ਪੰਜਾਬ ਆਉਣ ਵਾਲੇ ਦਿਨਾਂ ਵਿੱਚ ਬਿਲਕੁਲ ਨਸ਼ਾ ਮੁਕਤ ਹੋ ਜਾਵੇਗਾ- ਡੀ ਆਈ ਜੀ ਸੁਖਵੰਤ ਸਿੰਘ ਗਿੱਲ
ਪੰਜਾਬ ਆਉਣ ਵਾਲੇ ਦਿਨਾਂ ਵਿੱਚ ਬਿਲਕੁਲ ਨਸ਼ਾ ਮੁਕਤ ਹੋ ਜਾਵੇਗਾ- ਡੀਆਈਜੀ ਸੁਖਵੰਤ ਸਿੰਘ ਗਿੱਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,3 ਜੁਲਾਈ :--
ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ , ਐਸਪੀ (ਡੀ) ਸ੍ਰੀ ਅਸ਼ੋਕ ਕੁਮਾਰ ਸ਼ਰਮਾ, ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ,ਡੀਐਸਪੀ ਸਰਦਾਰ ਗੁਰਵਿੰਦਰ ਸਿੰਘ ਤਪਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਧਨੌਲਾ ਵਿਖੇ ਗੋਲਡਨ ਰਿਜੋਰਟ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਬਲਿਕ ਸੰਪਰਕ ਮੀਟਿੰਗ ਕੀਤੀ ਗਈ। ਜਿਸ ਵਿੱਚ ਡੀਆਈਜੀ ਇੰਟੈਲੀਜੈਂਸ ਵਿੰਗ ਪੰਜਾਬ ਸਰਦਾਰ ਸੁਖਵੰਤ ਸਿੰਘ ਗਿੱਲ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਦੌਰਾਨ ਪਿੰਡਾਂ ਦੇ ਪੰਚਾਂ , ਸਰਪੰਚਾਂ ,ਆੜਤੀ ਐਸੋਸੀਏਸ਼ਨ ਬਰਨਾਲਾ ਹੋਰ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ । ਪ੍ਰੈਸ ਨਾਲ ਗੱਲਬਾਤ ਕਰਦੇ ਡੀਆਈ ਜੀ ਸਰਦਾਰ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਪਿਛਲੇ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਜਿਸ ਦੇ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਹਨ ਅਤੇ ਨਸ਼ਾ ਤਸਕਰਾਂ ਨੂੰ ਫੜ ਫੜ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚੋਂ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ। ਉਨਾਂ ਕਿਹਾ ਕਿ ਇਹ ਸਾਰਾ ਕੁਝ ਪਿੰਡਾਂ ਦੀਆਂ ਪੰਚਾਇਤਾਂ, ਪੰਚਾਂ ,ਸਰਪੰਚਾਂ, ਪੱਤਰਕਾਰਾਂ ਮੋਹਤਬਾਰ ਵਿਅਕਤੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨਾਂ ਇਹਨਾਂ ਸਭ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਨਸ਼ਾ ਮੁਕਤ ਪੰਜਾਬ ਕਰਕੇ ਇੱਕ ਰੰਗਲਾ ਪੰਜਾਬ ਸਿਰਜ ਸਕੀਏ ਅਤੇ ਨੌਜਵਾਨਾਂ ਦੇ ਘਰ ਉਜੜਨ ਤੋਂ ਬਚਾ ਸਕੀਏ। ਉਹਨਾਂ ਕਿਹਾ ਕਿ ਇਸ ਸੰਪਰਕ ਮੀਟਿੰਗ ਵਿੱਚ ਆਏ ਸਾਰੇ ਵਿਅਕਤੀਆਂ ਨੇ ਸੰਕਲਪ ਲਿਆ ਹੈ ਅਸੀਂ ਆਪੋ ਆਪਣੇ ਇਲਾਕੇ ਵਿੱਚ ਨਸ਼ਾ ਬਿਲਕੁਲ ਖਤਮ ਕਰਕੇ ਰਹਾਂਗੇ ਜੇਕਰ ਕੋਈ ਵੀ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਹੋਵੇ ਤਾਂ ਉਹਨਾਂ ਨੂੰ ਪੁਲਿਸ ਨੂੰ ਫੜਾਇਆ ਜਾਵੇਗਾ। ਅਤੇ ਜੋ ਕੋਈ ਵਿਅਕਤੀ ਨਸ਼ਾ ਕਰਦਾ ਛੱਡਣਾ ਚਾਹੁੰਦਾ ਤਾਂ ਉਸ ਨੂੰ ਕੇਂਦਰਾਂ ਵਿੱਚ ਭਰਤੀ ਕੀਤਾ ਕਰਕੇ ਨਸ਼ਾ ਛੁਡਾਇਆ ਜਾਵੇਗਾ। ਇਸ ਮੌਕੇ ਤੇ ਸਰਦਾਰ ਸੁਖਵੰਤ ਸਿੰਘ ਗਿੱਲ ਨੇ ਸਮੂਹ ਪੁਲਿਸ ਅਧਿਕਾਰੀਆਂ ਪੰਚਾਂ ਸਰਪੰਚਾਂ ਅਤੇ ਨਸ਼ਾ ਛੱਡਣ ਵਾਲੇ ਵਿਅਕਤੀਆਂ ਦਾ ਮਾਨ ਸਨਮਾਨ ਕੀਤਾ। ਆੜਤੀਆਂ ਐਸੋਸੀਏਸ਼ਨ ਬਰਨਾਲਾ ਵੱਲੋਂ ਵੀ ਡੀਆਈਜੀ ਸੁਖਵੰਤ ਸਿੰਘ ਗਿੱਲ ਜੀ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਉਨਾਂ ਨਸ਼ਾ ਛੱਡਣ ਵਾਲਾ ਆ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਮਾਨ ਸਨਮਾਨ ਵੀ ਕੀਤਾ। ਇਸ ਪ੍ਰੋਗਰਾਮ ਦੌਰਾਨ ਵੈਲਫੇਅਰ ਸੋਸਾਇਟੀ ਮਹਿਲ ਕਲਾਂ ਵੱਲੋਂ ਨਸ਼ਿਆਂ ਤੇ ਕਰਾਰੀ ਚੋਟ ਕਰਦਾ ਇੱਕ ਨਾਟਕ ਨਵੀਂ ਜ਼ਿੰਦਗੀ ਖੇਡਿਆ ਗਿਆ ਜਿਸ ਨੂੰ ਬਹੁਤ ਜਿਆਦਾ ਸਲਾਹਿਆ ਗਿਆ। ੍ਰਆੜਤੀਆ ਐਸੋਸੀਏਸ਼ਨ ਬਰਨਾਲਾ ਵੱਲੋਂ ਧੀਰਜ ਕੁਮਾਰ ਦਦਾ ਹੂਰੀਆ ਅਤੇ ਸਮੂਹ ਆੜਤੀਆਂ ਵੱਲੋਂ ਡੀਆਈਜੀ ਸੁਖਵੰਤ ਸਿੰਘ ਗਿੱਲ ਨੂੰ ਬੁੱਕਾ ਅਤੇ ਲੋਈ ਪਾ ਕੇ ਸਨਮਾਨਿਤ ਕੀਤਾ ।
ਇਸ ਮੌਕੇ ਤੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ, ਐਸਪੀਡੀ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ, ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ,ਡੀਐਸਪੀ ਤਪਾ ਸਰਦਾਰ ਗੁਰਵਿੰਦਰ ਸਿੰਘ ਤੋਂ ਐਸ ਐਚ ਓ ਸਦਰ ਬਰਨਾਲਾ ਇੰਸਪੈਕਟਰ ਸਰਦਾਰ ਲਖਵੀਰ ਸਿੰਘ, ਐਸਐਚ ਓ ਧਨੌਲਾ ਇੰਸਪੈਕਟਰ ਜਗਜੀਤ ਸਿੰਘ ਘੁਮਾਣ, ਐਸਐਚ ਓ , ਐਸਐਚਓ ਇੰਸਪੈਕਟਰ ਰੂੜੇਕੇ ਰੇਨੂ ਪਰੋਚਾ, ਐਸ ਐਚਓ ਠੂੱਲੀਵਾਲ ਸਬ ਇੰਸਪੈਕਟਰ ਗੁਰਮੇਲ ਸਿੰਘ , ਐਸਐਚਓ ਸਿਟੀ 2 ਚਰਨਜੀਤ ਸਿੰਘ ,ਐਸ ਐਚ ਓ ਤਪਾ ਸਬ ਇੰਸਪੈਕਟਰ ਸਰੀਫ ਖਾਨ , ਥਾਣੇਦਾਰ ਜਸਵੀਰ ਸਿੰਘ, ਸਬ ਇੰਸਪੈਕਟਰ ਚਰਨਜੀਤ ਸਿੰਘ, ਥਾਣੇਦਾਰ ਅਤਿੰਦਰਪਾਲ ਸਿੰਘ, ਐਚਸੀ ਹਰਪ੍ਰੀਤ ਸਿੰਘ ਹੈਪੀ , ਐਚਸੀ ਪਰਮਜੀਤ ਸਿੰਘ ਪੰਮਾ, ਐਚਸੀ ਜਸਪਾਲ ਸਿੰਘ, ਮੁੱਖ ਮੁਨਸ਼ੀ ਧਨੌਲਾ ਪਰਮਦੀਪ ਸਿੰਘ ਪੰਮਾ, ਧਨੌਲਾ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਗੁਰਜੋਤ ਸਿੰਘ ਭੱਠਲ, ਸਰਪੰਚ ਪ੍ਰਗਟ ਸਿੰਘ ਲਾਡੀ ਜਲੂਰ, ਪੰਚ ਕਰਮਜੀਤ ਸਿੰਘ, ਕੋਟਦੁੱਨਾ, ਸਰਪੰਚ ਜੱਗਾ ਸਿੰਘ ਬਡਬਰ, ਸਰਪੰਚ ਬਾਜੀਗਰ ਬਸਤੀ ਬਡਬਰ ਕਿ੍ਰਸਨ ਸਿੰਘ, ਮਨਜੀਤ ਸਿੰਘ ਬਡਬਰ ਬੂਟਾ ਸਿੰਘ ਧਨੌਲਾ ਤੇ ਪਤਵੰਤੇ ਵਿਅਕਤੀ ਮੌਜੂਦ ਸਨ।
0 comments:
एक टिप्पणी भेजें