Contact for Advertising

Contact for Advertising

Latest News

सोमवार, 29 दिसंबर 2025

ਕੇਦਰ ਸਰਕਾਰ ਨੇ ਮਨਰੇਗਾ ਸਕੀਮ ਨੂੰ ਬੰਦ ਨਹੀਂ ਕੀਤਾ ਸਗੋਂ 125 ਦਿਨ ਤੱਕ ਵਧਾਇਆ ਹੈ ਮਾਨ ਸਰਕਾਰ ਕਰ ਰਹੀ ਹੈ ਮਨਰੇਗਾ ਵਰਕਰਾਂ ਨੂੰ ਗੁੰਮਰਾਹ - ਕੈਪਟਨ ਸਿੱਧੂ

 ਕੇਦਰ ਸਰਕਾਰ ਨੇ ਮਨਰੇਗਾ ਸਕੀਮ ਨੂੰ ਬੰਦ ਨਹੀਂ ਕੀਤਾ ਸਗੋਂ 125 ਦਿਨ ਤੱਕ ਵਧਾਇਆ ਹੈ ਮਾਨ ਸਰਕਾਰ ਕਰ ਰਹੀ ਹੈ ਮਨਰੇਗਾ ਵਰਕਰਾਂ ਨੂੰ ਗੁੰਮਰਾਹ - ਕੈਪਟਨ ਸਿੱਧੂ


ਬਰਨਾਲਾ  29 ਦਸੰਬਰ  ਮਨਰੇਗਾ ਵਰਕਰ ਕਰਦੇ ਹਨ ਰਾਜ ਸਰਕਾਰ ਦਾ ਕੰਮ ਨਾ ਕੇ ਕੇਦਰ ਸਰਕਾਰ ਦਾ ਫਿਰ ਮਾਨ ਸਰਕਾਰ ਮਨਰੇਗਾ ਵਰਕਰਾਂ ਨੂੰ 40,% ਵੇਤਨ ਦੇਣ ਤੋਂ ਕਿਉ ਝਿਜਕਦੀ ਹੈ ਕੇਦਰ ਨੇ ਸਕੀਮ ਦਾ ਸਿਰਫ ਨਾਂ ਬਦਲਿਆ ਹੈ ਹੋਰ ਕੁੱਝ ਨਹੀਂ ਕੀਤਾ ਸਗੋਂ ਨਰੇਗਾ ਵਰਕਰਾਂ ਦਾ ਕੰਮ ਵਧਾ ਕੇ 100 ਦਿਨ ਤੋਂ 125 ਦਿਨ ਕਰ ਦਿੱਤਾ ਹੈ ਇਹ ਜਾਣਕਾਰੀ ਇਕ ਪ੍ਰੈਸ ਨੋਟ ਪ੍ਰੈਸ ਦੇ ਨਾ ਜਾਰੀ ਕਰਦਿਆ ਭਾਜਪਾ ਹਲਕਾ ਇੰਚਾਰਜ ਭਦੌੜ ਅਤੇ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ 22 ਵਿੱਚ ਕੁਰਸੀ ਤੇ ਬੈਠਦਿਆਂ ਹੀ ਕੇਜਰੀਵਾਲ ਸਾਹਿਬ ਅਤੇ ਮਾਨ ਸਾਹਿਬ ਉੱਚੀ ਉੱਚੀ ਆਖ ਰਹੇ ਸਨ ਕਿ ਕੁਰਪਸ਼ਨ ਖਤਮ ਕਰਕੇ ਪੰਜਾਬ ਨੂੰ ਕਰਜਾ ਮੁਕਤ ਕਰਾਗੇ ਪਰ ਅਫਸੋਸ ਕਰਜਾ ਵਧਾ ਕੇ 4 ਲੱਖ ਕਰੋੜ ਕਰ ਦਿੱਤਾ।ਹੁਣ ਗਰੀਬ ਮਨਰੇਗਾ ਵਰਕਰਾਂ ਨੂੰ ਗੁੰਮਰਾਹ ਕਰਕੇ ਕੇਦਰ ਖਿਲਾਫ ਭੜਕਾ ਰਹੇ ਹਨ ਜਿਹੜਾ ਅਤਿ ਨਿੰਦਣ ਯੋਗ ਹੈ ਫ਼ਰਕ ਸਿਰਫ਼ ਐਨਾ ਪਿਆ ਹੈ ਕੇ ਪਹਿਲਾ ਮਨਰੇਗਾ ਵਰਕਰਾਂ ਨੂੰ ਤਨਖਾਹ ਦਾ 10 ਪ੍ਰਤੀਸ਼ਤ ਰਾਜ ਸਰਕਾਰ ਦੇਂਦੀ ਸੀ ਮੌਜੂਦਾ ਕਾਨੂੰਨ ਤਹਿਤ ਹੁਣ 40 ਪ੍ਰਤੀਸ਼ਤ ਰਾਜ ਸਰਕਾਰ ਨੂੰ ਦੇਣਾ ਪਵੇਗਾ ਜੋਂ ਕੇ ਜਾਇਜ ਹੈ ਪ੍ਰੰਤੂ ਇਥੇ ਮੈ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਮਨਰੇਗਾ ਮਜ਼ਦੂਰਾਂ ਨੂੰ ਕੋਈ ਫਰਕ ਨਹੀਂ ਪਿਆ ਸਗੋ ਕੰਮ ਵਧੀਆ ਹੈ ਅਤੇ ਉਹਨਾਂ ਦੀ ਕਮਾਈ ਵਿੱਚ ਵਾਧਾ ਹੋਵੇਗਾ ਇਸ ਮੌਕੇ ਸਿੱਧੂ ਤੋ ਇਲਾਵਾ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਕੈਪਟਨ ਬਿੱਕਰ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਕਮਲਜੀਤ ਸ਼ਰਮਾ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਹੌਲਦਾਰ ਰੂਪ ਸਿੰਘ ਮਹਿਤਾ ਹੋਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਗੁਰਤੇਜ ਸਿੰਘ ਹੌਲਦਾਰ ਪ੍ਰੀਤਮ ਸਿੰਘ ਹੌਲਦਾਰ ਜਗਤਾਰ ਸਿੰਘ ਆਦਿ ਆਗੂ ਹਾਜਰ ਸਨ।


ਫੋਟੋ - ਮੀਟਿੰਗ ਉਪਰੰਤ ਸਾਬਕਾ ਸੈਨਿਕਾ ਨਾਲ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ

ਕੇਦਰ ਸਰਕਾਰ ਨੇ ਮਨਰੇਗਾ ਸਕੀਮ ਨੂੰ ਬੰਦ ਨਹੀਂ ਕੀਤਾ ਸਗੋਂ 125 ਦਿਨ ਤੱਕ ਵਧਾਇਆ ਹੈ ਮਾਨ ਸਰਕਾਰ ਕਰ ਰਹੀ ਹੈ ਮਨਰੇਗਾ ਵਰਕਰਾਂ ਨੂੰ ਗੁੰਮਰਾਹ - ਕੈਪਟਨ ਸਿੱਧੂ
  • Title : ਕੇਦਰ ਸਰਕਾਰ ਨੇ ਮਨਰੇਗਾ ਸਕੀਮ ਨੂੰ ਬੰਦ ਨਹੀਂ ਕੀਤਾ ਸਗੋਂ 125 ਦਿਨ ਤੱਕ ਵਧਾਇਆ ਹੈ ਮਾਨ ਸਰਕਾਰ ਕਰ ਰਹੀ ਹੈ ਮਨਰੇਗਾ ਵਰਕਰਾਂ ਨੂੰ ਗੁੰਮਰਾਹ - ਕੈਪਟਨ ਸਿੱਧੂ
  • Posted by :
  • Date : दिसंबर 29, 2025
  • Labels :
  • Blogger Comments
  • Facebook Comments

0 comments:

एक टिप्पणी भेजें

Top