ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਤੇ ਡਾਕਾ ਨਹੀਂ ਵੱਜਣ ਦੇਵੇਗੀ - ਕੇਵਲ ਸਿੰਘ ਢਿੱਲੋ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 29 ਜੁਲਾਈ :-- ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਬਿਲਕੁਲ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਅਤੇ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਉਹਨਾਂ ਦੀਆਂ ਜਮੀਨਾਂ ਤੇ ਡਾਕਾ ਨਹੀਂ ਵੱਜਣ ਦੇਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋ ਨੇ ਕੀਤਾ। ਸਰਦਾਰ ਢਿੱਲੋਂ ਨੇ ਕਿਹਾ ਕਿਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਬਿਲਕੁਲ ਪੰਜਾਬ ਨੂੰ ਇਹ ਨੀਤੀ ਬਰਬਾਦ ਕਰਨ ਵਾਲੀ ਹੈ ਇਸ ਨੂੰ ਜਿੰਨੀ ਜਲਦੀ ਹੋ ਸਕੇ ਵਾਪਸ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ 80 ਫੀਸਦੀ ਕਿਸਾਨਾਂ ਕੋਲ ਪੰਜ ਕਿੱਲੇ ਤੱਕ ਜਮੀਨ ਹੈ ਜੇਕਰ ਉਨਾਂ ਦੀ ਜਮੀਨ ਚਲੀ ਗਈ ਤਾਂ ਉਨਾਂ ਦੇ ਬੱਚੇ ਕਿੱਥੋਂ ਪਲਨਗੇ ਉਹਨਾਂ ਦਾ ਘਰ ਪਰਿਵਾਰ ਦਾ ਗੁਜ਼ਾਰਾ ਕਿੱਥੋਂ ਚੱਲੇਗਾ। ਸਰਦਾਰ ਢਿੱਲੋ ਨੇ ਕਿਹਾ ਕਿ ਲੈਂਡ ਪੋਲਿੰਗ ਫਾਰਸੀ ਪੰਜਾਬ ਨੂੰ ਤਬਾਹ ਕਰਨ ਵਾਲੀ ਹੈ ਲੈਂਡ ਪੋਲਿੰਗ ਕੋਈ ਤਰੱਕੀ ਦੀ ਯੋਜਨਾ ਨਹੀਂ ਇਹ ਪੰਜਾਬ ਨੂੰ ਲੁੱਟਣ ਦੀ ਸਕੀਮ ਹੈਉਹਨਾਂ ਕਿਹਾ ਕਿ ਦਿੱਲੀ ਵਾਲਿਆਂ ਦੀ ਹੁਣ ਪੰਜਾਬ ਦੀ ਜਮੀਨ ਤੇ ਅੱਖ ਹੈ ਕਿਸਾਨ ਤਾਂ ਆਪਸ ਵਿੱਚ ਵੱਟ ਵੱਢਣ ਤੋਂ ਲੜ ਪੈਂਦੇ ਹਨ ਇਹਨਾਂ ਨੂੰ ਜਮੀਨਾਂ ਕਿੱਥੋਂ ਦੇ ਦੇਣਗੇ। ਉਹਨਾਂ ਕਿਹਾ ਕਿ ਇਹ ਵੱਡੇ ਵੱਡੇ ਧਨਾਡਾਂ ਨਾਲ ਸੌਦੇਬਾਜ਼ੀ ਕਰਕੇ ਉਹਨਾਂ ਨੂੰ ਜਮੀਨਾਂ ਸੰਭਾ ਦੇਣਗੇ ਤੇ ਆਪ ਪੰਜਾਬ ਦਾ ਪੈਸਾ ਬਿਹਾਰ ਤੇ ਦੂਸਰੇ ਰਾਜਿਆਂ ਦੀਆਂ ਚੋਣਾਂ ਤੇ ਖਰਚ ਕਰਨਗੇ। ਪਹਿਲਾਂ ਵੀ ਇਹ ਪੰਜਾਬ ਦਾ ਪੈਸਾ ਪੰਜਾਬ ਦੀ ਮਸ਼ੀਨਰੀ, ਗੱਡੀਆਂ ,ਜਹਾਜ ਅਤੇ ਹੋਰ ਸਾਰੀਆਂ ਸਹੂਲਤਾਂ ਦੂਸਰੇ ਰਾਜਾਂ ਵਿੱਚ ਵਰਤ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਕਿਸੇ ਵੀ ਹਲਤ ਵਿੱਚ ਕਿਸਾਨਾਂ ਦੀਆਂ ਜਮੀਨਾਂ ਅਤੇ ਉਹਨਾਂ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਵਾਂਗੇ। ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦੀ ਜਨਤਾ ਪਾਰਟੀ ਦੀਆਂ ਜਿੱਥੇ ਵੀ ਸਰਕਾਰਾਂ ਹਨ ਉੱਥੇ ਦੇ ਲੋਕ ਪੂਰੀ ਤਰ੍ਹਾਂ ਖੁਸ਼ਹਾਲ ਹਨ।
0 comments:
एक टिप्पणी भेजें