ਆਓ, ਇਸ ਦਿਵਾਲੀ ਨੂੰ ਇੱਕ “ਗ੍ਰੀਨ ਦਿਵਾਲੀ” ਬਣਾਈਏ ਤੇ ਪ੍ਰਕਿਰਤੀ ਪ੍ਰਤੀ ਆਪਣਾ ਫਰਜ਼ ਨਿਭਾਈਏ। 🌿
Keshav vardaan Punj/Dr Rakesh Punj
ਦਿਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਬਰਨਾਲਾ ਸ਼ਹਿਰ ਵਿੱਚ ਕੈਨਮ ਕਨਸਲਟੈਂਟਸ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਅਧੀਨ ਬੱਚਿਆਂ ਨੂੰ ਮੁਫ਼ਤ ਦਰੱਖ਼ਤ ਵੰਡੇ ਗਏ ਅਤੇ ਇੱਕ ਵਾਅਦਾ ਲਿਆ ਗਿਆ ਕਿ ਇਸ ਦਿਵਾਲੀ ‘ਘੱਟੋ-ਘੱਟ ਇੱਕ ਦਰੱਖ਼ਤ ਹੋਰ ਲਗਾਇਆ ਜਾਵੇ।’
ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਹਸਨ ਸ਼ਰਮਾ ਓ.ਐਸ.ਡੀ. ਮੀਤ ਹਾਏਰ ਨੇ ਕਿਹਾ ਕਿ “ਦਰੱਖ਼ਤ ਜਿੱਥੇ ਪ੍ਰਕਿਰਤੀ ਨੂੰ ਸਾਫ਼ ਰੱਖਦੇ ਹਨ, ਓਥੇ ਹੀ ਸਰੀਰ ਨੂੰ ਤੰਦਰੁਸਤ ਰੱਖਣ ਦਾ ਵੀ ਸਾਧਨ ਹਨ।” ਉਨ੍ਹਾਂ ਨੇ ਕੈਨਐਮ ਕਨਸਲਟੈਂਟਸ ਬਰਨਾਲਾ ਦੇ ਮੈਨੇਜਰ ਹਿਤੇਸ਼ ਵਤਿਸ਼ ਨੂੰ ਇਸ ਮੁਹਿੰਮ ਦੇ ਮੋਡੀ ਬਣਨ ‘ਤੇ ਮੁਬਾਰਕਬਾਦ ਦਿੱਤੀ।
ਡੀ.ਸੀ. ਬਰਨਾਲਾ ਨੇ ਵੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦਿਵਾਲੀ ਨੂੰ “ਗ੍ਰੀਨ ਦਿਵਾਲੀ” ਵਜੋਂ ਮਨਾਇਆ ਜਾਵੇ। ਮਾਨਯੋਗ ਡੀ.ਐਸ.ਪੀ. ਬਰਨਾਲਾ ਨੇ ਕੈਨਮ ਕਨਸਲਟੈਂਟਸ ਵੱਲੋਂ ਚਲਾਈ ਗਈ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਦਰੱਖ਼ਤ ਲਗਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਮੈਡਮ ਏ.ਡੀ.ਸੀ. ਬਰਨਾਲਾ ,ਸੰਜੀਵ ਸ਼ਰਮਾ, ਡਾ. ਮਨਦੀਪ, ਮੈਡਮ ਇਸ਼ਾ ਐਸ.ਐਮ.ਓ. ਬਰਨਾਲਾ, ਐਸ.ਐਚ.ਓ., ਅਕਾਲੀ ਦਲ ਪਾਰਟੀ ਪ੍ਰਮੁੱਖ ਕਾਂਤਾ, ਬਰਨਾਲਾ ਜ਼ਿਲ੍ਹਾ ਦੇ ਐਮ.ਐਲ.ਏ. ਕੁਲਵਿੰਦਰ ਸਿੰਘ ਕਾਲਾ, ਬੀ.ਜੇ.ਪੀ. ਜ਼ਿਲ੍ਹਾ ਪ੍ਰਧਾਨ ਯਦਵਿੰਦਰ ਸ਼ਾਂਤੀ ਅਤੇ ਸ਼ਹਿਰ ਦੇ ਹੋਰ ਵੱਖ-ਵੱਖ ਪ੍ਰਮੁੱਖ ਲੋਕਾਂ ਨੇ ਵੀ ਅੱਗੇ ਆ ਕੇ ਇਸ ਮੁਹਿੰਮ ਨੂੰ ਲੜੀ ਤਹਿਤ ਜਾਰੀ ਰੱਖਣ ਦਾ ਆਹਵਾਨ ਕੀਤਾ।
ਇਸ ਮੁਹਿੰਮ ਅਧੀਨ ਕੈਨਮ ਕਨਸਲਟੈਂਟਸ ਬਰਨਾਲਾ ਆਪਣੇ ਦਫ਼ਤਰ (16 ਏਕੜ) ‘ਚ ਬੱਚਿਆਂ ਨੂੰ ਮੁਫ਼ਤ ਪੌਦੇ ਵੰਡ ਰਹੇ ਹਨ ਅਤੇ ਜੋ ਵੀ ਬੱਚਾ ਉਸ ਪੌਦੇ ਦੀ ਸੰਭਾਲ ਕਰੇਗਾ, ਉਸਨੂੰ ਫ੍ਰੀ IELTS/PTE ਕਲਾਸਾਂ 7 ਦਿਨਾਂ ਲਈ, ਸਕਾਲਰਸ਼ਿਪਸ ਅਤੇ ਹੋਰ ਵੱਖ-ਵੱਖ ਆਫ਼ਰ ਦਿੱਤੇ ਜਾਣਗੇ।
ਆਓ, ਇਸ ਦਿਵਾਲੀ ਨੂੰ ਇੱਕ “ਗ੍ਰੀਨ ਦਿਵਾਲੀ” ਬਣਾਈਏ ਤੇ ਪ੍ਰਕਿਰਤੀ ਪ੍ਰਤੀ ਆਪਣਾ ਫਰਜ਼ ਨਿਭਾਈਏ। 🌿
0 comments:
एक टिप्पणी भेजें