ਨਰੋਏ ਸਾਹਿਤ ਦੀ ਸਿਰਜਣਾ ਲਈ ਨਰੋਈ ਸਿਹਤ ਲਾਜ਼ਮੀ: ਡਾ. ਅਮਨਦੀਪ ਟੱਲੇਵਾਲੀਆ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 28 ਜੁਲਾਈ - “ਅਜੋਕੋ ਸਮੇਂ ਇਹ ਅਣਸਰਦੀ ਲੋੜ ਬਣ ਗਈ ਹੈ ਕਿ ਮਨੁੱਖ ਖਾਣ-ਪੀਣ ਵਾਲੀਆਂ ਡੱਬਾਬੰਦ ਜਾਂ ਫਾਸਟਫੂਡ ਜਿਹੀਆਂ ਬਾਜ਼ਾਰੂ ਵਸਤੂਆਂ ਤੋਂ ਸਖ਼ਤੀ ਨਾਲ ਪ੍ਰਹੇਜ਼ ਕਰੇ ਕਿਉਂਕਿ ਨਰੋਏ ਸਾਹਿਤ ਦੀ ਸਿਰਜਣਾ ਲਈ ਨਰੋਈ ਸਿਹਤ ਲਾਜ਼ਮੀ ਹੈ। ਇਹ ਸ਼ਬਦ ਉੱਘੇ ਹੋਮਿਓਪੈਥਿਕ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਕਹੇ। ਹੋਮਿਓਪੈਥੀ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹੋਮਿਓਪੈਥੀ ਨਿਰੋਲ ਵਿਗਿਆਨਕ ਪੈਥੀ ਹੈ ਅਤੇ ਇਹ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕਾਰਗਰ ਸਿੱਧ ਹੁੰਦੀ ਹੈ। ਇਹ ਸਮਾਗਮ ਦਰਜਨਾਂ ਪੁਸਤਕਾਂ ਦੇ ਲੇਖਕ ਬਾਲ ਗ਼ਜਲਗੋ ਜਗਜੀਤ ਸਿੰਘ ਲੱਡਾ ਦੀ ਪ੍ਰਧਾਨਗੀ ਵਿੱਚ ਹੋਇਆ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਗੁਰਮੁਖ ਸਿੰਘ ਦਿਲਬਰ, ਕਰਮ ਸਿੰਘ ਜ਼ਖ਼ਮੀ ਅਤੇ ਰਜਿੰਦਰ ਸਿੰਘ ਰਾਜਨ ਸ਼ਾਮਲ ਹੋਏ। ਇਸ ਮੌਕੇ ਡਾ. ਟੱਲੇਵਾਲੀਆ ਵੱਲੋਂ ਲੇਖਕ ਭਵਨ ਦੀ ਲਾਇਬਰੇਰੀ ਲਈ ਦੋ ਸੌ ਦੇ ਕਰੀਬ ਮਿਆਰੀ ਪੁਸਤਕਾਂ ਭੇਟ ਕੀਤੀਆਂ ਗਈਆਂ। ਸਭਾ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਵਡਮੁੱਲਾ ਯੋਗਦਾਨ ਪਾਉਣ ਅਤੇ ਖ਼ਾਸ ਕਰ ਕੇ ਸਾਹਿਤਕਾਰਾਂ ਦਾ ਇਲਾਜ ਬਿਨਾਂ ਪੈਸੇ ਲਏ ਕਰਨ ਦੇ ਮਹਾਨ ਕਾਰਜ ਲਈ ਸਨਮਾਨਿਤ ਵੀ ਕੀਤਾ ਗਿਆ।
ਉਪਰੰਤ ਵਿਸ਼ਾਲ ਸਾਵਣ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਸੁਰਜੀਤ ਸਿੰਘ ਮੌਜੀ, ਸੁਖਵਿੰਦਰ ਸਿੰਘ ਲੋਟੇ, ਬਿੱਕਰ ਸਿੰਘ ਸਟੈਨੋ, ਜੰਟੀ ਬੇਤਾਬ, ਕਰਨੈਲ ਸਿੰਘ ਬੀਂਬੜ, ਸਰਬਜੀਤ ਸੰਗਰੂਰਵੀ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸਨੇਹ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਡਾ. ਮਨਜਿੰਦਰ ਸਿੰਘ, ਡਾ. ਮਨੀਸ਼ਾ ਰਾਣੀ, ਗਗਨਪ੍ਰੀਤ ਕੌਰ, ਅਮਨ ਜੱਖਲਾਂ, ਹਰਮਨਪ੍ਰੀਤ ਸਿੰਘ ਜੱਖਲਾਂ, ਧਰਮਵੀਰ ਸਿੰਘ, ਗੁਰਮੁਖ ਸਿੰਘ ਦਿਲਬਰ, ਪੰਥਕ ਕਵੀ ਲਾਭ ਸਿੰਘ ਝੱਮਟ, ਮੁਲਖ ਰਾਜ ਲਹਿਰੀ, ਹਨੀ ਸੰਗਰਾਮੀ, ਭੋਲਾ ਸਿੰਘ ਸੰਗਰਾਮੀ, ਮੱਘਰ ਸਿੰਘ ਕਰਤਾਰਪੁਰਾ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ ਉਗਰਾਹਾਂ, ਜੰਗੀਰ ਸਿੰਘ ਰਤਨ, ਸ਼ਿਵ ਕੁਮਾਰ ਅੰਬਾਲਵੀ, ਰਮਨ ਸਿੰਗਲਾ, ਖ਼ੁਸ਼ਪ੍ਰੀਤ ਕੌਰ, ਨੂਰਪ੍ਰੀਤ ਕੌਰ, ਗੁਰਸਿਮਰ ਕੌਰ, ਸੁਖਨਦੀਪ ਕੌਰ, ਸ਼ਮਸ਼ੇਰ ਸਿੰਘ ਮੱਲ੍ਹੀ, ਸਰਬਜੀਤ ਸਿੰਘ ਨਮੋਲ, ਰਾਜ ਰਾਣੀ, ਰਾਜਦੀਪ ਸਿੰਘ, ਬਲਜੀਤ ਸਿੰਘ ਬਾਂਸਲ, ਪੇਂਟਰ ਸੁਖਦੇਵ ਸਿੰਘ, ਭੁਪਿੰਦਰ ਨਾਗਪਾਲ, ਲਵਲੀ ਬਡਰੁੱਖਾਂ, ਪਾਰਸ ਮਹਿਤਾ, ਗੁਰਮੁਖ ਸਿੰਘ ਧੂਰੀ, ਕੁਲਵੰਤ ਖਨੌਰੀ, ਗੋਬਿੰਦ ਸਿੰਘ ਤੂਰਬਨਜਾਰਾ, ਇੰਦਰਪ੍ਰੀਤ ਕੌਰ, ਏਕਮਦੀਪ ਸਿੰਘ, ਸੁਰਿੰਦਰਪਾਲ ਸਿੰਘ, ਕੁਲਦੀਪ ਸ਼ਰਮਾ, ਮੁਖਤਿਆਰ ਸਿੰਘ, ਭਗਤ ਰਾਮ, ਪ੍ਰਮੋਦ ਕੁਮਾਰ, ਬਲਜੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਮੁਕੇਸ਼ ਸ਼ਰਮਾ, ਪ੍ਰਦੀਪ ਗੋਇਲ, ਬਲਜੀਤ ਸਿੰਘ ਗਰੇਵਾਲ ਅਤੇ ਪ੍ਰੀਤਮ ਸਿੰਘ ਆਦਿ ਪੰਜ ਦਰਜਨ ਤੋਂ ਵੱਧ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸੁਖਵਿੰਦਰ ਸਿੰਘ ਲੋਟੇ ਵੱਲੋਂ ਹਰ ਵਾਰ ਦੀ ਤਰ੍ਹਾਂ ਸਿੱਖਿਆਰਥੀਆਂ ਲਈ ਅਰੂਜ਼ ਸਬੰਧੀ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
0 comments:
एक टिप्पणी भेजें