Contact for Advertising

Contact for Advertising

Latest News

रविवार, 15 जून 2025

ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਕੱਟੇ ਜਾਣਗੇ ਚਲਾਨ -- ਇੰਸ. ਜਗਜੀਤ ਸਿੰਘ

 ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਕੱਟੇ ਜਾਣਗੇ ਚਲਾਨ -- ਇੰਸ. ਜਗਜੀਤ ਸਿੰਘ 




ਸੰਜੀਵ ਗਰਗ ਕਾਲੀ 

ਧਨੌਲਾ ਮੰਡੀ, 15 ਜੂਨ :--  ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ, ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ, ਐਸਪੀ(ਡੀ) ਸ਼੍ਰੀ ਰਾਜੇਸ਼ ਕੁਮਾਰ ਛਿੱਬਰ ਐਸਪੀ (ਐਚ) ਸੀ ਅਸ਼ੋਕ ਕੁਮਾਰ ਸ਼ਰਮਾ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ  ਨਸ਼ੇ ਵੇਚਣ ਵਾਲਿਆਂ ਨੂੰ ਗਿਰਫ਼ਤਾਰ ਕਰਕੇ ਜੇਲ ਭੇਜਣਾ ਅਤੇ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਜਿੰਨਾ ਵਿੱਚ ਅਪਰਾਧੀ ਆਮ ਤੌਰ ਤੇ ਬਚ ਕੇ ਲੰਘ ਜਾਂਦੇ ਹਨ , ਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਵੇਗਾ। ਅਤੇ ਉਨਾਂ ਦੇ ਹਰ ਤਰ੍ਹਾਂ ਦੇ ਚਲਾਨ ਕੱਟੇ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭੀਖੀ ਰੋਡ ਟੀ ਪੁਆਇੰਟ ਨਾਕੇ ਤੇ  ਅਚਾਨਕ ਮਿਲਣੀ ਦੌਰਾਨ ਥਾਣਾ ਧਨੌਲਾ ਦੇ ਨਵੇਂ ਆਏ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਨੇ ਕੀਤਾ।  ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਾਡ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ।   ਜ਼ਿਕਰਯੋਗ ਹੈ ਕਿ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਪਹਿਲਾਂ ਵੀ ਆਪਣੇ ਸੇਵਾਵਾਂ ਥਾਣਾ ਧਨੌਲਾ ਵਿੱਚ ਨਿਭਾਅ ਚੁੱਕੇ ਹਨ। ਇਸ ਮੌਕੇ ਉਹਨਾਂ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੀਆਂ ਜਾਲੀਆਂ  ਉਤਰਵਾਈਆਂ, ਕਈਆਂ ਦੇ ਚਲਾਨ ਕੱਟੇ ,ਕਈਆਂ ਨੂੰ ਵਾਰਨਿੰਗ ਦਿੱਤੀ। ਉਹਨਾ ਕਿਹਾ ਕਿ ਕਾਨੂੰਨੀ  ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨੌਜਵਾਨ ਪੀੜੀ ਵੱਲੋਂ ਅਨੋਖੀ ਸ਼ੌਂਕ ਜਿਵੇਂ ਬੁਲਟ ਮੋਟਰਸਾਈਕਲ ਦੇ ਪਟਾਕੇ ਵੀ ਨਹੀਂ ਪਾਉਣ ਦਿੱਤੇ ਜਾਣਗੇ ।ਇਸ ਮੌਕੇ  ਏਐਸਆਈ ਸੁਖਦੇਵ ਸਿੰਘ , ਹੈਡ ਕਾਂਸਟੇਬਲ ਗੁਰਪ੍ਰੀਤ ਸਿੰਘ, ਕਾਂਸਟੇਬਲ ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ ਮੌਜੂਦ ਸਨ।

ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਕੱਟੇ ਜਾਣਗੇ ਚਲਾਨ -- ਇੰਸ. ਜਗਜੀਤ ਸਿੰਘ
  • Title : ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਕੱਟੇ ਜਾਣਗੇ ਚਲਾਨ -- ਇੰਸ. ਜਗਜੀਤ ਸਿੰਘ
  • Posted by :
  • Date : जून 15, 2025
  • Labels :
  • Blogger Comments
  • Facebook Comments

0 comments:

एक टिप्पणी भेजें

Top