ਸਮਾਜਸੇਵੀ ਸੰਸਥਾ, ਪੱਤਰਕਾਰ ਅਤੇ ਪੁਲਿਸ ਦੇ ਯਤਨਾਂ ਸਦਕਾ ਨਸ਼ੇੜੀ ਨੌਜਵਾਨ ਹਸਪਤਾਲ ਦਾਖਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,19 ਮਈ :---
ਸਥਾਨਕ ਨਗਰ ਧਨੌਲਾ ਦੇ ਪੰਜ ਛੇ ਸਾਲਾਂ ਤੋਂ ਨਸ਼ੇ ਦੀ ਦਲ ਦਲ ਵਿੱਚ ਡੁੱਬੇ ਨੌਜਵਾਨ ਨੂੰ ਅੱਜ ਸਮਾਜ ਸੇਵੀ ਸੰਸਥਾ, ਪੱਤਰਕਾਰ ਅਤੇ ਪੁਲਿਸ ਦੇ ਯਤਨਾਂ ਸਦਕਾ ਹਸਪਤਾਲ ਦਾਖਲ ਕਰਵਾਇਆ ਗਿਆ, ਜਾਣਕਾਰੀ ਅਨੁਸਾਰ ਧਨੌਲਾ ਦੀ ਨਵੀਂ ਬਸਤੀ ਵਸਨੀਕ ਨੌਜਵਾਨ ਜੋ ਕਰੀਬ ਛੇ ਸਾਲਾ ਤੋਂ ਨਸ਼ੇ ਦੀ ਦਲਦਲ ਵਿੱਚ ਇਸ ਕਦਰ ਧਸ ਗਿਆ ਸੀ, ਕਿ ਹੁਣ ਤਾਂ ਉਸਦੇ ਸਰੀਰ ਤੇ ਚਿੱਟੇ ਦੇ ਟੀਕੇ ਲਾਉਣ ਲਈ ਕੋਈ ਨਾੜ ਨਹੀਂ ਬਚੀ, ਤੇ ਗੁਪਤ ਅੰਗ ਵਿੱਚ ਟੀਕੇ ਲਾਉਣ ਲਈ ਮਜਬੂਰ ਸੀ, ਗੱਲਬਾਤ ਕਰਦਿਆਂ ਲੋਕ ਭਲਾਈ ਵੈਲਫੇਅਰ ਸੋਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੱਕ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਮਿਲੀ ਸੀ , ਜਿਸ ਬਾਰੇ ਪੜਤਾਲ ਕੀਤੇ ਜਾਣ ਤੋਂ ਬਾਅਦ ਸਾਨੂੰ ਧਨੌਲਾ ਦੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ, ਵਾਸੀ ਧਨੌਲਾ, ਨਾਲ ਗੱਲਬਾਤ ਹੋਈ ਜੌ ਪਿਛਲੇ ਪੰਜ ਛੇ ਸਾਲਾਂ ਤੋਂ ਨਸ਼ੇ ਦੇ ਟੀਕੇ ਲਗਾ ਰਿਹਾ ਸੀ ਉਸ ਬਾਰੇ ਪਤਾ ਲੱਗਿਆ ਤਾਂ ਅਸੀਂ ਧਨੌਲਾ ਦੇ ਪੱਤਰਕਾਰ ਚਮਕੌਰ ਸਿੰਘ ਗੱਗੀ ਅਤੇ ਕਰਮਜੀਤ ਸਿੰਘ ਸਾਗਰ ਸਮੇਤ ਥਾਣਾ ਮੁਖੀ ਧਨੌਲਾ ਇੰਸਪੈਕਟਰ ਲਖਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਦੱਸੇ ਪੱਤੇ ਤੇ ਪਹੁੰਚ ਕੇ ਨੌਜਵਾਨ ਦੇਖਿਆ ਤਾਂ ਨੌਜਵਾਨ ਦੇ ਬਹੁਤ ਗੰਭੀਰ ਹਾਲਾਤ ਸਨ, ਸੁਖਵਿੰਦਰ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਆਪਣੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਬਹੁਤ ਚਾਵਾਂ ਨਾਲ ਪਾਲਿਆ ਸੀ, ਲੋਕਾਂ ਦੇ ਘਰ ਕੰਮ ਕਰ ਕਰ ਪੜਾਇਆ ਪਰ ਗਲਤ ਸੰਗਤ ਵਿੱਚ ਪੈਣ ਕਾਰਨ ਨਸ਼ੇ ਕਰਨ ਲੱਗ ਗਿਆ, ਤੇ ਗਲਤ ਟੀਕਾ ਲੱਗਣ ਕਾਰਨ ਇਕ ਲੱਤ ਖੜ ਗਈ, ਚੱਲਣ ਫਿਰਨ ਤੋਂ ਸਮਰੱਥ ਨੌਜਵਾਨ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਸੀ, ਕਿ ਕਿਸ ਤਰ੍ਹਾਂ ਮੈਂ ਆਪਣੇ ਨਸ਼ੇੜੀ ਪੁੱਤ ਦੀ ਤਕਲੀਫ ਖਤਮ ਕਰਨ ਲਈ ਨਸ਼ਾ ਮੰਗ ਮੰਗ ਕੇ ਲਿਆ ਕੇ ਦੇਣਾ, ,ਸਰਕਾਰੀ ਹਸਪਤਾਲ ਵਿੱਚੋਂ ਮਿਲਦੀਆਂ ਜੀਭ ਵਾਲਿਆਂ ਗੋਲੀਆਂ ਨੂੰ ਘੋਲ ਕੇ ਟੀਕਾ ਲਾਉਂਦਾ, ਜਦੋਂ ਨਸ਼ਾ ਨਾ ਮਿਲਦਾ ਤਾਂ ਘਰ ਦੀਆਂ ਚੀਜ਼ਾਂ ਚੱਕ ਚੱਕ ਕੇ ਵੇਚ ਦਿੰਦਾ, ਪਰ ਹੁਣ ਨਸ਼ੇ ਤੋਂ ਅੱਕ ਥੱਕ ਕੇ ਨੌਜਵਾਨ ਨੇ ਸਮਾਜ ਸੇਵੀ ਸੰਸਥਾ ਪੱਤਰਕਾਰ ਅਤੇ ਪੁਲਿਸ ਦੀ ਪ੍ਰੇਰਨਾ ਸਦਕਾ ਆਪਣੀ ਸਵੈ ਇੱਛਾ ਸਦਕਾ ਨਸ਼ਾ ਛੱਡਣ ਦਾ ਮਨ ਬਣਾ ਲਿਆ, ਅਤੇ ਚੰਗੇ ਇਨਸਾਨ ਬਣਨ ਸੁਧਰਨ ਦਾ ਭਰੋਸਾ ਦਿੱਤਾ, ਜਿਸ ਨੂੰ ਲੋਕ ਭਲਾਈ ਵੈਲਫੇਅਰ ਸੋਸਾਇਟੀ ਦੇ ਆਗੂ ਫਿਰੋਜ਼ ਖਾਨ ਬਲਜੀਤ ਸਿੰਘ ਮੋਹਿਤ ਗਰਗ ਆਦਿ,ਵੱਲੋਂ ਸਿਵਲ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਲਿਜਾਇਆ ਗਿਆ। ਥਾਣਾ ਮੁਖੀ ਧਨੌਲਾ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਇਸ ਤਰਾਂ ਬਹੁਤ ਚੰਗਾ ਉਪਰਾਲਾ ਹੈ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਨੌਜਵਾਨ ਪੁਲਿਸ ਨਾਲ,ਜਾਂ ਸਮਾਜ ਸੇਵੀ ਸੰਸਥਾਵਾਂ ਨਾਲ ਜਾਂ ਪੱਤਰਕਾਰਾਂ ਨਾਲ ਸੰਪਰਕ ਕਰਨ ਤਾਂ ਜੋ ਉਹਨਾਂ ਦਾ ਇਲਾਜ ਕਰਵਾਇਆ ਜਾ ਸਕੇ ਅਤੇ ਚੰਗੇ ਇਨਸਾਨ ਬਣ ਸਕਣ।
0 comments:
एक टिप्पणी भेजें