ਧਨੌਲਾ ਵਿੱਚ ਤਿੰਨ ਕਰੋੜ ਰੁਪਏ ਦੇ ਕੰਮ ਜਲਦ ਸੁਰੂ ਹੋਣਗੇ -- ਰਣਜੀਤ ਕੌਰ ਸੋਢੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 2 ਅਗਸਤ ;--ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪਿੰਡਾ ਸ਼ਹਿਰਾ ਕਸਬਿਆਂ ਦੇ ਮੁਢਲੇ ਵਿਕਾਸ ਕਾਰਜਾਂ ਲਈ ਵੱਡੀ ਪੱਧਰ ਤੇ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ਧਨੌਲਾ ਨਗਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਉਸ ਤਹਿਤ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੱਲੋਂ ਧਨੌਲਾ ਦੀਆਂ ਰਹਿੰਦੀਆਂ ਗਲੀਆਂ ਸੀਵਰੇਜ ਲਈ ਕਰੀਬ ਤਿੰਨ ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ ਧਨੌਲਾ ਦੀ ਨੁਹਾਰ ਬਦਲ ਜਾਵੇਗੀ, ਇਹਨਾ ਸਬਦਾ ਦਾ ਪ੍ਰਗਟਾਵਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਸ੍ਰੀਮਤੀ ਰਣਜੀਤ ਕੌਰ ਸੋਢੀ ਨੇ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕੀਤੇ ਹਰ ਵਾਅਦੇ ਪੂਰੇ ਕੀਤੇ, ਕਿਹਾ ਕਿ ਧਨੌਲਾ ਦੀਆਂ ਸਾਰੀਆਂ ਗਲੀਆਂ ਨਾਲੀਆਂ ਸੀਵਰੇਜ, ਪਾਂ ਕੇ ਪੱਕੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸੰਸਦ ਮੈਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਦੇ ਯਤਨਾਂ ਸਦਕਾ ਨਗਰ ਦੇ ਵਿਕਾਸ ਲਈ ਰਹਿੰਦੀਆਂ ਚਾਰ ਗਲੀਆਂ ਵਿੱਚ ਸੀਵਰੇਜ ਸਮੇਤ ਇੰਟਰਲਾਕ ਟਾਈਲ ਨਾਲ ਪੱਕੀਆਂ ਕੀਤੀਆਂ ਜਾਣਗੀਆਂ, ਜਿਨਾਂ ਵਿੱਚ, ਸੰਗਰੂਰ ਬਰਨਾਲਾ, ਰੋਡ ਤੇ ਨੈਬੀ ਧਾਲੀਵਾਲ ਦੇ ਘਰ ਤੋਂ ਗੌਰਵ ਐਮ ਸੀ ਦੀ ਦੁਕਾਨ ਤੱਕ ਇੰਟਰਲਾਕ ਦਾ ਕੰਮ 42 ਲੱਖ, ਤੇਜੂ ਬੱਕਰੀਆ ਵਾਲਾ ਤੋਂ ਮੇਨ ਰੋਡ ਤੱਕ ਸੀਵਰ ਅਤੇ ਟਾਈਲਾਂ ਵਿਛਾਉਣ ਦਾ ਕੰਮ 120 .830 ਲੱਖ ਰੁਪਏ, ਵਾਰਡ ਨੰਬਰ ਦਸ ਦੇ ਸੀਤਾ ਹਾਊਸ ਤੋਂ ਮਨੋਹਰ ਹਾਊਸ ਤਕ ਇੰਟਰਲਾਕ ਟਾਈਲ ਦੇ ਕੰਮ ਲਈ 47.66 ਲੱਖ ਰੁਪਏ ਅਤੇ ਵਾਰਡ ਨੰਬਰ ਪੰਜ ਦੀ ਜੋਧ ਪ੍ਰਧਾਨ ਵਾਲੀ ਗਲੀ ਦਾ ਕੰਮ 84 ਲੱਖ ਨਾਲ ਹੋਵੇਗਾ, ਜਿਸ ਨੂੰ ਜਲਦੀ ਹੀ ਸੁਰੂ ਕੀਤਾ ਜਾਵੇਗਾ, ਉਹਾਂ ਕਿਹਾ ਕਿ ਠੇਕੇਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਚੰਗਾ ਕੰਮ ਕਰਨ ਨਹੀਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
0 comments:
एक टिप्पणी भेजें