ਕੇਂਦਰੀ ਵਜ਼ੀਰ ਗਡਕਰੀ ਕੋਲ ਭਾਜਪਾ ਆਗੂ ਸਿੱਧੂ ਨੇ ਬਰਨਾਲਾ ਓਵਰਬ੍ਰਿਜ ਐਨ ਐਚ 7 ਹਾਈਵੇਅ ਅਤੇ ਭਵਾਨੀਗੜ੍ਹ ਸ਼ਹਿਰ ਦੇ ਓਵਰਬ੍ਰਿਜ ਦਾ ਮਾਮਲਾ ਉਠਾਇਆ।
ਬਰਨਾਲਾ 17 ਅਕਤੂਬਰ ਕੇਂਦਰੀ ਰੋਡ ਟਰਾਂਸਪੋਰਟ ਅਤੇ ਜਹਾਜ ਰਾਣੀ ਮੰਤਰੀ ਸ੍ਰੀ ਨਿਤਨ ਗਡਕਰੀ ਨੂੰ ਦੀਵਾਲੀ ਦੀਆਂ ਸੁੱਭ ਕਾਮਨਾਮਾ ਦੇਣ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇਚਾਰਜ ਭਾਦੋੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਸਾਥੀਆਂ ਸਮੇਤ ਵਿਸੇਸ ਤੌਰ ਤੇ ਪਹੁੰਚੇ ਇਸ ਮੌਕੇ ਵਿਸਥਾਰ ਨਾਲ ਗੱਲ ਕਰਦੀਆਂ ਉਹਨਾਂ ਬੇਨਤੀ ਕੀਤੀ ਕੇ ਸਾਬਕਾ ਫੌਜੀਆ ਨੂੰ ਟੋਲ ਪਲਾਜ਼ਾ ਮੁਆਫ਼ ਕੀਤਾ ਜਾਵੇ ਉਹਨਾਂ ਦੇ ਧਿਆਨ ਹਿਤ ਬਰਨਾਲਾ ਸ਼ਹਿਰ ਕਚਹਿਰੀ ਚੋਕ ਵਿੱਚੋ ਗੁਜਰਦੇ ਓਵਰ ਬ੍ਰਿਜ ਜਿਹੜਾ ਥੋੜੇ ਸਮੇਂ ਵਿੱਚ ਹੀ ਟੁੱਟ ਗਿਆ ਅਤੇ ਸ਼ਹਿਰ ਵਾਸੀ ਭਾਰੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਨਾਲ ਸਿੱਧੂ ਨੇ ਐਨ ਐਚ 7 ਬਠਿੰਡਾ ਚੰਡੀਗੜ੍ਹ ਹਾਈਵੇਅ ਦੀਆ ਸਮੱਸਿਆਵਾਂ ਨੂੰ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਕੇ ਇਕ ਤਾਂ ਭਵਾਨੀਗੜ੍ਹ ਸ਼ਹਿਰ ਦੇ ਉਤੋਦੀ ਓਵਰ ਬ੍ਰਿਜ ਬਾਬਤ ਬੇਨਤੀ ਕੀਤੀ ਜਿਸ ਕਾਰਣ ਸ਼ਹਿਰਵਾਸੀ ਭੀ ਔਖੇ ਹਨ ਅਤੇ ਅੱਗੇ ਜਾਣ ਵਾਲੇ ਯਾਤਰੀ ਭੀ ਪ੍ਰੇਸ਼ਾਨ ਹਨ ਕਿਉਕਿ ਉਹਨਾ ਦਾ ਸ਼ਹਿਰ ਵਿੱਚੋ ਲੰਘਣ ਕਾਰਣ ਵਕਤ ਜਾਇਆ ਹੁੰਦਾ ਹੈ ਦੂਸਰਾ ਬਹੁਤ ਹੀ ਮਹੱਤਵ ਪੂਰਨ ਮੁੱਦਾ ਮੰਤਰੀ ਜੀ ਦੇ ਧਿਆਨ ਹਿਤ ਇਹ ਲਿਆਂਦਾ ਕੇ ਆਮ ਲੋਕਾਂ ਨੇ ਆਪਣੀ ਸੁਭਿਦਾ ਅਨੁਸਾਰ ਰੋਡ ਡਿਵਾਈਡਰਾਂ ਨੂੰ ਇਕ ਪਾਸੇ ਤੋ ਦੂਸਰੇ ਪਾਸੇ ਜਾਣ ਲਈ ਤੋੜ ਲਿਆ ਹੈ ਅਤੇ ਲੋੜ ਅਨੁਸਾਰ ਰਸਤੇ ਬਣਾ ਲਏ ਹਨ ਅਤੇ ਕਿਸੇ ਭੀ ਜਗਾ ਤੋਂ ਇਕ ਤੋ ਦੂਸਰੇ ਪਾਸੇ ਆ ਜਾਦੇ ਹਨ ਅਤੇ ਬਹੁਤ ਸਾਰੀਆ ਰੋਡ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਦੁਖਾਂਤ ਵਾਪਰ ਜਾਂਦਾ ਹੈ ਮੰਤਰੀ ਜੀ ਨੇ ਤੁਰੰਤ ਆਪਣੇ ਪ੍ਰਾਈਵੇਟ ਸੈਕਟਰੀ ਨੂੰ ਹੁਕਮ ਦਿੱਤੇ ਇਹਨਾਂ ਦੀ ਜਾਚ ਕਰਵਾ ਕੇ ਢੁੱਕਵੀ ਕਾਰਵਾਈ ਕੀਤੀ ਜਾਵੇ ਅਤੇ ਭਰੋਸਾ ਦਵਾਇਆ ਕਿ ਜਲਦੀ ਤੋ ਜਲਦੀ ਇਹਨਾਂ ਸੰਬਧੀ ਐਕਸਨ ਲਿਆ ਜਾਏਗਾ ਇਸ ਮੌਕੇ ਚੀਫ ਇੰਜੀਨੀਅਰ ਇਕਬਾਲ ਸਿੰਘ ਕੈਪਟਨ ਰਾਕੇਸ਼ ਪਾਂਡੇ ਕੈਪਟਨ ਜਤਿੰਦਰ ਪਾਲ ਸਿੰਘ ਗੁਰਦੇਵ ਸਿੰਘ ਮੱਕੜ ਅਤੇ ਬਲਕਾਰ ਸਿੰਘ ਹਾਜਰ ਸਨ।
ਫੋਟੋ - ਕੇਂਦਰੀ ਵਜ਼ੀਰ ਸ੍ਰੀ ਨਿਤਿਨ ਗਡਕਰੀ ਨਾਲ ਸੜਕਾ ਸੰਬਧੀ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ
0 comments:
एक टिप्पणी भेजें