Contact for Advertising

Contact for Advertising

Latest News

सोमवार, 14 जुलाई 2025

ਕਾਂਬੜੀਆ ਦੀ ਸੇਵਾ ਲਈ ਧਨੌਲਾ ਚ 24 ਵਾਂ ਕਾਂਬੜ ਸ਼ਿਵਰ ਸ਼ੁਰੂ

 ਕਾਂਬੜੀਆ ਦੀ ਸੇਵਾ ਲਈ ਧਨੌਲਾ ਚ 24 ਵਾਂ  ਕਾਂਬੜ ਸ਼ਿਵਰ ਸ਼ੁਰੂ


ਸੰਜੀਵ ਗਰਗ ਕਾਲੀ 

ਧਨੌਲਾ ਮੰਡੀ, 14 ਜੁਲਾਈ :-- ਸਾਉਣ ਦਾ ਮਹੀਨਾ ਸ਼ਿਵ ਭਗਵਾਨ ਭੋਲੇ ਨਾਥ ਜੀ ਦਾ ਮਹੀਨਾ ਗਿਣਿਆ ਜਾਂਦਾ ਹੈ , ਕਾਂਬੜੀਆਂ ਵੱਲੋਂ ਹਰਿਦੁਆਰ ਗੰਗਾ ਜੀ ਅਤੇ ਗਊ ਮੁੱਖ ਜੀ ਤੋਂ ਪਵਿੱਤਰ ਜਲ ਲੈ ਕੇ ਆਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਧਨੌਲਾ ਮੰਡੀ ਵਿੱਚ ਦਰਬਾਰ ਬਾਬਾ ਪੰਕਜ ਗੌਤਮ ਵਿੱਚ ਹਰਿਦੁਆਰ ਤੋਂ  ਫਾਜ਼ਿਲਕਾ ਸ਼ਹਿਰ ਦੀ ਟੀਮ ਕਰੀਬ 80 ਲੀਟਰ ਗੰਗਾ ਜਲ ਲੈ ਕੇ ਸ਼ਿਵਰ ਵਿੱਚ ਆਰਾਮ ਕਰਨ ਲਈ ਪਹੁੰਚੀ। ਸ਼ਿਵਰ ਵਿੱਚ  ਇਹਨਾਂ ਕਾਂਬੜੀਆ ਦੇ ਖਾਣ ਪੀਣ, ਰਹਿਣ ਸਹਿਣ, ਅਤੇ ਦਵਾਈਆਂ ਵਗੈਰਾ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਜਾਣਕਾਰੀ ਦਿੰਦਿਆਂ ਮਹਾਵੀਰ ਕਾਂਬੜ ਸੇਵਾ ਸੰਘ ਦੇ ਮੁੱਖ ਪ੍ਰਬੰਧਕ ਦਰਬਾਰ ਬਾਬਾ ਪੰਕਜ ਗੌਤਮ ਨੇ ਦੱਸਿਆ ਕਿ ਧਨੌਲੇ ਦਾ ਪੁਰਾਣਾ ਅਤੇ ਮਸ਼ਹੂਰ 24ਵਾਂ ਸ਼ਿਵਰ ਹੈ, ਇਹ ਸ਼ਿਵਰ 23 ਜੁਲਾਈ ਤੱਕ ਦਿਨ ਰਾਤ ਕਾਂਬੜਿਆਂ ਦੀ ਸੇਵਾ ਲਈ ਜਾਰੀ ਰਹੇਗਾ।  ਜਿੱਥੇ ਹਰ ਸਾਲ ਦੀ ਤਰ੍ਹਾਂ ਕਾਵੜੀਆਂ ਦੇ ਰਹਿਣ ਸਹਿਣ ,ਖਾਣ ਪੀਣ, ਅਤੇ ਦਵਾਈਆਂ ਆਦਿ ਦਾ ਪੂਰਾ ਪ੍ਰਬੰਧ ਹੋਵੇਗਾ। ਇਸ ਮੌਕੇ ਤੇ ਕਾਲਾ ,ਸ਼ੰਭੂ ਕੁਮਾਰ, ਰੁਪਿੰਦਰ ਸਿੰਘ ਬੰਟੀ , ਅਨੂਪ,ਸੋਨੀ ,ਲਵਲੀ, ਅਨਮੋਲ ,ਸੰਜੂ ਆਦਿ ਸੇਵਾਦਾਰ ਮੌਜੂਦ ਸਨ।

ਕਾਂਬੜੀਆ ਦੀ ਸੇਵਾ ਲਈ ਧਨੌਲਾ ਚ 24 ਵਾਂ  ਕਾਂਬੜ ਸ਼ਿਵਰ ਸ਼ੁਰੂ
  • Title : ਕਾਂਬੜੀਆ ਦੀ ਸੇਵਾ ਲਈ ਧਨੌਲਾ ਚ 24 ਵਾਂ ਕਾਂਬੜ ਸ਼ਿਵਰ ਸ਼ੁਰੂ
  • Posted by :
  • Date : जुलाई 14, 2025
  • Labels :
  • Blogger Comments
  • Facebook Comments

0 comments:

एक टिप्पणी भेजें

Top