Contact for Advertising

Contact for Advertising

Latest News

शुक्रवार, 11 जुलाई 2025

ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਤਿੰਨ ਗੱਡੀਆਂ ਦੇ ਤੋੜੇ ਸ਼ੀਸ਼ੇ

 ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਤਿੰਨ ਗੱਡੀਆਂ ਦੇ ਤੋੜੇ ਸ਼ੀਸ਼ੇ 

ਬਰਨਾਲਾ  (ਡ ਰਾਕੇਸ਼ ਪੁੰਜ):ਬਰਨਾਲਾ ਸ਼ਹਿਰ ਦੇ ਜੰਡਾ ਵਾਲਾ ਰੋਡ ਸੰਤਾਂ ਵਾਲੀ ਗਲੀ ਵਿਖੇ ਬੀਤੀ ਦੇਰ ਰਾਤ ਕਰੀਬ 11 ਵੱਜ ਦੇ ਕਰੀਬ ਬਾਈਕ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਇਲਾਕੇ ਦੇ ਗਲੀ ਵਿੱਚ ਖੜੀਆਂ ਵੱਖ ਵੱਖ ਥਾਈ ਤਿੰਨ ਗੱਡੀਆਂ ਦੇ ਸ਼ੀਸ਼ੇ ਤੋੜਨ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਇਸ ਸਬੰਧ ਦੇ ਵਿੱਚ ਪੀੜਤਾਂ ਦੇ ਵੱਲੋਂ ਥਾਣਾ ਸਿਟੀ ਵਨ ਦੇ ਵਿਖੇ ਵੀ ਕਾਰਵਾਈ ਸਬੰਧੀ ਦਰਖਾਸਤ ਦਿੱਤੀ ਗਈ ਹੈ।ਜਾਣਕਾਰੀ ਦਿੰਦਿਆਂ ਪੀੜਿਤ ਹਰਵਿੰਦਰ ਸਿੰਘ ਬਿੰਦਰ ਪੁੱਤਰ ਤੇਜਾ ਸਿੰਘ ਤੇਜਾ ਫਰਨੀਚਰ ਨਿਵਾਸੀ ਸੰਤਾਂ ਵਾਲੀ ਗਲੀ ਨੇ ਦੱਸਿਆ ਕਿ ਬੀਤੀ ਬੁੱਧਵਾਰ ਦੀ ਰਾਤ ਨੂੰ ਸਮਾਂ ਕਰੀਬ 11 ਵਜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਗਲੀ ਵਿੱਚ ਖੜੀ ਉਹਨਾਂ ਦੀ ਗੱਡੀ ਸਵਿਫਟ ਡਿਜ਼ਾਇਰ ਦੇ ਕੋਈ ਤਿੱਖੀ ਚੀਜ਼ ਮਾਰ ਕੇ ਫਰੰਟ ਸ਼ੀਸ਼ਾ ਤੋੜ ਦਿੱਤਾ ਅਤੇ ਗਲੀ ਵਿੱਚ ਅੱਗੇ ਖੜੀ ਇੱਕ ਸਵਿਫਟ ਗੱਡੀ ਦਾ ਬੈਕ ਸ਼ੀਸ਼ਾ ਤੋੜ ਦਿੱਤਾ,ਇੱਥੇ ਹੀ ਨਹੀਂ ਉਹਨਾਂ ਦੇ ਵੱਲੋਂ ਜੁੱਤੀਆਂ ਵਾਲੇ ਮੋਰਚੇ ਨੇੜੇ ਗੁਰਦੁਆਰਾ ਇੱਕ ਆਈ ਟਨ ਗੱਡੀ ਦਾ ਵੀ ਸ਼ੀਸ਼ਾ ਤੋੜਿਆ ਗਿਆ।ਇਹ ਸਾਰੀ ਘਟਨਾ ਨੇੜੇ ਲੱਗੇ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਥਾਣਾ ਸਿਟੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।ਉਹਨੇ ਦੱਸਿਆ ਕੀ ਜੇਕਰ ਲੁਟੇਰੇ ਜਾਂ ਚੋਰ ਲੁਟੇਰੇ ਬੇਖਾਫ ਵਾਰਦਾਤਾਂ ਨੂੰ ਅੰਜਾਮ ਦੇਣਗੇ ਤਾਂ ਸ਼ਹਿਰ ਨਿਵਾਸੀ ਨੂੰ ਰਹਿਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਵੱਲੋਂ ਇਨਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।ਇਸ ਸਬੰਧ ਦੇ ਵਿੱਚ ਥਾਣਾ ਸਿਟੀ ਵਨ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਅੱਜ ਸ਼ਿਕਾਇਤ ਪ੍ਰਾਪਤ ਹੋਈ ਹੈ ਇਸ ਸਬੰਧ ਦੇ ਵਿੱਚ ਡਿਊਟੀ ਅਫਸਰ ਦੇ ਵੱਲੋਂ ਮੌਕੇ ਤੇ ਜਾ ਕੇ ਸੀ ਸੀ ਟੀ ਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲਈਆਂ ਗਈਆਂ ਹਨ,ਉਹਨਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਹ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਤਿੰਨ ਗੱਡੀਆਂ ਦੇ ਤੋੜੇ ਸ਼ੀਸ਼ੇ
  • Title : ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਤਿੰਨ ਗੱਡੀਆਂ ਦੇ ਤੋੜੇ ਸ਼ੀਸ਼ੇ
  • Posted by :
  • Date : जुलाई 11, 2025
  • Labels :
  • Blogger Comments
  • Facebook Comments

0 comments:

एक टिप्पणी भेजें

Top