ਆਮ ਆਦਮੀ ਪਾਰਟੀ ਨਗਰ ਕੌਂਸਲ ਧਨੌਲਾ ਦਾ ਮੀਤ ਪ੍ਰਧਾਨ ਸੁਖਵਿੰਦਰ ਮੁੰਦਰੀ ਸਾਥੀਆਂ ਸਣੇ ਕਾਂਗਰਸ ਚ ਸ਼ਾਮਿਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਅਕਤੂਬਰ : ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਧਨੌਲਾ ਦੇ ਮੀਤ ਪ੍ਧਾਨ ਸੁੱਖਵਿੰਦਰ ਸਿੰਘ ਮੁੰਦਰੀ ਨੇ ਆਪਣੇ ਸਾਥੀਆਂ ਸਣੇ ਵਿਧਾਇਕ ਕਾਲਾ ਢਿੱਲੋਂ ਦੀ ਦੀ ਅਗਵਾਈ ਤੇ ਬਲਾਕ ਦਿਹਾਤੀ ਪ੍ਰਧਾਨ ਸੁਰਿੰਦਰਪਾਲ ਬਾਲਾ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਸੁਖਵਿੰਦਰ ਮੁੰਦਰੀ ਵੱਲੋ ਰੱਖੇ ਹੋਏ ਪ੍ਰੋਗਰਾਮ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਡਾਲਵੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਗੁਰਵੀਰ ਸਿੰਘ ਗੁਰੀ ਭੱਠਲ , ਐਮਐਲਏ ਪਾਇਲ ਲਖਬੀਰ ਸਿੰਘ ਲੱਖਾ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਧਨੌਲਾ ਰਜਨੀਸ਼ ਕੁਮਾਰ ਆਲੂ, ਅਰੁਨਪ੍ਰਤਾਪ ਸਿੰਘ ਢਿੱਲੇ, ਗੁਰਚਰਨ ਸਿੰਘ ਕਲੇਰ, , ਕੁਲਦੀਪ ਸਿੰਘ ਕੌਂਸਲਰ ਹੰਢਾਆਇਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਵਿਰੋਧੀ ਧਿਰ ਦੀ ਤਾਕਤ ਅਤੇ ਏਕਤਾ ਤੋਂ ਘਬਰਾ ਕੇ ਆਪ ਸਰਕਾਰ ਆਪਣੀ ਨਾਕਾਮੀ ਅਤੇ ਅਸਫਲਤਾ ਨੂੰ ਛੁਪਾਉਣ ਲਈ ਫੋਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਹੈ, ਇਸ ਮੌਕੇ ਉਨ੍ਹਾਂ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਤੇ ਪੂਰੇ ਦੇਸ਼ ਵਿੱਚ ਆਪਣੀ ਹਉਮੈ ਦੀ ਪੂਰਤੀ ਲਈ ਦਲਿਤ ਆਗੂਆਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸਾਨ ਕਰ ਰਹੀ ਹੈ।ਵਿਧਾਇਕ ਕੂਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜੋਕੀ ਸਰਕਾਰ ਇੰਨੀ ਗੈਰ ਜ਼ਿੰਮੇਵਾਰ ਸਰਕਾਰ ਹੈ ਜੋ ਕਿ ਨਸ਼ਿਆਂ ਨੂੰ ਰੋਕਣ ਲੁੱਟਾਂ ਖੋਹਾ ਕਤਲੋ ਗਾਰਤ ਨੂੰ ਠੱਲ ਪਾਉਣ ਤੋਂ ਬੇਵਸ ਹੈ, ਅਤੇ ਬੇਅਦਬੀ ਕਾਂਡ ਦਾ ਇਨਸਾਫ ਦਿਵਾਉਣ ਵਿੱਚ ਅਸਫਲ ਰਹੀ, ਓਹਨਾ ਕਿਹਾ ਕਿ ਕਾਂਗਰਸ ਪਾਰਟੀ ਵਿਚ ਜੇਕਰ ਕੋਈ ਵਰਕਰ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਜਾਓ ਤਾਂ ਮੇ ਆਪਣੇ ਆਪ ਨੂੰ ਫੇਲ੍ਹ ਲੀਡਰ ਸਮਝਾਂਗੇ, ਗੁਰਕੀਰਤ ਕੋਟਲੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਬੁਰਾ ਹਾਲ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿੱਥੇ ਹਸਪਤਾਲਾ ਵਿੱਚ ਡਾਕਟਰਾਂ ਦੀ ਵੱਡੀ ਕਮੀ ਹੈ ਉਥੇ ਹੀ ਸਰਕਾਰੀ ਸਕੂਲ ਅਧਿਆਪਕਾਂ ਕਾਰਨ ਬੰਦ ਪਏ ਹਨ। ਉਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂ ਡੋਲ ਹੋ ਚੁੱਕੀ ਹੈ ਕੋਈ ਵੀ ਵਪਾਰੀ, ਕਾਰੋਬਾਰੀ ਕਲਾਕਾਰ, ਖਿਡਾਰੀ ਕੋਈ ਵੀ ਸੁਰੱਖਿਤ ਨਹੀਂ ਜਿਸ ਦਾ ਗਵਾਹ ਹੈ ਕਿ ਜਿਸ ਤਰ੍ਹਾਂ ਸਿੰਧੂ ਮੂਸੇ ਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ ਉਸੇ ਹੀ ਤਰਜ ਤੋਂ ਪਿਛਲੇ ਦਿਨੀ ਸਹਿਣਾ ਦੇ ਸਾਬਕਾ ਸਰਪੰਚ ਦੇ ਸਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਵੀ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਪੰਜਾਬ ਵਾਸੀ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸੁਖਵਿੰਦਰ ਮੁੰਦਰੀ ਦੀ ਫਿਰ ਤੋਂ ਪਾਰਟੀ ਵਿੱਚ ਘਰ ਵਾਪਸੀ ਦੱਸਦਿਆਂ ਵਧਾਈਆਂ ਦਿੰਦਿਆਂ ਵੀ ਕਿਹਾ ਕਿ ਪਾਰਟੀ ਆਗੂਆਂ ਤੋਂ ਲੈ ਕੇ ਪਾਰਟੀ ਦੇ ਕਿਸੇ ਵੀ ਵਰਕਰ ਦੇ ਮਾਨ ਸਨਮਾਨ ਵਿੱਚ ਕੋਈ ਵੀ ਕਮੀ ਨਹੀਂ ਆਉਣ ਦੇਵਾਂਗਾ ਤੇ ਨਾ ਹੀ ਕਿਸੇ ਨਾਲ ਧੱਕੇਸਾਹੀ ਹੋਣ ਦੇਵਾਂਗਾ। ਇਸ ਮੌਕੇ ਕਾਂਗਰਸ ਪਾਰਟੀ ਦੇ ਪੰਜਾਬ ਸਪੋਕਸਮੈਨ ਹਰਦੀਪ ਸਿੰਘ ਕਿੰਗਰਾ ਨੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਆਪ ਪੰਜਾਬ ਸਿਆਸਤ 'ਚ ਬਹੁਤ ਨੀਵੇਂ ਪੱਧਰ ਤੇ ਜਾ ਰਹੀ ਹੈ। ਮੌਜੂਦਾ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿੱਚ ਮੌਜੂਦਾ ਅੱਠ ਕੌਂਸਲਰਾਂ ਨੇ ਆਪਣੇ ਅਸਤੀਫੇ ਦੇ ਕੇ ਸਰਕਾਰ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ।
ਇਸ ਪ੍ਰੋਗਰਾਮ ਵਿੱਚ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ,ਡਾ. ਸਨੀ ਸਦਿਉੜਾ ਪ੍ਰਧਾਨ ਸਿਟੀ ਅਜੇ ਕੁਮਾਰ, ਰਾਜਵਿੰਦਰ ਸਿੰਘ ਰਾਜੂ, ਸੀਨੀਅਰ ਆਗੂ ਬੱਬੂ ਸਿੰਘ ਸੋਢੀ, ਸਰਪੰਚ ਪਿੰਡ ਦਾਨਗੜ੍ਹ, ਗੁਲਾਬ ਸਿੰਘ, ਪ੍ਰਧਾਨ ਵਪਾਰ ਮੰਡਲ ਰਮਨ ਵਰਮਾ, ਨਜੀਰ ਖਾਨ ਕੂਲਵਿੰਦਰ ਕਾਲਾ, ਸੁਰਿੰਦਰ ਸਿੰਘ ਠੁਣੀਆ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ, ਸੁਰਿੰਦਰ ਸਿੰਘ, ਬੂਟਾ ਬਦੇਸ਼ਾ, ਬੱਬੂ, ਸੁਖਵਿੰਦਰ ਸਿੰਘ ਪਰਮਜੀਤ ਕੌਰ, ਸਿਮਰਨ ਕੌਰ,ਸੌਦੀਪ ਕੌਰ , ਮਹਿੰਦਰ ਕੌਰ,ਨਰਿੰਦਰ ਕੌਰ, ਭਜਨ ਕੌਰ , ਕੁਲਦੀਪ ਸਿੰਘ ਤਾਜਪੁਰੀਆ ਐਮਸੀ ਹੰਡਿਆਇਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੱਕੀ ਸਟਾਰ ਗੋਇਲ ਬਡਬਰ ਧਰਮਜੀਤ ਸਿੰਘ ਸਿੱਧੂ ਬਡਬਰ , ਦਸ਼ਮੇਲ ਸਿੰਘ ਡਾਇਰੀ ਵਾਲਾ ਕੌਂਸਲਰ ਬਰਨਾਲਾ, ਨਰਿੰਦਰ ਸ਼ਰਮਾ ਬਰਨਾਲਾ, ਸੂਰਤ ਸਿੰਘ ਬਾਜਵਾ, ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਸੁੱਖੀ ਕਲੇਰ, ਤਲਵਿੰਦਰ ਸਿੰਘ ਢੀਂਡਸਾ, ਵਿੱਕੀ ਦਿ ਐਜ ਕੌਂਸਲਟੇਂਟ, ਪਰਮਿੰਦਰ ਬਰਨਾਲਾ, ਸਤਨਾਮ ਸਿੰਘ ਕਰਮ ਸਿੰਘ, ਰਵਿੰਦਰ ਸਿੰਘ ਰੋਹੀ, ਪਰਭਦੀਪ ਸਿੰਘ ,ਗੁਰਬਚਨ ਸਿੰਘ ਨੰਬਰਦਾਰ, ਰਣਜੀਤ ਸਿੰਘ ਰਣੀਆ, ਬੱਬੂ ਧਨੌਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
0 comments:
एक टिप्पणी भेजें