*ਐੱਸ ਐੱਸ ਡੀ ਕਾਲਜ ਵਿੱਚ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ*
*ਕਾਰਗਿਲ ਵਿਜੈ ਦਿਵਸ ਮਨਾਉਂਦਿਆਂ ਸਾਨੂੰ ਭਾਰਤੀ ਫੌਜਾਂ 'ਤੇ ਮਾਣ ਮਹਿਸੂਸ ਹੋ ਰਿਹਾ ਹੈ : ਸ੍ਰੀ ਸਿਵਦਦਰਸ਼ਨ ਸ਼ਰਮਾ*
*ਸਰਹੱਦਾਂ 'ਤੇ ਤਾਇਨਾਤ ਸਾਡੇ ਫੌਜੀ ਸਦਕਾ ਹੀ ਅਸੀਂ ਆਪਣੇ ਘਰਾਂ 'ਚ ਸੁੱਖ ਅਤੇ ਬੇਫਿਕਰੀ ਦੀ ਨੀਂਦ ਸੌਂਦੇ ਹਾਂ : ਸ੍ਰੀ ਸਿਵ ਸਿੰਗਲਾ*
ਬਰਨਾਲਾ, 26 ਜੁਲਾਈ ( keshav vardaan Punj ) : ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਅੱਜ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਕਾਲਜ ਮੇਨ ਹਾਲ ਵਿੱਚ ਕਰਵਾਏ ਪ੍ਰੋਗਰਾਮ ਦੀ ਸੁਰੂਆਤ ਵਿੱਚ ਕਾਰਗਿਲ ਦੇ ਸਹੀਦਾਂ ਨੂੰ ਯਾਦ ਕੀਤਾ ਗਿਆ। ਇਸ ਉਪਰੰਤ ਐੱਸ.ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਸਰਮਾ ਨੇ ਕਾਰਗਿਲ ਜੰਗ ਦੇ ਕਾਰਨਾਂ ਬਾਰੇ ਦੱਸਿਆ ਕਿ ਕਿ ਕਿਵੇਂ ਸੰਨ 1999 ਵਿੱਚ ਦਸਮਣ ਦੇਸ ਪਾਕਿਸਤਾਨ ਦੇ ਫੌਜੀਆਂ ਨੇ ਕਾਰਗਿੱਲ ਪਹਾੜੀਆਂ 'ਤੇ ਪਈ ਬਰਫ ਦਾ ਸਹਾਰਾ ਲੈਦਿਆਂ ਭਾਰਤ ਵਿੱਚ ਦਾਖਲ ਹੋ ਕੇ ਆਪਣੀਆਂ ਚੌਂਕੀਆਂ ਬਣਾ ਲਈਆਂ ਤਾਂ ਡੇਡਾਂ ਬੱਕਰੀਆਂ ਚਾਰਨ ਵਾਲੇ ਇੱਕ ਚਰਵਾਹੇ ਨੇ ਇਸ ਸਬੰਧੀ ਭਾਰਤ ਫੌਜ ਨੂੰ ਜਾਣਕਾਰੀ ਦਿੱਤੀ। ਇਸ ਉਪਰੰਤ ਸਾਡੇ ਭਾਰਤ ਦੇਸ਼ ਦੀ ਫੌਜ ਨੇ ਜੋਰਦਾਰ ਹਮਲੇ ਕਰਕੇ ਪਾਕਿਸਤਾਨੀ ਫੌਜੀਆਂ ਨੂੰ ਖਦੇੜ ਦਿੱਤਾ। ਭਾਵੇਂ ਇਸ ਜੰਗ ਵਿਚ ਭਾਰਤ ਦੇ ਕੁੱਝ ਫੌਜੀ ਜਵਾਨ ਸ਼ਹੀਦ ਵੀ ਹੋ ਗਏ, ਪਰ ਸਾਡੀਆਂ ਫੌਜਾਂ ਨੇ ਪਾਕਿਸਤਾਨੀ ਫੌਜ ਨੂੰ ਅਜਿਹਾ ਸਬਕ ਸਿਖਾਇਆ ਕਿ ਉਸ ਨੇ ਮੁੜ ਕੇ ਕਾਰਗਿਲ ਵੱਲ ਮੂੰਹ ਨਹੀਂ ਕੀਤਾ। ਇਸ ਲਈ ਅਸੀਂ ਕਾਰਗਿਲ ਵਿਜੈ ਦਿਵਸ ਮਨਾਉਂਦੇ ਹੋਏ ਅੱਜ ਆਪਣੇ ਦੇਸ਼ ਦੀਆਂ ਫੌਜਾਂ 'ਤੇ ਮਾਣ ਮਹਿਸੂਸ ਕਰਦੇ ਹਾਂ। ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਮਨਾਉਣ ਦਾ ਅਸਲ ਮਕਸਦ ਇਹ ਹੈ ਕਿ ਭਾਰਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਆਪਣੇ ਫੌਜੀ ਜਵਾਨਾਂ ਨੂੰ ਯਾਦ ਕਰੀਏ, ਜੋ ਸਾਡੀ ਰਾਖੀ ਲਈ ਬਰਫ ਨਾਲ ਢੱਕੇ ਪਹਾੜਾਂ ਅਤੇ ਤਪਦੇ ਰੇਗਸਤਾਨ ਵਿੱਚ ਮੀਂਹ ਹਨੇਰੀ ਝੱਖੜਾਂ ਦੀ ਪ੍ਰਵਾਹ ਕੀਤੇ ਬਿਨਾਂ ਦੁਸ਼ਮਣਾਂ ਅੱਗੇ ਛੀਨਾ ਤਾਣੀ ਖੜੇ ਹਨ। ਉਹਨਾਂ ਫੌਜੀ ਜਵਾਨਾਂ ਦੀ ਬਦਲੌਤ ਹੀ ਅਸੀਂ ਆਪਣੇ ਘਰਾਂ ਵਿੱਚ ਸੁੱਖ ਅਤੇ ਬੇਫਿਕਰੀ ਦੀ ਨੀਂਦ ਸੌਂਦੇ ਹਾਂ। ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਵੀ ਵਿਦਿਆਰਥੀਆਂ ਨਾਲ ਅਪਣੇ ਅਪਣੇ ਵਿਚਾਰ ਸਾਂਝੇ ਕੀਤੇ, ਅਤੇ ਬੱਚਿਆਂ ਨੂੰ ਕਾਰਗਿਲ ਯੁੱਧ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਦਿਨ ਭਾਰਤ ਦੇ ਸੂਰਮਿਆਂ ਦੀ ਵਿਰਾਸਤ ਅਤੇ ਬਹਾਦਰੀ ਨੂੰ ਯਾਦ ਕਰਨ ਲਈ ਸਮਰਪਿਤ ਹੈ, ਜਿਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਭਾਰਤ ਦੀ ਭੂਮੀ ਦੀ ਰਖਿਆ ਕੀਤੀ। ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋ ਸੁਖਪ੍ਰੀਤ ਕੌਰ ਨੇ ਕੀਤੀ। ਇਸ ਮੌਕੇ ਇਤਿਹਾਸ ਵਿਭਗ ਦੇ ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਜਸ਼ਨਪ੍ਰੀਤ ਕੌਰ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਸੀਮਾ ਰਾਣੀ ਅਤੇ ਪ੍ਰੋਫੈਸਰ ਵੀਰਪਾਲ ਕੌਰ ਸਮੇਤ ਬਾਕੀ ਸਟਾਫ ਨੇ ਵੀ ਹਾਜ਼ਰੀ ਲਗਵਾਈ।
0 comments:
एक टिप्पणी भेजें