ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ਤੇ ਰੋਕ ਲਗਾਉਣਾ ਸ਼ਰਮਨਾਕ ਗੱਲ-- ਗੁਰਪ੍ਰੀਤ ਸਿੰਘ ਝੱਲੀ
ਹੱਕ ਵਿੱਚ ਅੱਗੇ ਆਈ ਭਾਰਤੀ ਕਿਸਾਨ ਯੂਨੀਅਨ ਜੈ ਕਿਸਾਨ ਅੰਦੋਲਨ ਪੰਜਾਬ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / ਬਰਨਾਲਾ / 4 ਜੁਲਾਈ :-- ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਦਾ ਸਿਰ ਉੱਚਾ ਚੁੱਕਣ ਵਾਲਾ ਗਾਇਕ ਅਤੇ ਫ਼ਿਲਮੀ ਅਦਾਕਾਰ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਕਿਸਾਨ ਯੂਨੀਅਨ ਜੈ ਕਿਸਾਨ ਅੰਦੋਲਨ ਪੰਜਾਬ ਨਿੱਤਰੀ ਹੈ। ਭਾਰਤੀ ਕਿਸਾਨ ਯੂਨੀਅਨ "ਜੈ ਕਿਸਾਨ ਅੰਦੋਲਨ" ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਸ਼੍ਰੀ ਜੋਗਿੰਦਰ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਾਰਟੀ ਦਫ਼ਤਰ 22 ਏਕੜ ਬਰਨਾਲਾ ਵਿਖੇ ਹੋਈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਝੱਲੀ ਅਤੇ ਦਫ਼ਤਰ ਇੰਚਾਰਜ਼ ਗੁਰਮੀਤ ਸਿੰਘ ਢਿੱਲੋਂ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪੰਜਾਬੀ ਕਲਾਕਾਰ ਤੇ ਅਦਾਕਾਰ ਦਲਜੀਤ ਦੁਸਾਂਨ ਦੀ ਫਿਲਮ ਸਰਦਾਰ ਜੀ ਤਿੰਨ ਤੇ ਰੋਕ ਲਾਉਣੀ ਇੱਕ ਸ਼ਰਮਨਾਕ ਗੱਲ ਹੈ। ਇਹਨਾਂ ਕਿਹਾ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਫਿਲਮ (ਜਿਸ ਵਿੱਚ ਪਾਕਿਸਤਾਨ ਦੀ ਅਦਾਕਾਰਾ ਨੂੰ ਰੋਲ ਦਿੱਤਾ ਗਿਆ ਹੈ) ਸਰਦਾਰ ਜੀ-3 ਤੇ ਜੋ ਰੋਕ ਭਾਰਤੀ ਸੈਂਸਰ ਬੋਰਡ ਵੱਲੋਂ ਲਗਾਈ ਗਈ ਹੈ ਉਹ ਬਿਲਕੁਲ ਗ਼ਲਤ ਹੈ। ਜਿਸ ਦੀ ਭਾਰਤੀ ਕਿਸਾਨ ਯੂਨੀਅਨ ਜੈ ਕਿਸਾਨ ਅੰਦੋਲਨ ਦੇ ਆਗੂ ਨਿੰਦਾ ਕਰਦੇ ਹਨ। ਉੱਕਤ ਆਗੂਆਂ ਨੇ ਕਿਹਾ ਕਿ ਪੰਜਾਬੀ ਫਿਲਮ "ਸਰਦਾਰ ਜੀ 3" ਦੀ ਸ਼ੂਟਿੰਗ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਜਦਕਿ ਭਾਰਤ ਪਾਕਿਸਤਾਨ ਦੇ ਸਬੰਧ ਪਹਿਲਗਾਮ ਵਿੱਚ ਕੀਤੀ ਭਾਰਤੀ ਸੈਲਾਨੀਆਂ ਦੀ ਹੱਤਿਆ ਤੋਂ ਬਾਅਦ ਵਿਗੜੇ ਹਨ। ਜਿਸ ਵਿੱਚ ਦਿਲਜੀਤ ਦੁਸਾਂਝ ਅਤੇ ਪਾਕਿਸਤਾਨੀ ਅਦਾਕਾਰਾ ਦਾ ਕੋਈ ਕਸੂਰ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੈ ਕਿਸਾਨ ਅੰਦੋਲਨ ਦੇ ਆਗੂ ਭਾਰਤੀ ਸੈਂਸਰ ਬੋਰਡ ਤੋਂ ਮੰਗ ਕਰਦੇ ਹਨ ਕਿ "ਸਰਦਾਰ ਜੀ-3 ਫਿਲਮ ਨੂੰ ਜਲਦੀ ਮਨਜ਼ੂਰੀ ਦਿੱਤੀ ਜਾਵੇ। ਇਸ ਮੌਕੇ ਮਨੋਜ ਕੁਮਾਰ ਪ੍ਰੈੱਸ ਸਕੱਤਰ, ਪ੍ਰਦੀਪ ਕੁਮਾਰ ਐਨ ਆਰ ਆਈ, ਕੁਲਵੰਤ ਸਿੰਘ ਜਾਗਲ, ਕਾਲਾ ਦਾਨਗੜ੍ਹ, ਸ਼ਮਸ਼ੇਰ ਸਿੰਘ ਸੰਘੇੜਾ,ਸੁਖਵਿੰਦਰ ਸਿੰਘ ਮੰਟਾ, ਰਾਜੀ ਬਾਜਵਾ ਮੁਕੇਸ਼ ਸ਼ਰਮਾ ਰਾਜੀ ਬਾਜਵਾ, ਗੁੱਗ ਬਰਨਾਲਾ, ਗੁਰਜੰਟ ਸਿੰਘ ਬਦੇਸਾ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ।
0 comments:
एक टिप्पणी भेजें