Contact for Advertising

Contact for Advertising

Latest News

रविवार, 29 जून 2025

ਸਬ ਇੰਸਪੈਕਟਰ ਸ. ਟੇਕ ਚੰਦ ਧਨੌਲਾ ਪਦਉਨੱਤ ਹੋ ਕੇ ਬਣੇ ਇੰਸਪੈਕਟਰ

 ਸਬ ਇੰਸਪੈਕਟਰ ਸ. ਟੇਕ ਚੰਦ ਧਨੌਲਾ  ਪਦਉਨੱਤ ਹੋ ਕੇ ਬਣੇ ਇੰਸਪੈਕਟਰ 



ਸੰਜੀਵ ਗਰਗ ਕਾਲੀ 


   ਬਰਨਾਲਾ / ਧਨੌਲਾ ਮੰਡੀ /  28 ਜੂਨ ::--ਡੀਜੀਪੀ ਪੰਜਾਬ  ਸ੍ਰੀ ਗੋਰਵ ਯਾਦਵ ,ਡੀਆਈ ਜੀ ਪਟਿਆਲਾ ਰੇਂਜ ਸਰਦਾਰ ਨਾਨਕ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ, ਡੀਐਸਪੀ ਸ. ਰਾਜਿੰਦਰਪਾਲ ਸਿੰਘ ਬਰਨਾਲਾ ਨੇ  ਸਬ ਇੰਸਪੈਕਟਰ ਟੇਕ ਚੰਦ  ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਕਰਕੇ  ਪਦਉੱਨਤ ਕਰਦੇ ਹੋਏ ਇੰਸਪੈਕਟਰ  ਨਿਯੁਕਤ ਕੀਤਾ ਗਿਆ।ਐਸਐਸਪੀ ਬਰਨਾਲਾ  ਸ੍ਰੀ ਮੁਹੰਮਦ ਸਰਫਰਾਜ ਆਲਮ ਅਤੇ ਡੀਐਸਪੀ ਰਜਿੰਦਰਪਾਲ ਸਿੰਘ ਵੱਲੋਂ  ਵੱਲੋਂ  ਪਿਪਿੰਗ ਦੀ ਰਸਮ ਅਦਾ ਕੀਤੀ ਅਤੇ ਉਹਨਾਂ ਨੂੰ ਵਧਾਈ ਦੇ ਕੇ ਭਵਿੱਖ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਐਸਪੀ(ਐਚ ) ਸ੍ਰੀ ਰਾਜੇਸ਼ ਕੁਮਾਰ ਛਿੱਬਰ, ਐਸਪੀ (ਡੀ) ਅਸ਼ੋਕ ਕੁਮਾਰ ਸ਼ਰਮਾ ਡੀਐਸਪੀ ਜਤਿੰਦਰਪਾਲ ਸਿੰਘ, ਡੀਐਸਪੀ ਸ . ਸਤਬੀਰ ਸਿੰਘ ਬੈਂਸ, ਡੀਐਸਪੀ ਸ,.ਬਲਜੀਤ ਸਿੰਘ ਢਿੱਲੋਂ, ਡੀਐਸਪੀ ਸ.ਕਮਲਜੀਤ ਸਿੰਘ ,ਡੀਐਸਪੀ ਸ. ਪਰਮਜੀਤ ਸਿੰਘ, ਡੀਐਸਪੀ ਸ. ਕੁਲਵੰਤ ਸਿੰਘ, ਇੰਚਾਰਜ ਸੀਆਈਏ  ਇੰਚਾਰਜ ਇੰਸਪੈਕਟਰ ਸ.ਬਲਜੀਤ ਸਿੰਘ ,  ਇੰਸਪੈਕਟਰ ਕੁਲਦੀਪ ਸਿੰਘ, ਰੀਡਰ ਮਹਿਲ ਸਿੰਘ , ਅਨਾਇਤ ਖਾਨ ,ਐਸਐਚਓ ਥਾਣਾ ਸਦਰ ਬਰਨਾਲਾ  ਇੰਸ. ਲਖਬੀਰ ਸਿੰਘ, ਐਸ ਐਚਓ ਸਿਟੀ -1ਬਰਨਾਲਾ  ਇੰਸ .ਸ.ਲਖਵਿੰਦਰ ਸਿੰਘ , ਐਸਐਚਓ ਸਿਟੀ -2 ਸ. ਚਰਨਜੀਤ ਸਿੰਘ,ਐਸਐਚਓ ਥਾਣਾ ਧਨੌਲਾ ਇੰਸ .ਸ. ਜਗਜੀਤ ਸਿੰਘ ਘੁਮਾਣ , ਏਐਸ ਆਈ ਨਾਇਬ ਸਿੰਘ (  ਸੀਆਈਏ) ਏਐਸਆਈ ਸੁਖਚੈਨ ਸਿੰਘ (ਸੀਆਈਏ ) ਹੈਡ ਕਾਂਸਟੇਬਲ ਰਾਜਵਿੰਦਰ ਸਿੰਘ (ਦਫਤਰ) ਹੈਡ ਕਾਂਸਟੇਬਲ ਹਰਜਿੰਦਰ ਸਿੰਘ ਭੱਠਲ ( ਦਫਤਰ) ਨੇ ਨਵ ਨਿਯੁਕਤ ਇੰਸਪੈਕਟਰ ਸ੍ਰੀ ਟੇਕ ਚੰਦ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ ਤੇ ਉਹਨਾਂ ਨੂੰ  ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਨਵ ਨਿਯੁਕਤ ਇੰਸਪੈਕਟਰ  ਟੇਕ ਚੰਦ ਨੂੰ ਸਮੂਹ ਪ੍ਰੈੱਸ ਕਲੱਬ ਧਨੋਲਾ  ਦੇ ਸਮੂਹ ਪੱਤਰਕਾਰ ਭਰਾਵਾਂ ਨੇ ਵੀ ਵਧਾਈਆਂ ਦਿੱਤੀਆਂ। ਨਵ ਨਿਯੁਕਤ ਇੰਸਪੈਕਟਰ ਸ. ਟੇਕ ਚੰਦ ਨੇ ਸਮੂਹ ਪੁਲਿਸ ਅਧਿਕਾਰੀਆਂ ਤੇ ਹੋਰ ਸਭ ਦਾ ਧੰਨਵਾਦ ਕੀਤਾ।

ਸਬ ਇੰਸਪੈਕਟਰ ਸ. ਟੇਕ ਚੰਦ ਧਨੌਲਾ  ਪਦਉਨੱਤ ਹੋ ਕੇ ਬਣੇ ਇੰਸਪੈਕਟਰ
  • Title : ਸਬ ਇੰਸਪੈਕਟਰ ਸ. ਟੇਕ ਚੰਦ ਧਨੌਲਾ ਪਦਉਨੱਤ ਹੋ ਕੇ ਬਣੇ ਇੰਸਪੈਕਟਰ
  • Posted by :
  • Date : जून 29, 2025
  • Labels :
  • Blogger Comments
  • Facebook Comments

0 comments:

एक टिप्पणी भेजें

Top