'ਸਿਹਤ ਸਮੱਸਿਆਵਾਂ ਅਤੇ ਹੋਮਿਓਪੈਥੀ' ਵਿਸ਼ੇ 'ਤੇ ਸੈਮੀਨਾਰ 27 ਜੁਲਾਈ ਨੂੰ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 22 ਜੁਲਾਈ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 27 ਜੁਲਾਈ ਦਿਨ ਐਤਵਾਰ ਨੂੰ ਸਵੇਰ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਸਿਹਤ ਸਮੱਸਿਆਵਾਂ ਅਤੇ ਹੋਮਿਓਪੈਥੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉੱਘੇ ਹੋਮਿਓਪੈਥਿਕ ਡਾ. ਅਮਨਦੀਪ ਸਿੰਘ ਟੱਲੇਵਾਲੀਆ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਰੱਖਣਗੇ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਡਾ. ਟੱਲੇਵਾਲੀਆ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਇਸ ਸਮਾਗਮ ਵਿੱਚ ਨਾਮਵਰ ਗੀਤਕਾਰ ਅਤੇ ਗਾਇਕ ਗੋਲਡੀ ਬਾਵਾ ਉਚੇਚੇ ਤੌਰ 'ਤੇ ਸ਼ਾਮਲ ਹੋਣਗੇ। ਇਸ ਮੌਕੇ ਸਾਵਣ ਕਵੀ ਦਰਬਾਰ ਵੀ ਹੋਵੇਗਾ।
0 comments:
एक टिप्पणी भेजें