ਰਾਮ ਬਾਗ ਖਨੌਰੀ ਲਈ ਦਾਨੀਵੀਰ ਨੇ 35 ਕੁਰਸੀਆਂ ਦਾਨ ਦਿੱਤੀਆਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 27 ਜੁਲਾਈ - ਸ੍ਰੀ ਰਾਮ ਬਾਗ ਖਨੌਰੀ ਲਈ ਕਿਸੇ ਦਾਨੀ ਵੀਰ ਨੇ ਗੁਪਤਦਾਨ ਵਜੋਂ 35 ਕੁਰਸੀਆਂ ਦਾਨ ਦਿਤੀਆਂ ਹਨ , ਇੱਕ ਇੱਕ ਕੁਰਸੀ ਤਿੰਨ ਤਿੰਨ ਸੀਟਾਂ ਵਾਲੀ ਹੈ , ਇਨਾਂ ਕੁਰਸੀਆਂ ਤੇ 105 ਵਿਅਕਤੀ ਅਰਾਮ ਨਾਲ ਬੈਠ ਸਕਦੇ ਹਨ , ਜਦੋਂ ਕਿਸੇ ਵਿਅਕਤੀ ਦਾ ਸਵਰਗਵਾਸ ਹੋ ਜਾਂਦਾ ਸੀ ਤਾਂ ਬਜ਼ੂਰਗਾਂ ਲਈ , ਬਿਮਾਰ ਵਿਅਕਤੀਆਂ ਲਈ ਜਾਂ ਜਿਹੜੇ ਗੋਡਿਆਂ ਤੋਂ ਪੀੜਤ ਹਨ ਉਨਾਂ ਨੂੰ ਨੀਚੇ ਬੈਠਣ ਵਿੱਚ ਮੁਸ਼ਕਿਲ ਆਉਂਦੀ ਸੀ , ਇਨਾਂ ਕੁਰਸੀਆਂ ਨਾਲ ਬਜੁਰਗਾਂ ਨੂੰ ਰਾਹਤ ਮਿਲੇਗੀ , ਮੰਡੀ ਵਾਸੀਆਂ ਨੇ ਗੁਪਤ ਦਾਨੀਵੀਰ ਦਾ ਤਹਿਦਿਲੋਂ ਧੰਨਵਾਦ ਕੀਤਾ l
0 comments:
एक टिप्पणी भेजें