Contact for Advertising

Contact for Advertising

Latest News

शनिवार, 31 मई 2025

ਰਾਮਸਰ ਪਬਲਿਕ ਸਕੂਲ ਧਨੌਲਾ ਦੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਮਾਰੀਆਂ ਮੱਲਾਂ

 ਰਾਮਸਰ ਪਬਲਿਕ ਸਕੂਲ ਧਨੌਲਾ ਦੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਮਾਰੀਆਂ ਮੱਲਾਂ 

ਸੰਜੀਵ ਗਰਗ ਕਾਲੀ,

 ਧਨੌਲਾ ਮੰਡੀ ,31 ਮਈ :--ਆਰਾਮ ਸਰ ਪਬਲਿਕ ਸਕੂਲ ਧਨੌਲਾ ਦੇ ਬੱਚਿਆਂ ਨੇ ਅੱਠਵੀਂ ਕਲਾਸ ਵਿੱਚ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ ਜਿਨਾਂ ਨੂੰ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਦੱਸਿਆ ਕਿ ਮਨਜੋਤ ਕੌਰ ਪੁੱਤਰੀ ਗੁਰਧਿਆਨ ਸਿੰਘ ਨੇ 500 ਵਿੱਚੋਂ 500ਸ ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅਤੇ ਨੌ ਬੱਚਿਆਂ ਨੇ 90% ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਹਨ। ਗੁਰਦੁਆਰਾ ਰਾਮਸਰ ਸਾਹਿਬ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਭੰਦੇਰ ਕੈਸ਼ੀਅਰ ਇੰਦਰਜੀਤ ਸਿੰਘ ਦੁੱਗਲ ਹਰਿੰਦਰ ਸਿੰਘ ਢੀਂਡਸਾ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਸਟਾਫ ਪੂਰੀ ਲਗਨ ਨਾਲ ਬੱਚਿਆਂ ਨੂੰ ਮਿਹਨਤ ਕਰਵਾ ਰਿਹਾ ਹੈ। ਇਹਨਾਂ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਅਤੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਮੈਡਮ ਜਸਪ੍ਰੀਤ ਕੌਰ, ਅਮਨਦੀਪ ਕੌਰ, ਅਰਸਦੀਪ ਕੌਰ ,ਕਿਰਤਪਾਲ ਕੌਰ, ਕਿਰਨਦੀਪ ਕੌਰ, ਅਤੇ ਹੋਰ ਪਤਵੰਤੇ ਵਿਅਕਤੀ ਅਤੇ ਸਕੂਲੀ ਵਿਦਿਆਰਥੀ ਮੌਜੂਦ ਸਨ।

ਰਾਮਸਰ ਪਬਲਿਕ ਸਕੂਲ ਧਨੌਲਾ ਦੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਮਾਰੀਆਂ ਮੱਲਾਂ
  • Title : ਰਾਮਸਰ ਪਬਲਿਕ ਸਕੂਲ ਧਨੌਲਾ ਦੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਮਾਰੀਆਂ ਮੱਲਾਂ
  • Posted by :
  • Date : मई 31, 2025
  • Labels :
  • Blogger Comments
  • Facebook Comments

0 comments:

एक टिप्पणी भेजें

Top