ਬੰਦੇ ਭਾਰਤ ਗੱਡੀ ਦੇ ਬਰਨਾਲਾ ਵਿੱਖੇ ਠਹਿਰਾਓ ਕਰਨ ਲਈ ਸਾਬਕਾ ਸੈਨਿਕ ਵਿੰਗ ਵੱਲੋ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਕੀਤਾ ਧੰਨਵਾਦ।
ਬਰਨਾਲਾ 17 ਦਸੰਬਰ ਕੇਂਦਰ ਸਰਕਾਰ ਵੱਲੋ ਜਿਹੜੀ ਬੰਦੇ ਭਾਰਤ ਟ੍ਰੇਨ ਫਿਰੋਜਪੁਰ ਤੋਂ ਚੱਲ ਕੇ ਵਾਇਆ ਬਰਨਾਲਾ ਦਿੱਲੀ ਜਾਦੀ ਹੈ ਦਾ ਬਰਨਾਲਾ ਰੇਲਵੇ ਸਟੇਸ਼ਨ ਤੇ ਠਹਿਰਾਉ ਨਹੀਂ ਸੀ ਜਿਸ ਬਾਬਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਸਣੇ ਲੋਕਲ ਭਾਜਪਾ ਆਗੂਆਂ ਵੱਲੋ ਭੀ ਰੇਲ ਰਾਜ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਤੋ ਪੁਰਜੋਰ ਮੰਗ ਕੀਤੀ ਸੀ ਕੇ ਇਸ ਗੱਡੀ ਦਾ ਠਹਿਰਾਉ ਬਰਨਾਲਾ ਵਿੱਖੇ ਭੀ ਕੀਤਾ ਜਾਵੇ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਦਿਆ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਇਹਨਾਂ ਮੰਤਰੀਆਂ ਨੇ ਕੱਲ ਪਾਰਲੀਮੈਂਟ ਵਿੱਚ ਐਲਾਨ ਕੀਤਾ ਕੇ ਇਸ ਗੱਡੀ ਦੇ ਬਰਨਾਲਾ ਵਿੱਖੇ ਠਹਿਰਾਓ ਨੂੰ ਮਨਜੂਰ ਕਰਕੇ ਜਿਲ੍ਹਾ ਬਰਨਾਲਾ ਦੇ ਲੋਕਾ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ ਜਿਸ ਲਈ ਪੰਜਾਬ ਸਾਬਕਾ ਸੈਨਿਕ ਵਿੰਗ ਵੱਲੋ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਦਾ ਸਾਡੇ ਜਿਲ੍ਹੇ ਦੀ ਵੱਡੀ ਮੰਗ ਨੂੰ ਪ੍ਰਵਾਨ ਕਰਨ ਤੇ ਦਿਲ ਦੀਆ ਗਹਿਰਾਇਆ ਵਿੱਚੋ ਧੰਨਵਾਦ ਕੀਤਾ ਸਿੱਧੂ ਨੇ ਇਕ ਹੋਰ ਮੰਗ ਰਾਹੀਂ ਮੰਗ ਕੀਤੀ ਬੰਦੇ ਭਾਰਤ ਤੋਂ ਇਲਾਵਾ ਬਾਕੀ ਟਰੇਨਾਂ ਜਿੰਨਾ ਦਾ ਠਹਿਰਾਉ ਤਪਾ ਰੇਲਵੇ ਸਟੇਸ਼ਨ ਤੇ ਨਹੀਂ ਹੈ ਉਸ ਨੂੰ ਭੀ ਤਪਾ ਵਿਖੇ ਖੜਨ ਦੀ ਮਨਜੂਰੀ ਦਿੱਤੀ ਜਾਵੇ ਇਸ ਮੌਕੇ ਸਿੱਧੂ ਤੋ ਇਲਾਵਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਹੌਲਦਾਰ ਬਸੰਤ ਸਿੰਘ ਆਦਿ ਆਗੂ ਹਾਜਰ ਸਨ।
ਫੋਟੋ - ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਮੌਤ ਜਾਰੀ ਕਰਦੇ ਹੋਏ।

0 comments:
एक टिप्पणी भेजें