Contact for Advertising

Contact for Advertising

Latest News

रविवार, 22 जून 2025

ਬਲਾਕ ਧਨੌਲਾ ਵਿੱਚ ਲਗਾਏ ਗਏ ਯੋਗਾ ਕੈਂਪ -ਐਸਐਮਓ ਔਜਲਾ

 ਬਲਾਕ  ਧਨੌਲਾ  ਵਿੱਚ ਲਗਾਏ ਗਏ ਯੋਗਾ ਕੈਂਪ -ਐਸਐਮਓ ਔਜਲਾ

ਸੰਜੀਵ ਗਰਗ ਕਾਲੀ 

ਧਨੌਲਾ ਮੰਡੀ , 22 ਜੂਨ :-ਵਿਸ਼ਵ ਯੋਗਾ ਦਿਵਸ ਮੌਕੇ ਸਥਾਨਕ ਸੀ.ਐਚ.ਸੀ. ਸਮੇਤ ਬਲਾਕ ਧਨੌਲਾ ਦੇ ਸਮੂਹ ਸਿਹਤ ਕੇਂਦਰਾਂ ਤੇ ਯੋਗਾ ਅਭਿਆਸ ਕੈਂਪ ਲਗਾਏ ਗਏ।ਇਸ ਮੌਕੇ ਆਪਣੇ ਸੰਬੋਧਨ ਵਿੱਚ  ਐਸਐਮਓ ਧਨੋਲਾ ਡਾ.  ਸਤਵੰਤ ਸਿੰਘ ਔਜ਼ਲਾ ਨੇ ਕਿਹਾ ਕਿ ਯੋਗਾ ਸਰੀਰਕ, ਮਾਨਕਿ ਅਤੇ ਅਧਿਆਤਮਕ ਅਭਿਆਸ ਹੈ।ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਵਿੱਚ ਲਚਕਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੂਨ ਦੇ ਗੇੜ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਸਾਹ ਪ੍ਰਣਾਲੀ ਮਜ਼ਬੂਤ ਹੁੰਦੀ ਹੈ।ਬਲਾਕ ਐਜੂਕੇਟਰ ਬਲਰਾਜ ਸਿੰਘ  ਕਾਲੇਕੇ ਨੇ ਕਿਹਾ ਕਿ ਯੋਗਾ ਕਰਨ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ  ਬਿਮਾਰੀਆਂ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਨਸਿਕ ਤਨਾਅ ਤੋਂ ਵੀ ਮੁਕਤੀ ਮਿਲਦੀ ਹੈ। ਯੋਗ ਸਿਰਫ਼ ਇੱਕ ਸਰੀਰਕ ਅਭਿਆਸ ਨਹੀਂ ਹੈ ਬਲਕਿ ਇੱਕ ਅਧਿਆਤਮਕ ਮਾਰਗ ਵੀ ਹੈ ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਆਤਮ ਧਿਆਨ ਵੱਲ ਲੈ ਕੇ ਜਾਂਦਾ ਹੈ।

ਇਸ ਉਤਸਵ ਦੀ ਗਿਆਰਵੀਂ ਵਰ੍ਹੇਗੰਢ ਮੌਕੇ ਇੱਕ ਧਰਤੀ ਇੱਕ ਸਿਹਤ ਲਈ ਯੋਗ ਥੀਮ ਤਹਿਤ ਮਨਾਏ ਗਏ ਇਸ ਦਿਹਾੜੇ ਮੌਕੇ ਬਲਾਕ  ਦੇ ਸਮੂਹ ਸਟਾਫ਼ ਵੱਲੋਂ ਯੋਗ ਗਤੀਵਿਧੀਆਂ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਬਲਾਕ ਦੇ ਸਮੂਹ ਸਿਹਤ ਕੇਂਦਰਾਂ ਤੇ ਵੀ ਯੋਗ ਸਰਗਰਮੀਆਂ ਕੀਤੀਆਂ ਗਈਆਂ।

ਬਲਾਕ  ਧਨੌਲਾ  ਵਿੱਚ ਲਗਾਏ ਗਏ ਯੋਗਾ ਕੈਂਪ -ਐਸਐਮਓ ਔਜਲਾ
  • Title : ਬਲਾਕ ਧਨੌਲਾ ਵਿੱਚ ਲਗਾਏ ਗਏ ਯੋਗਾ ਕੈਂਪ -ਐਸਐਮਓ ਔਜਲਾ
  • Posted by :
  • Date : जून 22, 2025
  • Labels :
  • Blogger Comments
  • Facebook Comments

0 comments:

एक टिप्पणी भेजें

Top