ਕੇਂਦਰੀ ਮੰਤਰੀ ਬਿੱਟੂ ਵੱਲੋ ਬਠਿੰਡਾ ਨੂੰ ਰੇਲਵੇ ਰਾਹੀਂ ਚੰਡੀਗੜ੍ਹ ਨਾਲ ਜੋੜਨਾ ਅਤਿ ਸ਼ਲਾਘਾਯੋਗ ਕਦਮ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ - ਸਿੱਧੂ
ਬਰਨਾਲਾ
ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿਤਾ ਲਈ ਕਦੇ ਭੀ ਚੰਡੀਗੜ੍ਹ ਨੂੰ ਬਠਿੰਡਾ ਅੰਬਾਲਾ ਰੇਲ ਨਾਲ ਜੋੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪ੍ਰੰਤੂ ਹੁਣ ਜਦੋਂ ਤੀਸਰੀ ਵਾਰ ਭਾਜਪਾ ਸਰਕਾਰ ਬਣੀ ਹੈ ਅਤੇ ਪੰਜਾਬ ਦੀ ਨੁਮਾਇੰਦਗੀ ਕੇਂਦਰੀ ਰੇਲ ਰਾਜ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਕਰ ਰਹੇ ਹਨ ਤਾਂ ਭਾਜਪਾ ਦੇ ਸਾਬਕਾ ਸੈਨਿਕ ਵਿੰਗ ਵੱਲੋ ਇਹ ਮੁੱਦਾ ਉਹਨਾਂ ਨਾਲ ਉਠਾਇਆ ਗਿਆ ਸੀ ਜਿਸ ਨੂੰ ਉਹਨਾਂ ਦੇ ਯਤਨਾਂ ਸਦਕਾ ਮੋਦੀ ਸਰਕਾਰ ਨੇ ਪਰਵਾਨਗੀ ਦੇ ਦਿੱਤੀ ਹੈ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਇਹ ਰੇਲਵੇ ਲਾਈਨ ਦੇ ਪ੍ਰੋਜੈਕਟ ਤੇ 202.99 ਕਰੋੜ ਰੁਪਏ ਕੇਦਰ ਸਰਕਾਰ ਵੱਲੋਂ ਖਰਚ ਕੀਤੇ ਜਾਣਗੇ ਚੰਡੀਗੜ੍ਹ ਨਾਲ ਰੇਲ ਲਿੰਕ ਜੁੜ ਜਾਣ ਉਪਰੰਤ ਬਠਿੰਡਾ ਭੁੱਚੋ ਰਾਮਪੁਰਾ ਤਪਾ ਧੂਰੀ ਸੰਗਰੂਰ ਨਾਭਾ ਪਟਿਆਲਾ ਰਾਜਪੁਰਾ ਸ਼ਹਿਰਾਂ ਦੇ ਲੋਕਾ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਹਾਈਵੇਸਜ ਤੇ ਟ੍ਰੈਫਿਕ ਭੀ ਘਟੇਗੀ ਸਮੁੱਚੇ ਭਾਜਪਾ ਸੈਨਿਕ ਵਿੰਗ ਨੇ ਕੇਂਦਰੀ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਦਾ ਦਿਲ ਦੀਆ ਗਹਿਰਾਇਆ ਵਿੱਚੋ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕੇ ਮਾਣਯੋਗ ਰਵਨੀਤ ਬਿੱਟੂ ਇਸ ਇਲਾਕੇ ਦੀਆ ਬਾਕੀ ਮੰਗਾ ਭੀ ਜਿਵੇਂ ਬਠਿੰਡਾ ਜਾ ਫਿਰੋਜ਼ਪੁਰ ਤੋਂ ਇਕ ਸਤਾਵਦੀ ਗੱਡੀ ਦਿੱਲੀ ਤੱਕ ਅਤੇ ਤਪਾ ਰੇਲਵੇ ਸਟੇਸ਼ਨ ਤੇ ਸਾਰਿਆਂ ਗੱਡੀਆਂ ਦਾ ਠਹਿਰਾਓ ਆਦਿ ਭੀ ਜਲਦੀ ਹੀ ਪੂਰੀਆ ਕਰਨਗੇ। ਸਿੱਧੂ ਨੇ ਦੱਸਿਆ ਕਿ ਰਵਨੀਤ ਬਿੱਟੂ ਪੰਜਾਬ ਦੀਆ ਸਾਰੀਆ ਮੰਗਾਂ ਜਿਹਨਾਂ ਨੂੰ ਉਹ ਭਲੀ ਭਾਤੀ ਜਾਣਦੇ ਹਨ ਨੂੰ ਕੇਦਰ ਸਰਕਾਰ ਤੋ ਕਰਵਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਹਨ ਉਹਨਾਂ ਪੰਜਾਬ ਦੇ ਬਹਾਦਰ ਲੋਕਾ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਬਿਹਤਰੀ ਲਈ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਤਾਕਿ ਸਹੀ ਅਰਥਾਂ ਵਿੱਚ ਪੰਜਾਬ ਅਤੇ ਪੰਜਾਬੀ ਲੋਕਾ ਦਾ ਵਿਕਾਸ ਹੋ ਸਕੇ ਇਸ ਮੌਕੇ ਵਿੱਕੀ ਪਰਜਾਪਤ ਗੁਰਦੇਵ ਸਿੰਘ ਮੱਕੜ ਸੂਬੇਦਾਰ ਅਵਤਾਰ ਸਿੰਘ ਆਦਿ ਆਗੂ ਹਾਜਰ ਸਨ।
ਫੋਟੋ - ਕੇਂਦਰੀ ਵਜ਼ੀਰ ਸ੍ਰ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ
0 comments:
एक टिप्पणी भेजें