ਕਿਸਾਨਾਂ ਅਤੇ ਮਜ਼ਦੂਰਾਂ ਦੇ ਹਰ ਸੰਘਰਸ਼ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡੱਟ ਕੇ ਖੜੇਗੀ -ਜੋਗਿੰਦਰ ਸਿੰਘ ਉਗਰਾਹਾਂ
ਧਨੌਲਾ ਮੰਡੀ / 21 ਜੁਲਾਈ :-
ਪੰਜਾਬ ਸਰਕਾਰ ਦੀ ਲੈਂਡ ਪੂਲ ਨੀਤੀ ਦੇ ਵਿਰੋਧ ਅਤੇ ਮਜ਼ਦੂਰਾਂ ਤੇ ਹੋ ਰਹੀਆਂ ਧੱਕੇਸ਼ਾਹੀਆਂ ਤੇ ਐਲਾਨੀਆ ਐਮਰਜਂਸੀਆਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡੱਟ ਕੇ ਖੜੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪਿੰਡ ਫਤਿਹਗੜ੍ਹ ਛੰਨ੍ਹਾਂ ਵਿੱਚ ਜ਼ਿਲ੍ਹੇ ਦੀ ਵੱਧਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਧਾਰਨ ਇਕੱਠਾਂ ਨੂੰ ਮਾਓਵਾਦੀ ਕਹਿ ਕੇ ਮੁਕਾਬਲੇ ਬਣਾਏ ਜਾ ਰਹੇ ਹਨ ਇਹਨਾਂ ਤੇ ਹਮਲਾ ਜ਼ੁਲਮ ਬਣਾ ਕੇ ਪੰਜਾਬ ਵਿੱਚ 6 ਥਾਵਾਂ ਤੇ ਅੱਤਵਾਦ ਕਰਨ ਦੇ ਨਾਂ ਤੇ ਹਮਲਾ ਵੱਢਿਆ ਹੋਇਆ ਹੈ। ਉਹਨਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਤੇ ਅਣਐਲਾਨੀ ਐਮਰਜੈਂਸੀ ਮੜ੍ਹਨ ਵਿਰੁੱਧ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 30 ਜੁਲਾਈ ਨੂੰ ਸੰਯੁਕਤ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਲੁਧਿਆਣਾ ਵਿੱਚ ਗੱਡੀਆਂ ਰਾਹੀਂ ਝੰਡਾ ਮਾਰਚ ਕੱਢਿਆ ਜਾਵੇਗਾ। 8 ਅਗਸਤ ਨੂੰ ਮੋਗੇ ਦੀ ਦਾਣਾ ਮੰਡੀ ਵਿੱਚ ਭਾਰੀ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। 13 ਅਗਸਤ ਨੂੰ ਵਪਾਰ ਮੁੱਕਤ ਸਮਝੌਤੇ ਨੂੰ ਲੈ ਕੇ ਮੋਦੀ ਅਤੇ ਟਰੰਪ ਦੇ ਪੁਤਲੇ ਪੂਰੇ ਪੰਜਾਬ ਦੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਸਾੜੇ ਜਾਣਗੇ। 24 ਅਗਸਤ ਨੂੰ ਜਗਰਾਓ ਜਾਂ ਮੁੱਲਾਂਪੁਰ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਰੈਲੀ ਕੀਤੀ ਜਾਵੇਗੀ। ਇਸ ਮੌਕੇ ਤੇ ਸੂਬਾ ਆਗੂ ਝੰਡਾ ਸਿੰਘ ਜੇਠੂ ਕੇ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ, ਕ੍ਰਿਸ਼ਨ ਸਿੰਘ ਛੰਨ੍ਹਾਂ ,ਭਗਤ ਸਿੰਘ ਛੰਨ੍ਹਾਂ, ਬਲਵਿੰਦਰ ਸਿੰਘ ਛੰਨ੍ਹਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਮਾਸਟਰ ਨਰਿੱਪਜੀਤ ਸਿੰਘ, ਪ੍ਰਧਾਨ ਕੇਵਲ ਸਿੰਘ, ਗੁਰਮੀਤ ਸਿੰਘ ਮੀਤਾ, ਜਰਨੈਲ ਸਿੰਘ ਬਜਰਾ ,ਦਰਸ਼ਨ ਸਿੰਘ ਚੀਮਾ, ਗੁਰਚਰਨ ਸਿੰਘ ਭਦੌੜ , ਜੱਜ ਸਿੰਘ ਗਹਿਲ, ਬੁੱਕਣ ਸਿੰਘ ਸੱਦੋਵਾਲ, ਤੋ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਮਹਿਲਾਵਾਂ ਮੌਜੂਦ ਸਨ।
0 comments:
एक टिप्पणी भेजें