ਸ਼੍ਰੋਮਣੀ ਕਵੀਸਰ ਮਰਹੂਮ ਹਰੀ ਸਿੰਘ ਮਾਨ ਧਨੌਲਾ ਦੀ ਯਾਦ ਵਿੱਚ ਕਵੀਸ਼ਰੀ ਦਰਬਾਰ ਕਰਵਾਇਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਜੁਲਾਈ :-- ਸ਼੍ਰੋਮਣੀ ਕਵੀਸਰ ਮਰਹੂਮ ਹਰੀ ਸਿੰਘ ਮਾਨ ਧਨੌਲਾ ਦੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਰਨਾਲਾ ਰੋਡ ਧਨੋਲਾ ਵਿਖੇ ਕਵੀਸ਼ਰੀ ਦਰਬਾਰ ਅਤੇ ਸਨਮਾਨ ਸਮਾਰੋ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੁਖਮਨੀ ਸਾਹਿਬ ਦੇ ਪੁਰਖਾਂ ਦੇ ਭੋਗ ਪਾਏ ਗਏ। ਇਸ ਮੌਕੇ ਤੇ ਹਰੀ ਸਿੰਘ ਮਾਨ ਦੇ ਪਰਿਵਾਰ ਵੱਲੋਂ ਉਨਾਂ ਦੀ ਪਤਨੀ ਦਲਜੀਤ ਕੌਰ, ਬੇਟਾ ਬਲਵਿੰਦਰ ਸਿੰਘ ਨੂੰ ਬਲਜੀਤ ਕੌਰ, ਬੇਟੀ ਪਰਮਜੀਤ ਕੌਰ ਗਿੱਲ ਜਵਾਈ ਰਜਿੰਦਰ ਸਿੰਘ ਗਿੱਲ , ਪਰਾ ਪ੍ਰਤਪਾਲ ਸਿੰਘ ਮਾਨ ਭੈਣਾਂ ਬੇਅੰਤ ਕੌਰ ਤੇ ਜਸਵੰਤ ਕੌਰ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ। ਉਪਰੰਤ ਕਵਿਸ਼ਰੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਕਵੀਸਰ ਗੋਪੀ ਚੰਦ ਕੱਕੜਵਾਲ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਗੁਰਜੰਟ ਸਿੰਘ ਸੋਹਲ, ਸਰੂਪ ਚੰਦ ਹਰੀਗੜ੍ਹ, ਬਲਵੀਰ ਸਿੰਘ ਮੰਡੇਰ, ਨਛੱਤਰ ਸਿੰਘ ਹਰੀਗੜ੍ਹ, ਪ੍ਰੇਮਜੀਤ ਸਿੰਘ ਪੰਮਾ ਧਨੌਲਾ ,ਮਿੱਠੂ ਸਿੰਘ ਲੌਂਗੋਵਾਲ ,ਗੁਰਜੀਤ ਰਾਮ ਲੌਂਗੋਵਾਲ, ਰਾਜਵਿੰਦਰ ਮੱਲੀ, ਬਲਵਿੰਦਰ ਕੁਮਾਰ ਢਿੱਲਵਾਂ,ਸੁਖਸੈਨ ਸਿੰਘ ਮਹਿਲਾਂ ਚੌਂਕ, ਸੁਖਮੰਦਰ ਸਿਵੀਆ ,ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ ਤੇਜਾ ਸਿੰਘ ਤਿਲਕ ਦਾਨਗੜ੍ਹ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਮੇਵਾ ਸਿੰਘ ਮੁਸਾਫਰ ਬਾਸੀਅਰਕ, ਸੱਜਣ ਸਿੰਘ ਦਾਨਗੜ, ਸੁਰਜੀਤ ਸਿੰਘ ਧਨੌਲਾ , ਮੇਵਾ ਸਿੰਘ ਖਰਾ ਧਨੌਲਾ, ਕਵੀਸਰ ਭਾਈ ਦੇਵੀ ਦਿਆਲ (ਝੱਲਬੂਟੀ) ਮਾਨਸਾ , ਸਾਥੀ ਜਗਦੀਪ ਸਿੰਘ (ਰਮਲਾ) ਸਾਥੀ ਕੇਵਲ ਸਿੰਘ ( ਤਾਲਬਵਾਲਾ) ਅਤੇ ਧਨੌਲਾ ਦੇ ਮਸ਼ਹੂਰ ਕਵੀਸਰ ਪਾਠਕ ਭਰਾਵਾਂ ਨੇ ਵੀ ਆਪਣੀ ਹਾਜ਼ਰੀ ਲਵਾਈ।
0 comments:
एक टिप्पणी भेजें