ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੀਡਬਲਯੂਡੀ ਦਫਤਰ ਬਰਨਾਲਾ ਅੱਗੇ ਲਾਇਆ ਧਰਨਾ
ਮਾਮਲਾ : ਵੱਟੇ ਪਾਏ ਹੋਈਆਂ ਸੜਕਾਂ ਤੇ ਪ੍ਰੀਮਿਕਸ ਅਤੇ ਟੁੱਟੀਆਂ ਸੜਕਾਂ ਦੀ ਮਰੰਮਤ ਕਰਨ ਦਾ।
ਸੰਜੀਵ ਗਰਗ ਕਾਲੀ
ਬਰਨਾਲਾ / ਧਨੌਲਾ ਮੰਡੀ, 30 ਜੂਨ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਦੀ ਅਗਵਾਈ ਹੇਠ ਪਿੰਡ ਭੱਠਲਾਂ, ਕੱਟੂ, ਭੈਣੀ ਮਹਿਰਾਜ, ਭੈਣੀ ਜੱਸਾ, ਫਤਿਹਗੜ੍ਹ ਛੰਨਾ ਧੌਲਾ ਅਤੇ ਹਰੀਗੜਾ ਦੇ ਪਿੰਡਾਂ ਵੱਲੋਂ ਪੀ. ਡਬਲੂ. ਡੀ. ਵਿਭਾਗ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ਜਿਸ ਵਿੱਚ ਕਈ ਪਿੰਡਾਂ ਦੀਆਂ ਸੜਕਾਂ ਦੀ ਮਾੜੀ ਹਾਲਤ ਜਿੰਨਾ ਵਿੱਚ ਵੱਡੇ ਵੱਡੇ ਟੋਏ ਪਏ ਹੋਏ ਹਨ ਭੱਠਲਾ ਅਤੇ ਭੈਣੀ ਮਹਿਰਾਜ ਵੱਲ ਅਤੇ ਹਰੀਗੜ ਵਾਲੀਆਂ ਸੜਕਾਂ ਤੇ ਮੋਟਾ ਪੱਥਰ ਪਾਇਆ ਹੋਇਆ ਹੈ ਲੰਬੇ ਸਮੇਂ ਤੋਂ ਇਹਨਾਂ ਪੱਥਰਾਂ ਕਾਰਨ ਆਵਾਜਾਈ ਵਿੱਚ ਬਹੁਤ ਦਿੱਕਤ ਆ ਰਹੀ ਹੈ ਕੋਈ ਬਿਮਾਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਾਸਤੇ ਕਾਫੀ ਸਮਾਂ ਲੰਘ ਜਾਂਦਾ ਹੈ। ਜਿਸ ਕਰਕੇ ਮਰੀਜ਼ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ ਦਾਨਗੜ ਤੋਂ ਕੱਟੂ ਨੂੰ ਜਾਂਦੀ ਸੜਕ ਤੇ ਵੀ ਵੱਟੇ ਪੈ ਚੁੱਕੇ ਹਨ ਧਨੌਲੇ ਤੋਂ ਛੰਨਾ ਧੌਲਾ ਤੱਕ ਸੜਕ 18 ਫੁੱਟ ਦੀ ਪ੍ਰਪੋਜਲ ਆਈ ਹੋਈ ਹੈ ਇਸ ਦੇ ਬਾਵਜੂਦ ਸੜਕ ਦੀ ਮੰਦੀ ਹਾਲਤ ਭੈਣੀ ਜੱਸਾ ਧੌਲਾ ਵਾਲੀ ਸੜਕ ਵੀ ਵਿਚਾਰ ਅਧੀਨ ਹੈ ਤੋ ਛੰਨਾਂ ਭੈਣੀ ਜੱਸਾ ਕਾਲੇਕੇ ਵਾਲੀ ਸੜਕ ਤੇ ਵੀ ਪਿਛਲੇ ਨੌ ਸਾਲਾਂ ਤੋਂ ਨਾ ਕੋਈ ਮਰੁੰਮਤ ਕੀਤੀ ਗਈ ਨਾ ਪ੍ਰੀਮਿਕਸ ਪਾਇਆ ਗਿਆ। ਇਹਨਾਂ ਮੰਗ ਕਰਦਿਆਂ ਕਿਹਾ ਕਿ ਸੜਕਾਂ ਦੀ ਲੋੜ ਮੁਤਾਬਿਕ ਮੁਰੰਮਤ ਕਰਕੇ ਸਾਰੀਆਂ ਆਵਾਜਾਈ ਦੇ ਯੋਗ ਬਣਾਇਆ ਜਾਣ ਇਸ ਮੌਕੇ ਤੇ ਦਰਸ਼ਨ ਸਿੰਘ ਭੋਣੀ, ਕਿ੍ਸਨ ਸਿੰਘ ਛੰਨ੍ਹਾਂ ,ਜਰਨੈਲ ਸਿੰਘ ਜਵੰਧਾ ਪਿੰਡੀ, ਗੁਰਜੰਟ ਸਿੰਘ ਭੈਣੀ ਜੱਸਾ, ਹਰਪਾਲ ਸਿੰਘ ਛੰਨਾਂ, ਗੁਰਮੀਤ ਸਿੰਘ ਭੱਠਲਾਂ, ਬਲਜਿੰਦਰ ਸਿੰਘ ਧੌਲਾ ,ਭਾਗ ਸਿੰਘ ਕੱਟੂ ,ਮੇਜਰ ਸਿੰਘ , ਮਾਸਟਰ ਨਰਿੱਪਜੀਤ ਸਿੰਘ, ਗੁਰਜੀਤ ਕੌਰ ਭੱਠਲਾ,ਅਮਰਜੀਤ ਕੌਰ ,ਗੁਰਮੇਲ ਕੌਰ ਭੱਠਲਾ ਆਦਿ ਮੌਜੂਦ ਸਨ
0 comments:
एक टिप्पणी भेजें