ਸਬ ਤਹਿਸੀਲ ਧਨੌਲਾ ਵਿੱਚ ਈਜੀ ਰਜਿਸਟਰੀਆਂ ਸ਼ੁਰੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 3 ਜੁਲਾਈ :--ਪੰਜਾਬ ਸਰਕਾਰ ਦੇ ਹੁਕਮਾਂ ਤੇ ਤਹਿਸੀਲਾਂ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਣ ਲਈ ਈਜ਼ੀ ਰਜਿਸਟਰੀਆਂ ਸ਼ੁਰੂ ਹੋ ਗਈਆਂ ਹਨ ਇਸੇ ਲੜੀ ਤਹਿਤ ਧਨੌਲਾ ਸਬ ਤਹਿਸੀਲ ਵਿੱਚ ਵੀ ਈਜੀ ਰਜਿਸਟਰੀਆਂ ਸ਼ੁਰੂ ਹੋ ਗਈਆਂ ਹਨ।।
ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਧਨੌਲਾ ਸ੍ਰੀ ਰਾਜਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੁੱਕਿਆ ਇਹ ਸਲਾਗਾ ਯੋਗ ਕਦਮ ਹੈ ਅਤੇ ਤਹਿਸੀਲ ਵਿੱਚ ਕਿਸੇ ਵੀ ਹੁਣ ਵਿਅਕਤੀ ਦੀ ਖੱਜਲ ਖੁਆਰੀ ਨਹੀਂ ਹੋਵੇਗੀ ਅਤੇ ਸਾਰਾ ਕੰਮ ਆਨਲਾਈਨ ਹੀ ਹੋ ਜਾਇਆ ਕਰੇਗਾ।। ਉਹਨਾਂ ਕਿਹਾ ਕਿ ਅੱਜ ਵੀ ਤਕਰੀਬਨ 9 ਕੇਸ ਰਜਿਸਟਰਡ ਕੀਤੇ ਹਨ ਜਿੰਨਾਂ ਦੀ ਡਿਲੀਵਰੀ ਵੀ ਅੱਜ ਕਰ ਦਿੱਤੀ ਜਾਵੇਗੀ। ਇਸ ਮੌਕੇ ਤੇ ਉਨਾਂ ਦੇ ਨਾਲ ਏਐਸਐਮ ਫਰਦ ਕੇਂਦਰ ਮਨਜੀਤ ਸਿੰਘ, ਰੀਡਰ ਸਾਹਿਬ ਬਿੱਕਰ ਸਿੰਘ, ਰਜਿਸਟਰੀ ਕਲੱਰਕ ਗੁਰਦੀਪ ਸਿੰਘ ਗੋਗੀ, ਐਡਵੋਕੇਟ ਬਲਜੀਤ ਸਿੰਘ ਧੌਲਾ, ਟੈਕਨੀਕਲ ਅਸਿਸਟੈਂਟ ਗਗਨ ਧਰਨੀ, ਡੀਈਓ ਖੁਸ਼ੀ ਖਾਨ, ਕਲਰਕ ਗੁਰਮੀਤ ਕੌਰ, ਪ੍ਰਵੀਨ ਕੁਮਾਰ ਅਤੇ ਸਮੂਹ ਰੈਵਨਿਊ ਸਟਾਫ ਮੌਜੂਦ ਸੀ।
0 comments:
एक टिप्पणी भेजें