ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਬਡਬਰ, ਕੱਟੂ ਅਤੇ ਭੈਣੀ ਮਹਿਰਾਜ ਇਕਾਈਆਂ ਦੀ ਚੋਣ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 5 ਜੁਲਾਈ :-- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਬਡਬਰ ਕੱਟੂ ਅਤੇ ਭੈਣੀ ਮਹਿਰਾਜ ਦੀਆਂ ਇਕਾਈਆਂ ਦੀ ਚੋਣ ਕੀਤੀ ਗਈ ਜਿਸ ਦੌਰਾਨ ਪਿੰਡ ਬਡਬਰ ਇਕਾਈ ਦੀ ਚੋਣ ਵਿੱਚ ਪ੍ਰਧਾਨ ਜੁਆਲਾ ਸਿੰਘ ,ਸਕੱਤਰ ਬਲਦੇਵ ਸਿੰਘ ,ਖਜ਼ਾਨਚੀ ਨਰਿੱਪਜੀਤ ਸਿੰਘ ,, ਪਿੰਡ ਭੈਣੀ ਮਹਿਰਾਜ ਦੀ ਚੋਣ ਕੀਤੀ ਗਈ ਪ੍ਰਧਾਨ ਮੱਖਣ ਸਿੰਘ, ਖਜ਼ਾਨਚੀ ਜਗਤਾਰ ਸਿੰਘ, ਸਕੱਤਰ ਸੇਵਕ ਸਿੰ ਅਤੇ ਪਿੰਡ ਕੱਟੂ ਦੀ ਚੋਣ ਵਿੱਚ ਪ੍ਰਧਾਨ ਭਾਗ ਸਿੰਘ, ਸਕੱਤਰ ਜਗਤਾਰ ਸਿੰਘ, ਖਜ਼ਾਨਚੀ ਅਵਤਾਰ ਸਿੰਘ ਚੁਣੇ ਗਏ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਨੇ ਦੱਸਿਆ ਕਿ ਬਲਾਕ ਵਿੱਚ ਪੂਰੇ ਪਿੰਡਾਂ ਦੀਆਂ ਨਵੀਆਂ ਇਕਾਈਆਂ ਦੀ ਚੋਣ ਕੀਤੀ ਜਾਵੇ ਦੀ ਜਿਸ ਦੇ ਲਈ ਤਿੰਨ ਟੀਮਾਂ ਵੱਖ ਵੱਖ ਭਾਗਾਂ ਵਿੱਚ ਵੰਡੀਆਂ ਗਈਆਂ ਹਨ ਅਤੇ ਹਰੇਕ ਟੀਮ ਇੱਕ ਦਿਨ ਵਿੱਚ ਤਿੰਨ ਪਿੰਡਾਂ ਦੀ ਚੋਣ ਕਰਿਆ ਕਰੇਗੀ। ਹਰੇਕ ਪਿੰਡ ਇਕਾਈ ਦਾ ਖਾਤਾ ਬੈਂਕ ਵਿੱਚ ਜਥੇਬੰਦੀ ਦੇ ਨਾਮ ਤੇ ਹੋਵੇਗਾ ਇਸ ਮੌਕੇ ਤੇ ਉਹਨਾਂ ਦੇ ਨਾਲ ਕਿਸਾਨ ਆਗੂ ਜਰਨੈਲ ਸਿੰਘ ਜਵੰਦਾ ਪਿੰਡੀ ਨਰਿੱਪਜੀਤ ਸਿੰਘ, ਜਵਾਲਾ ਸਿੰਘ ਬਡਬਰ,ਬਲਦੇਵ ਸਿੰਘ ਬਡਬਰ ,ਬਲਵਿੰਦਰ ਸਿੰਘ ਛੰਨ੍ਹਾਂ ਕ੍ਰਿਸ਼ਨ ਸਿੰਘ ਛੰਨ੍ਹਾਂ ,ਭਗਤ ਸਿੰਘ ਛੰਨ੍ਹਾਂ ਆਦਿ ਮੌਜੂਦ ਸਨ।
0 comments:
एक टिप्पणी भेजें