*****ਤਪ ਅਸਥਾਨ ਨਿਰਮਲ ਕੁਟੀਆ ਪੁੰਡਵਾ ਵਿਖੇ ਮਹਾਨ ਗੁਰਮਿਤ ਸਮਾਗਮ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ/ਸੰਤ ਗੁਰਚਰਨ ਸਿੰਘ ਪੰਡਵਾ
****** ਇਹ ਮਹਾਨ ਗੁਰਮਿਤ ਸਮਾਗਮ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ/ਸੰਤ ਗੁਰਚਰਨ ਸਿੰਘ ਪੰਡਵਾ
****ਇਸ ਮੌਕੇ ਕੀਰਤਨੀ ਜਥੇ, ਕਥਾ ਵਾਚਕ ਤੇ ਸੰਤ ਮਹਾਂਪੁਰਸ਼ਾਂ ਵੱਲੋਂ ਕੀਰਤਨ-ਕਥਾ ਤੇ ਪ੍ਰਵਚਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ/ਸੰਤ ਗੁਰਚਰਨ ਸਿੰਘ ਪੰਡਵਾ
***ਫਗਵਾੜਾ/ਹੁ/ ਦਲਜੀਤ ਅਜਨੋਹਾ
ਤਪ ਅਸਥਾਨ ਨਿਰਮਲ ਕੁਟੀਆ ਪੁੰਡਵਾ ਵਿਖੇ 17 ਅਕਤੂਬਰ ਨੂੰ ਸੰਤ ਗੁਰਚਰਨ ਸਿੰਘ ਪੰਡਵਾ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਿਤ ਸਮਾਗਮ 17 ਅਕਤੂਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ।ਸੰਤ ਗੁਰਚਰਨ ਸਿੰਘ ਪੰਡਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਖੁੱਲ੍ਹੇ ਪੰਡਾਲ ਵਿੱਚ ਪ੍ਰਮੁੱਖ ਕੀਰਤਨੀ ਜਥੇ, ਕਥਾ ਵਾਚਕ, ਢਾੜੀ ਜਥੇ ਅਤੇ ਸੰਤ ਮਹਾਪੁਰਖ ਸੰਗਤਾਂ ਨੂੰ ਕੀਰਤਨ, ਕਥਾ ਵਿਚਾਰਾਂ, ਢਾੜੀ ਵਾਰਾਂ ਅਤੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ
0 comments:
एक टिप्पणी भेजें