ਦੀ ਕੀਤੀ ਜਾਂਚ
ਬਰਨਾਲਾ 16 ਜਨਵਰੀ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਸਾਬਕਾ ਸੈਨਿਕ ਵਿੰਗ ਅਤੇ ਸਰਬੱਤ ਦਾ ਭਲਾ ਟਰੱਸਟ ਵੱਲੋ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਡੀ ਐੱਸ ਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਵਿਸੇਸ ਮਹਿਮਾਨ ਦੇ ਤੌਰ ਤੇ ਬਾਬਾ ਗਾਂਧਾ ਸਿੰਘ ਗੁਰੂਦਵਾਰਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਸ਼ਾਮਿਲ ਹੋਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਕੈਂਪ ਦਾ ਲਾਹਾ ਤਕਰੀਬਨ 150 ਦੇ ਕਰੀਬ ਮਰੀਜਾ ਨੇ ਲਿਆ ਇਸ ਕੈਂਪ ਵਿੱਚ ਪਾਰਕ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੀ ਟੀਮ ਜਿਸ ਵਿੱਚ ਮੈਡੀਕਲ ਸਪੈਸਲਿਸਟ ਹੱਡੀਆਂ ਦੇ ਮਾਹਰ ਅਤੇ ਔਰਤਾਂ ਦੇ ਮਾਹਰ ਡਾਕਟਰਾਂ ਨੇ ਮਰੀਜਾ ਨੂੰ ਚੈੱਕ ਕੀਤਾ ਅਤੇ ਦਵਾਈਆਂ ਦਿੱਤੀਆਂ ਇਸ ਕੈਂਪ ਵਿੱਚ ਲੋੜਵੰਦਾਂ ਦੀ
ਈਸੀਜੀ ਕੀਤੀ ਗਈ ਸੂਗਰ ਦਾ ਭੀ ਚੈੱਕਅਪ ਕੀਤਾ ਗਿਆ ਡੀ ਐੱਸ ਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਇਹਨਾਂ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕੇ ਅੱਜ ਦੇ ਮਹਿਗਾਈ ਦੇ ਯੁੱਗ ਵਿੱਚ ਅਜਿਹੇ ਕੈਂਪ ਲਗਾਉਣ ਨਾਲ ਲੋੜਵੰਦ ਗਰੀਬਾ ਨੂੰ ਭਾਰੀ ਰਾਹਤ ਮਿਲਦੀ ਹੈ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਗੁਰਜੰਟ ਸਿੰਘ ਸੋਨਾ ਕੂਲਵਿੰਦਰ ਸਿੰਘ ਕਾਲਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਜਥੇਦਾਰ ਗੁਰਮੀਤ ਸਿੰਘ ਧੌਲਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸੁਖਪ੍ਰੀਤ ਸਿੰਘ ਹੌਲਦਾਰ ਬਸੰਤ ਸਿੰਘ ਉੱਗੋਕੇ ਗੁਰਦੇਵ ਸਿੰਘ ਮੱਕੜ ਅਤੇ ਡਾਕਟਰ ਅਤੇ ਪਾਰਕ ਹਸਪਤਾਲ ਦਾ ਸਟਾਫ ਹਾਜਰ ਸਨ।
ਫੋਟੋ - ਡੀ ਐੱਸ ਪੀ ਬਰਨਾਲਾ ਸਤਵੀਰ ਸਿੰਘ ਬੈਂਸ ਕੈਂਪ ਦਾ ਉਦਘਾਟਨ ਕਰਦੇ ਹੋਏ ਨਾਲ ਮੈਨੇਜਰ ਸੁਰਜੀਤ ਸਿੰਘ,ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ।

0 comments:
एक टिप्पणी भेजें