ਮੁਸਲਿਮ ਵੈਲਫੇਅਰ ਵੱਲੋਂ ਮੈਨੇਜਰ ਪ੍ਰਿੰਸ ਖਾਨ ਨੂੰ ਦਿੱਤੀ ਵਿਦਾਇਗੀ ਪਾਰਟੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,7 ਮਈ :-- ਯਾਰਾਂ ਦੇ ਯਾਰ ਬੇਦਾਗ, ਇਮਾਨਦਾਰ ਅਤੇ ਹੱਸਮੁੱਖ ਸੁਭਾਅ ਦੇ ਮਾਲਿਕ ਵਜੋਂ ਜਾਣਿਆਂ ਜਾਣ ਵਾਲਾ ਚਿਹਰਾ ਹੈ ਮੈਨੇਜਰ ਪ੍ਰਿੰਸ ਖਾਨ ਜੋ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਧਨੌਲਾ ਦੀ ਪੀਐਨਬੀ ਬੈਂਕ ਵਿਖੇ ਬਤੌਰ ਆਪਣੀਆਂ ਸੇਵਾਵਾਂ ਨਿਭਾਅ ਕਿ ਤੇ ਹੁਣ ਭੀਖੀ ਜ਼ਿਲ੍ਹਾ ਮਾਨਸਾ ਵਿਖੇ ਚਲੇ ਗਏ ਹਨ ਤੇ ਉਹਨਾਂ ਦੇ ਜਾਂਦਿਆਂ ਸਮੇਂ ਮੰਡੀ ਧਨੌਲਾ ਦੀ ਮੁਸਲਿਮ ਵੈਲਫੇਅਰ ਕਮੇਟੀ ਵੱਲੇ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕਮੇਟੀ ਦੇ ਮਿੱਠੂ ਖਾਨ ਡਾਕਟਰ ਸਰਾਜ ਘਨੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੇਜਰ ਪ੍ਰਿੰਸ ਖਾਨ ਨੇ ਪਿਛਲੇ ਦੋ ਸਾਲਾਂ ਵਿੱਚ ਧਨੌਲਾ ਅਤੇ ਆਸ ਪਾਸ ਦੇ ਬੈਂਕ ਗਾਹਕਾਂ ਨਾਲ ਅਪਣੇ ਪਰਿਵਾਰਿਕ ਮੈਂਬਰਾਂ ਤਰ੍ਹਾਂ ਵਿਵਹਾਰ ਬਣਾਇਆ ਜਿਸ ਨਾਲ ਉਹਨਾਂ ਨੂੰ ਲੋਕ ਬੇਹੱਦ ਪਿਆਰ ਕਰਦੇ ਸਨ ਅਤੇ ਕਦੇ ਵੀ ਉਹਨਾਂ ਨੇ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ। ਉਹਨਾਂ ਅੱਗੇ ਕਿਹਾ ਕਿ ਮੈਨੇਜਰ ਪ੍ਰਿੰਸ ਖਾਨ ਨੇ ਆਪਣੀ ਸੂਝਵੂਜ ਅਨੁਸਾਰ ਬੈਂਕ ਨੂੰ ਚੰਗੇ ਤੇ ਵਧੇਰੇ ਗਾਹਕ ਦਿੱਤੇ ਪਰ ਅੱਜ ਉਹਨਾਂ ਦੇ ਜਾਣ ਨਾਲ ਸਾਨੂੰ ਭਾਰੀ ਕਮੀ ਮਹਿਸੂਸ ਹੋ ਰਹੀ ਹੈ।
ਦੁਆ ਕਰਾਂਗੇ ਕਿ ਪ੍ਰਿੰਸ ਖਾਨ ਜਿਥੇ ਵੀ ਆਪਣੀ ਡਿਊਟੀ ਨਿਭਾਉਣ ਲੋਕ ਉਹਨਾਂ ਨੂੰ ਬੇਹੱਦ ਪਿਆਰ ਕਰਨ। ਇਸ ਮੌਕੇ ਉਹਨਾਂ ਨਾਲ ਕਾਜੀ ਖੁਵੇਬ ਅਹਿਮਦ, , ਖੁਸ਼ੀ ਖਾਨ,ਹਾਜ਼ਰ ਸਨ।
0 comments:
एक टिप्पणी भेजें