ਜਿਲਾ ਭਾਜਪਾ ਵਲੋ ਕਾਲੀ ਝੰਡੀਆਂ ਦਿਖਾ ਕੇ ਮਨਾਇਆ ਕਾਲਾ ਦਿਵਸ
ਲੋਕਤੰਤਰ ਦਾ ਘਾਂਣ ਕਰਨ ਵਾਲੀ ਕਾਂਗਰਸ ਦੇ ਇਤਿਹਾਸ ਤੋਂ ਹਰ ਦੇਸ਼ ਪ੍ਰੇਮੀ ਵਾਕਿਫ਼ : ਸਾਬਕਾ ਵਿਧਾਇਕ ਬਲਵਿੰਦਰ ਸਿੰਘ
ਬਟਾਲਾ( ਰਮੇਸ਼ ਭਾਟੀਆ )
ਜਿਲਾ ਪ੍ਰਧਾਨ ਭਾਜਪਾ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਰਹਿਨੁਮਾਈ ਹੇਠ ਸਥਾਨਕ ਭਾਜਪਾ ਦਫਤਰ ਵਿਖੇ ਕਾਲਾ ਦਿਵਸ ਮਨਾਇਆ ਜਿਸ ਵਿਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਸੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕਤੰਤਰ ਦਾ ਘਾਂਣ ਕਰਨ ਵਾਲੀ ਕਾਂਗਰਸ ਦੇ ਇਤਿਹਾਸ ਤੋਂ ਹਰ ਦੇਸ਼ ਪ੍ਰੇਮੀ ਵਾਕਿਫ਼ ਹੈ।ਉਨ੍ਹਾਂ ਕਿਹਾ ਕਿ ਸੰਨ 1975 ਵਿਚ ਅੱਜ ਦੇ ਦਿਨ ਨੂੰ ਲੋਕਤੰਤਰ ਦਾ ਕਾਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਪੰਜਾਬ ਦੀ ਪੂਰੀ ਤਰ੍ਹਾਂ ਫੈਲ ਹੋਈ ਕਾਨੂੰਨ ਵਿਵਸਥਾ ਸਾਨੂੰ ਮੂੜ੍ਹ ਉਸ ਦੌਰ ਦੀ ਯਾਦ ਤਾਜ਼ਾ ਕਰਵਾਉਂਦੀ ਹੈ।ਇਸ ਮੌਕੇ ਤੇ ਜਿਲਾ ਜਨਰਲ ਸੈਕਟਰੀ ਰੋਸ਼ਨ ਲਾਲ ਸ਼ਕਤੀ ਸ਼ਰਮਾ ਨੇ ਕਿਹਾ ਕਿ 25 ਜੂਨ ਨੂੰ ਇੰਦਰਾ ਗਾਂਧੀ ਵਲੋ ਜੌ ਆਪਾਤਕਾਲ ਦੀ ਘੋਸ਼ਣਾ ਕੀਤੀ ਸੀ ਉਸ ਨਾਲ ਸੜਕ ਤੇ ਅੰਦੋਲਨ ਕਰਨ ਵਾਲੇ ਵਡੀ ਗਿਣਤੀ ਵਿਚ ਸਮਾਜਸੇਵੀ, ਕਿਸਾਨ , ਨੌਜਵਾਨ ਅਤੇ ਮਹਿਲਾਵਾਂ ਨੂੰ ਓਹ ਨਮਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਜੇਲਾਂ ਕੱਟਣ ਵਾਲੇ 50 ਪਰਿਵਾਰਾਂ ਨੂੰ ਪ੍ਰਸੰਸ਼ਾ ਪੱਤਰ ਜਾਰੀ ਕਰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵਿੱਚ ਬੋਲਦੇ ਹੋਏ ਭੂਸ਼ਣ ਬਜਾਜ, ਓਮ ਪ੍ਰਕਾਸ਼, ਪੰਕਜ ਸ਼ਰਮਾ, ਬਲਵਿੰਦਰ ਕੁਮਾਰ ਮਹਿਤਾ ਨੇ ਦੱਸਿਆ ਕੀ ਮੌਜੂਦਾ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢ ਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਈ ਵੀ ਅਜਿਹੀ ਨਿਤੀ ਨਹੀਂ ਹੈ ਜਿਸ ਨਾਲ ਪੰਜਾਬੀਆਂ ਦਾ ਭਲਾ ਹੋ ਸਕੇ। ਪਰ ਕਾਨੂੰਨ ਵਿਵਸਥਾ ਵਿਚ ਕੋਈ ਸੁਧਾਰ ਨਹੀਂ ਹੈ। ਇਸ ਮੌਕੇ ਤੇ ਸੰਦੀਪ ਅਜ਼ਾਦ, ਕੁਸ਼ਲ ਮਲਹੋਤਰਾ, ਭਵਾਨੀ ਸਾਨ,ਸੁਰਿੰਦਰ ਕੁਮਾਰ, ਅਮਨਜੋਤ ਸਿੰਘ, ਪਿਆਰਾ ਲਾਲ,ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਤਿੰਦਰ ਕਲਿਆਣ, ਅਨਿਲ ਭੱਟੀ, ਸੰਮੀ ਭੱਟੀ,ਜਸਪਾਲ ਸਿੰਘ, ਸੁਰਿੰਦਰ ਸਿੰਘ ਬਿੱਟੁ, ਧਰਮਿੰਦਰ ਸੁਰਿੰਦਰ ਸਿੰਘ ਵਿਜੇ ਕੁਮਾਰ, ਬਾਲਕਿਸ਼ਨ, ਦੀਪਕ ਕੁਮਾਰ, ਰਣਜੀਤ ਸਿੰਘ ਪੰਨੂ ਰਾਧਾ ਰਾਣੀ,ਅਮਨਪ੍ਰੀਤ ਸਿੰਘ ਰਾਜੂ ਕਮਲ, ਵਿਕਾਸ, ਅੰਕੁਰ ਅਗਰਵਾਲ,ਪ੍ਰਦੀਪ ਕੁਮਾਰ, ਸੰਜੀਵ ਕੁਮਾਰ,ਸੰਦੀਪ ਗੁਪਤਾ ਤੇ ਵਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਿਰ ਸਨ।
0 comments:
एक टिप्पणी भेजें