ਪਾਣੀਆ ਦੀ ਲੜਾਈ ਲਈ ਪੰਜਾਬ ਦੀ ਭਾਜਪਾ ਲੀਡਰਸ਼ਿਪ ਕੋਈ ਕਸਰ ਨਹੀਂ ਛੱਡੇਗੀ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ - ਕੈਪਟਨ ਸਿੱਧੂ
ਬਰਨਾਲਾ 5 ਮਈ ਭਾਵੇਂ ਕੇਦਰ ਵਿੱਚ ਅਤੇ ਹਰਿਆਣਾ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਪਰੰਤੂ ਫਿਰ ਭੀ ਕੇਦਰ ਸਰਕਾਰ ਕੋਲ ਪੰਜਾਬ ਭਾਜਪਾ ਵੱਲੋਂ ਸੂਬੇ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿੱਚ ਜੋਰਦਾਰ ਢੰਗ ਨਾਲ ਭਾਖੜਾ ਦੇ ਪਾਣੀ ਦਾ ਮੁੱਦਾ ਉਠਾਇਆ ਗਿਆ ਹੈ ਅਤੇ ਉਠਾਇਆ ਜਾਦਾ ਰਹੇਗਾ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਅਤੇ ਨੇ ਹੀ ਪੰਜਾਬ ਦੇ ਹੱਕ ਦੇ ਪਾਣੀ ਦੀ ਇਕ ਭੀ ਬੂੰਦ ਭਾਜਪਾ ਕਿਸੇ ਹੋਰ ਨੂੰ ਦੇਣਾ ਬਰਦਾਸਤ ਕਰੇਗੀ ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਮਹਿਲ ਕਲਾ ਵਿਖੇ ਭਾਜਪਾ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਇਕ ਪ੍ਰੈਸ ਨੋਟ ਜਾਰੀ ਕਰਦਿਆ ਪ੍ਰਗਟ ਕੀਤੇ ਉਹਨਾਂ ਕਿਹਾ ਭਾਰਤ ਦੀ ਕੇਦਰ ਸਰਕਾਰ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੇ ਕਹਿਣ ਤੇ ਹਰਿਆਣਾ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਕੇ ਜੇਕਰ ਹਰਿਆਣਾ ਨੂੰ ਵਾਧੂ ਪਾਣੀ ਦੀ ਲੋੜ ਹੈ ਤਾਂ ਪੰਜਾਬ ਤੋਂ ਉਧਾਰ ਪਾਣੀ ਲੇ ਸਕਦੇ ਹੋ ਉਹ ਭੀ ਜੇਕਰ ਪੰਜਾਬ ਕੋਲ ਵਾਧੂ ਪਾਣੀ ਹੈ ਤਾਂ ਉਧਰ ਭਾਜਪਾ ਦੀ ਲੀਡਰਸ਼ਿਪ ਨੇ ਕੇਦਰ ਸਰਕਾਰ ਦੇ ਧਿਆਨ ਹਿੱਤ ਲਿਆਦਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਜੂਨ ਜੁਲਾਈ ਵਿੱਚ ਜੀਰੀ ਦੀ ਫ਼ਸਲ ਦਾ ਸਮਾਂ ਸੁਰੂ ਹੋ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਜਿਆਦਾ ਪਾਣੀ ਜੀਰੀ ਲਈ ਜ਼ਰੂਰਤ ਹੈ ਇਸ ਲਈ ਕਿਸੇ ਭੀ ਕੀਮਤ ਤੇ ਪੰਜਾਬ ਦੇ ਹਿੱਸੇ ਦਾ ਪਾਣੀ ਨਹੀਂ ਦਿੱਤਾ ਜਾ ਸਕਦਾ ਪੰਜਾਬ ਸਰਕਾਰ ਨਾਲ ਅਤੇ ਬਾਕੀ ਰਾਜਨੀਤਕ ਪਾਰਟੀਆ ਨਾਲ ਰਲ ਕੇ ਪੰਜਾਬ ਦੇ ਪਾਣੀਆ ਦੀ ਰਾਖੀ ਕਰਨ ਲਈ ਪੰਜਾਬ ਭਾਜਪਾ ਕੋਈ ਕਸਰ ਬਾਕੀ ਨਹੀਂ ਛੱਡੇਗੀ।ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਸੀਰ ਸਿੰਘ ਕੁਰੜ ਭਾਜਪਾ ਯੁਵਾ ਮੋਰਚਾ ਆਗੂ ਜਤਿੰਦਰਪਾਲ ਸਿੰਘ ਪ੍ਰਜੀਤ ਸਿੰਘ ਧਰਮਪਾਲ ਸੰਦੀਪ ਕੁਮਾਰ ਕੁਲਵੰਤ ਸਿੰਘ ਮੱਘਰ ਸਿੰਘ ਆਦਿ ਹਾਜਰ ਸਨ।
ਫੋਟੋ ਪਾਣੀਆ ਦੀ ਵੰਡ ਬਾਬਤ ਪ੍ਰੈਸ ਕਾਨਫਰੰਸ ਕਰਦੇ ਹੋਏ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਮੰਡਲ ਪ੍ਰਧਾਨ ਜਗਸੀਰ ਸਿੰਘ ਅਤੇ ਹੋਰ ਭਾਜਪਾ ਆਗੂ।
0 comments:
एक टिप्पणी भेजें