Contact for Advertising

Contact for Advertising

Latest News

सोमवार, 26 मई 2025

ਬਰਨਾਲਾ ਪੁਲਿਸ ਦੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਸਨਮਾਨਿਤ

 ਬਰਨਾਲਾ ਪੁਲਿਸ  ਦੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਸਨਮਾਨਿਤ 

ਸੰਜੀਵ ਗਰਗ ਕਾਲੀ 
ਬਰਨਾਲਾ/  ਧਨੌਲਾ ਮੰਡੀ,  26 ਮਈ ::--ਡੀਜੀਪੀ ਪੰਜਾਬ  ਸ੍ਰੀ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ, ਐਸਪੀ (ਐਚ )  ਸ਼੍ਰੀ ਰਾਜੇਸ਼ ਛਿੱਬਰ, ਐਸਪੀ(ਡੀ) ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਵੱਲੋਂ ਜ਼ਿਲਾ ਬਰਨਾਲਾ ਦੇ ਪੁਲਿਸ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਇਨਾਮ ਵਜੋਂ CC-1 ਸਰਟੀਫਿਕੇਟ ਅਤੇ ਕੈਸ਼ ਰਿਵਾਰਡ  ਦੇ ਕੇ ਸਨਮਾਨਿਤ ਕੀਤਾ ਗਿਆ। ਤਾਂ ਕਿ ਮੁਲਾਜ਼ਮਾ ਨੂੰ ਹੌਸਲਾ ਮਿਲ ਸਕੇ।ਗੱਲਬਾਤ ਕਰਦਿਆਂ ਇਹਨਾਂ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਆਪਣੇ ਪਰਿਵਾਰ ਦੀ ਪਰਵਾਹ ਛੱਡ ਕੇ ਦਿਨ ਰਾਤ ਡਿਊਟੀਆਂ ਤੇ ਤਾਇਨਾਤ ਰਹਿ ਕੇ ਪਬਲਿਕ ਦੀ ਸਹਾਇਤਾ ਕਰਦੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ। ਇਸ ਕਰਕੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੇ ਆਦੇਸ਼ ਜਾਰੀ ਹੋਏ ਸਨ । 





ਇਸ ਮੌਕੇ ਤੇ ਸਨਮਾਨ ਹਾਸਿਲ ਕਰਨ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਦਾ ਪਰਨ ਦੁਹਰਾਇਆ। ਇਸ ਮੌਕੇ ਤੇ  ਇੰਚਾਰਜ ਸੀਆਈਏ  ਇੰਚਾਰਜ ਇੰਸਪੈਕਟਰ ਸ.ਬਲਜੀਤ ਸਿੰਘ, ਥਾਣਾ ਧਨੌਲਾ ਦੇ ਹੈਡਕਾਂਸਟੇਬਲ ਜਸਪਾਲ ਸਿੰਘ ਅਤੇ ਮੁੱਖ ਮੁਨਸ਼ੀ ਪਰਮਦੀਪ ਸਿੰਘ ਪੰਮਾ ਤੇ  ਹੋਰ ਵੀ ਅਧਿਕਾਰੀ ਤੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਮੁਲਾਜ਼ਮਾਂ ਨੂੰ ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ, ਸਮੂਹ ਸਟਾਫ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ  ਸਾਰੇ ਮੁਲਾਜ਼ਮ ਭਰਾਵਾਂ ਨੂੰ ਵਧਾਈਆਂ ਦਿੱਤੀਆਂ।

ਬਰਨਾਲਾ ਪੁਲਿਸ  ਦੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਸਨਮਾਨਿਤ
  • Title : ਬਰਨਾਲਾ ਪੁਲਿਸ ਦੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਸਨਮਾਨਿਤ
  • Posted by :
  • Date : मई 26, 2025
  • Labels :
  • Blogger Comments
  • Facebook Comments

0 comments:

एक टिप्पणी भेजें

Top