ਪਾਕਿਸਤਾਨ ਜੇਲਾ ਵਿੱਚੋ 55 ਜੰਗੀ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਭਾਰਤ ਸਰਕਾਰ ਨੂੰ ਕਰਨੇ ਚਾਹੀਦੇ ਹਨ ਵਿਸੇਸ ਯਤਨ ਦੇਸ ਦੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ - ਕੈਪਟਨ ਸਿੱਧੂ
ਬਰਨਾਲਾ 2 ਜਨਵਰੀ ਕੱਲ ਇੰਡੀਆ ਅਤੇ ਪਾਕਿਸਤਾਨ ਵਿਚਕਾਰ ਪਰਮਾਣੂ ਠਿਕਾਣਿਆਂ ਸਬੰਧੀ ਜਾਣਕਾਰੀ ਦੇ ਅਦਾਨ ਪ੍ਰਦਾਨ ਲਈ ਇਕ ਮਹੱਤਵ ਪੂਰਨ ਫੈਸਲਾ ਹੋਇਆ ਹੈ ਪ੍ਰੰਤੂ ਅਫਸੋਸ ਦੀ ਗੱਲ ਹੈ ਕੇ 71,65 ਦੀਆ ਲੜਾਇਆ ਦੌਰਾਨ ਸਰਕਾਰੀ ਅੰਕੜਿਆਂ ਮੁਤਾਬਿਕ 55 ਫੋਜੀ ਜੰਗੀ ਕੈਦੀ ਭਾਵੇਂ ਕੇ ਗੈਰ ਸਰਕਾਰੀ ਅੰਕੜੇ 600 ਦੇ ਕਰੀਬ ਹਨ ਜਿਹੜੇ ਪਾਕਿਸਤਾਨ ਦੀਆ ਜੇਲ੍ਹਾਂ ਵਿੱਚ ਸੜ ਰਹੇ ਹਨ ਨੂੰ ਛੁਡਵਾਉਣ ਲਈ ਭਾਰਤ ਸਰਕਾਰ ਚੁੱਪ ਚਾਪ ਬੈਠੀ ਹੈ।ਭਾਰਤ ਸਰਕਾਰ ਨੂੰ ਉਹਨਾਂ ਜੰਗੀ ਕੈਦੀਆਂ ਨੂੰ ਛੁਡਵਾਉਣ ਲਈ ਵਿਸੇਸ ਯਤਨ ਕਰਨੇ ਚਾਹੀਦੇ ਹਨ ਇਸ ਸਬੰਧ ਵਿੱਚ ਮੈ ਵਿਦੇਸ਼ ਮੰਤਰੀ ਨੂੰ ਇਕ ਚਿੱਠੀ ਲਿਖੀ ਹੈ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਦਿਆ ਭਾਜਪਾ ਹਲਕਾ ਇੰਚਾਰਜ ਭਦੌੜ ਅਤੇ ਪੰਜਾਬ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਫਿਰੋਜਪੁਰ ਦੇ ਸਤੀਸ਼ ਕੁਮਾਰ ਜਿਸਨੇ 12 ਸਾਲ ਜਾਸੂਸੀ ਦੇ ਦੋਸ ਹੇਠ ਪਾਕਿਸਤਾਨੀ ਜੇਲ ਕੱਟੀ ਹੈ ਅਤੇ ਉਹ ਜੇਲ ਪੂਰੀ ਕਰਕੇ ਵਤਨ ਵਾਪਿਸ ਆ ਗਏ ਸਨ ਕਈ ਸਾਲ ਪਹਿਲਾਂ ਉਹਨਾਂ ਐਫੀਡੇਵਟ ਦਿੱਤਾ ਸੀ ਕੇ ਪਾਕਿ ਜੇਲ੍ਹਾਂ ਵਿੱਚ ਬਹੁਤ ਭਾਰਤੀ ਨਾਗਰਿਕ ਅਤੇ ਜੰਗੀ ਕੈਦੀ ਫੋਜੀ ਬੰਦ ਹਨ ਉਹਨਾਂ ਦੱਸਿਆ ਕਿ ਸਿਪਾਹੀ ਲਾਲ ਸਿੰਘ ਪੁੱਤਰ ਨਿੱਕਾ ਸਿੰਘ 6 ਸਿੱਖ ਲਾਈ ਯੂਨਿਟ ਜਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਹਨ ਉਹ ਲਾਹੌਰ ਅਤੇ ਕਿਲ੍ਹਾ ਅਟਕ ਫਰੰਟੀਅਰ ਜੇਲ ਵਿੱਚ ਮੇਰੇ ਨਾਲ ਸਨ ਜਿਹੜੇ ਕੇ ਹੁਣ 80 ਸਾਲ ਤੋਂ ਉਪਰ ਹਨ ਅੱਜ ਭੀ ਉਹਨਾਂ ਦੀ ਧਰਮ ਪਤਨੀ ਮਾਤਾ ਭਜਨ ਕੌਰ ਪਰਿਵਾਰ ਅਤੇ ਬੇਟਾ ਹੌਲਦਾਰ ਮਹਾਂ ਸਿੰਘ ਜਿਹੜੇ 65 ਵਿੱਚ ਮਾਤਾ ਦੇ ਗਰਭ ਵਿੱਚ ਸਨ ਉਸ ਦੀ ਵਾਪਸੀ ਦਾ ਰਾਹ ਉਡੀਕ ਰਹੇ ਹਨ। ਸਿੱਧੂ ਨੇ ਕਿਹਾ ਵਿਦੇਸ਼ ਮੰਤਰੀ ਨੂੰ ਚਿੱਠੀ ਰਾਹੀਂ ਅਪੀਲ ਕੀਤੀ ਹੈ ਕੇ ਸਿਪਾਹੀ ਲਾਲ ਸਿੰਘ ਅਤੇ ਬਾਕੀ ਜੰਗੀ ਕੈਦੀਆਂ ਨੂੰ ਛੁਡਵਾਉਣ ਲਈ ਵਿਸੇਸ ਉਪਰਾਲਾ ਕੀਤਾ ਜਾਵੇ ਉਹਨਾਂ ਦੱਸਿਆ ਕਿ ਇਸ ਲੈਟਰ ਦੀ ਕਾਪੀ ਮਾਣਯੋਗ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਭੀ ਭੇਜੀ ਗਈ ਹੈ ਇਸ ਚਿੱਠੀ ਨਾਲ ਸਤੀਸ਼ ਕੁਮਾਰ ਵੱਲੋ ਦਿੱਤੇ ਐਫੀਡੇਬਟ ਦੀ ਕਾਪੀ ਭੀ ਨਾਲ ਭੇਜੀ ਹੈ।
ਫੋਟੋ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ

0 comments:
एक टिप्पणी भेजें