ਧਨੌਲਾ ਪੁਲਿਸ ਵਲੋਂ ਵਿਸੇਸ ਨਾਕਾਬੰਦੀ ਕਰਕੇ ਵਾਹਨਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 9 ਜੁਲਾਈ :--ਐੱਸ ਐੱਸ ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਜੀਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਨਾਰਕੋਟਿਕ ਸੈੱਲ ਸ. ਕਮਲਜੀਤ ਸਿੰਘ ਜੀ ਦੀ ਦੇਖ ਰੇਖ ਹੇਠ ਥਾਣਾ ਧਨੌਲਾ ਦੇ ਮੁਖੀ ਇੰਸਪੇਕਟਰ ਜਗਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਵਲੋਂ ਧਨੌਲਾ ਦੇ ਬੱਸ ਸਟੈਂਡ ਵਿਖੇ ਵਿਸੇਸ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ, ਗੱਲਬਾਤ ਕਰਦੇ ਹੋਏ ਡੀਐਸਪੀ ਨਾਰਕੋਟਿਕ ਸੈੱਲ ਸ਼ ਕਮਲਜੀਤ ਸਿੰਘ ਨੇ ਕਿਹਾ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਜਿਲੇ ਦੇ ਵੱਖ ਵੱਖ ਥਾਵਾਂ ਤੇ ਵਿਸੇਸ ਨਾਕੇ ਲਗਾਏ ਗਏ ਹਨ, ਜਿੱਥੇ ਹਰ ਦੋ ਪਹੀਆ, ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅਧੂਰੇ ਕਾਗਜਾਤ ਵਾਲਿਆ ਦੇ ਕਰੀਬ 12 ਚਲਾਨ ਕੱਟੇ ਗਏ ਹਨ, ਤੇ ਸ਼ੱਕੀ ਵਾਹਨਾਂ ਦੀ ਪਛਾਣ ਕਰਕੇ ਪੁੱਛਗਿੱਛ ਕੀਤੀ ਗਈ ਹੈ, ਓਹਨਾ ਕਿਹਾ ਕਿ ਆਏ ਦਿਨ ਹੋ ਰਹੀਆਂ ਵਾਰਦਾਤਾਂ ਦੇ ਮੱਦੇਨਜਰ ਹਰ ਮਾੜੇ ਅਨਸਰ ਸ਼ੱਕੀ ਵਾਹਨਾਂ ਤੇ ਨਜਰ ਰੱਖੀ ਜਾ ਰਹੀ ਹੈ, ਤੇ ਬਿਨਾ ਨੰਬਰ ਪਲੇਟ ਮੋਟਰਸਾਇਕਲਾਂ ਦੇ ਚਲਾਨ ਕੱਟੇ ਗਏ ਹਨ। ਉਹਨਾਂ ਕਿਹਾ ਕਿ ਇਹ ਨਾਕਾਬੰਦੀਆਂ ਹਰ ਰੋਜ਼ ਜਾਰੀ ਰਹਿਣਗੀਆਂ। ਇਸ ਮੌਕੇ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਘੁਮਾਣ, ਏਐਸਆਈ ਸੁਖਦੇਵ ਸਿੰਘ, ਏਐਸਆਈ ਜਗਦੇਵ ਸਿੰਘ, ਏਐਸਆਈ ਬਲਵਿੰਦਰ ਸ਼ਰਮਾ ਭੱਠਲ, ਸਹਾਇਕ ਥਾਣੇਦਾਰ ਸੇਵਾ ਸਿੰਘ, ਹੈਡਕਾਸਟੇਬਲ ਸੰਦੀਪ ਸਿੰਘ, ਕਾਂਸਟੇਬਲ ਚੰਨਪ੍ਰੀਤ ਸਿੰਘ, ਹੈਡ ਕਾਂਸਟੇਬਲ ਕਾਬਲ ਸਿੰਘ, ਕਾਂਸਟੇਬਲ ਅੰਮ੍ਰਿਤਪਾਲ ਸਿੰਘ, ਕਾਂਸਟੇਬਲ ਅਕਾਸ਼ਦੀਪ ਸਿੰਘ, ਪੁਲਿਸ ਮੁਲਾਜਮ ਮੌਜੂਦ ਸਨ।
0 comments:
एक टिप्पणी भेजें