Contact for Advertising

Contact for Advertising

Latest News

रविवार, 22 जून 2025

ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਕਰਨ ਲਈ ਸ਼ਹਾਦਤ ਦਿੱਤੀ : ਪਰਮਜੀਤ ਸਿੰਘ ਗਿੱਲ

 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਕਰਨ ਲਈ ਸ਼ਹਾਦਤ ਦਿੱਤੀ   : ਪਰਮਜੀਤ ਸਿੰਘ ਗਿੱਲ 

ਬਟਾਲਾ ( ਰਮੇਸ਼ ਭਾਟੀਆ ) 

ਧਰਮ ਪਰਿਵਰਤਨ ਨਾਲੋ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਜੀ ਨੇ ਸ਼ਹੀਦੀ ਦੇਣਾ ਮਨਜੂਰ ਕੀਤਾ 


ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਇੱਕ ਧਾਗੇ ਵਿੱਚ ਪਰੋ ਕੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਅਤੇ ਮਾਨਵਤਾ ਦੀ ਖਾਤਰ ਹੀ ਆਪਣਾ ਬਲਿਦਾਨ ਵੀ ਦਿੱਤਾ ਸੀ। ਗੁਰੂ ਸਾਹਿਬ ਦੀ ਸਾਂਝੀ ਵਾਲਤਾ ਦੇ ਉਪਦੇਸ਼ ਨੂੰ ਅਪਣਾ ਕੇ ਹਰ ਧਰਮ, ਹਰ ਵਰਗ, ਹਰ ਜਾਤ ਦੇ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ ਸਨ ਜਿਸ ਤਹਿਤ ਬ੍ਰਾਹਮਣ ਪਰਿਵਾਰ ਦੇ ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਵੀ ਉਹਨਾਂ ਦੇ ਅਨਿੰਨ ਸੇਵਕਾਂ ਵਿੱਚੋਂ ਇੱਕ ਗਿਣੇ ਜਾਂਦੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕੀਤਾ। 


ਉਹਨਾਂ ਦੱਸਿਆ ਕਿ ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ।ਆਪ ਜੀ ਦੇ ਪਿਤਾ ਦਾ ਨਾਂਅ ਭਾਈ ਨੰਦ ਲਾਲ ਜੀ ਸੀ। ਭਾਈ ਨੰਦ ਲਾਲ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ। ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ।


ਉਹਨਾਂ ਦੱਸਿਆ ਕਿ ਭਾਈ ਸਤੀ ਦਾਸ ਜੀ ਇਤਿਹਾਸ ਦੇ ਮਹਾਨ ਸ਼ਹੀਦ ਹੋਏ ਹਨ। ਭੱਟ ਵਹੀ ਤਾਲੌਦਾ ਦੇ ਅਨੁਸਾਰ ਭਾਈ ਸਤੀ ਦਾਸ ਗੁਰੂ ਤੇਗ ਬਹਾਦੁਰ ਜੀ ਦੇ ਰਸੋਈਏ ਦਾ ਕੰਮ ਕਰਦੇ ਸਨ। ਅਨੰਦਪੁਰ ਦੀ ਬੁਨਿਆਦ ਵੇਲੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਗੁਰੂ ਜੀ ਨਾਲ ਮੌਜੂਦ ਸਨ। ਜਦੋਂ ਗੁਰੂ ਜੀ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਦਿੱਲੀ ਲੈ ਗਏ ਤਾਂ ਭਾਈ ਮਤੀ ਦਾਸ ਜੀ,  ਭਾਈ ਸਤੀ ਦਾਸ ਜੀ ਉਨਾਂ ਦੇ ਨਾਲ ਸਨ।


ਉਹਨਾਂ ਦੱਸਿਆ ਕਿ ਦਿੱਲੀ ਵਿਖੇ, ਗੁਰੂ ਜੀ ਅਤੇ ਉਹਨਾਂ ਦੇ  ਸਾਥੀਆਂ ਨੂੰ ਲਾਲ ਕਿਲ੍ਹੇ ਦੇ ਸਭਾ ਦੇ ਕਮਰੇ ਵਿੱਚ ਬੁਲਾਇਆ ਗਿਆ। ਗੁਰੂ ਤੇਗ ਬਹਾਦੁਰ ਜੀ ਅਤੇ ਉਹਨਾਂ ਦੇ  ਸਾਥੀਆਂ ਨੂੰ ਸ਼ਹਿਰ ਦੇ ਕਾਜ਼ੀ ਅੱਗੇ ਪੇਸ਼ ਕੀਤਾ ਗਿਆ। ਕਾਜ਼ੀ ਪਹਿਲਾਂ ਭਾਈ ਮਤੀ ਦਾਸ ਜੀ ਵੱਲ ਮੁੜਿਆ ਅਤੇ ਇਸਲਾਮ ਕਬੂਲਣ ਲਈ ਕਿਹਾ। ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਭਾਈ ਮਤੀ ਦਾਸ ਜੀ ਨੂੰ ਤੁਰੰਤ ਮੌਤ ਦੀ ਸਜ਼ਾ ਦਿੱਤੀ ਗਈ।


ਜੱਲਾਦਾਂ ਨੂੰ ਬੁਲਾਇਆ ਗਿਆ ਅਤੇ ਗੁਰੂ ਜੀ ਅਤੇ ਉਨ੍ਹਾਂ ਦੇ  ਸਾਥੀਆਂ ਨੂੰ ਸ਼ਹੀਦੀ ਦੀ ਜਗ੍ਹਾ ਤੇ ਬਿਠਾਇਆ ਗਿਆ। ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਹੱਥ ਜੋੜ ਕੇ ਗੁਰੂ ਜੀ ਕੋਲੋ ਅਸੀਸ ਲਈ ਅਤੇ ਕਿਹਾ ਕਿ ਉਹ ਸ਼ਹੀਦੀ ਪ੍ਰਾਪਤ ਕਰਨ ਲਈ ਖੁਸ਼ ਹਨ। ਭਾਈ ਸਤੀ ਦਾਸ ਜੀ ਨੂੰੰ ਜਿੰਦਾ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਸ਼ਾਂਤ ਰਹੇ ਅਤੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੱਪਦੇ ਰਹੇ। 


ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਪਰ ਉਹਨਾਂ ਗੁਰੂ ਦੇ ਹੁਕਮ ਵਿੱਚ ਰਹਿੰਦਿਆ ਧਰਮ ਪਰਿਵਰਤਨ ਕਬੂਲ ਨਹੀਂ ਕੀਤਾ ਅਤੇ ਸ਼ਹੀਦੀ ਦੇਣਾ ਸਵੀਕਾਰ ਕੀਤਾ ਸੀ।

 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਕਰਨ ਲਈ ਸ਼ਹਾਦਤ ਦਿੱਤੀ   : ਪਰਮਜੀਤ ਸਿੰਘ ਗਿੱਲ
  • Title : ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਕਰਨ ਲਈ ਸ਼ਹਾਦਤ ਦਿੱਤੀ : ਪਰਮਜੀਤ ਸਿੰਘ ਗਿੱਲ
  • Posted by :
  • Date : जून 22, 2025
  • Labels :
  • Blogger Comments
  • Facebook Comments

0 comments:

एक टिप्पणी भेजें

Top