ਆਪ੍ਰੇਸਨ ਸਿੰਦੂਰ ਦੀ ਕਾਮਯਾਬੀ 140 ਕਰੋੜ ਭਾਰਤ ਵਾਸੀਆਂ ਦੀ ਕਾਮਯਾਬੀ : ਹੀਰਾ ਵਾਲੀਆ
ਇਸ ਕਾਮਯਾਬੀ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਸੈਨਾ ਦੇ ਸਿਰ ਸੱਜਦਾ ਹੈ
ਬਟਾਲਾ, 7 ਮਈ ( ਰਮੇਸ਼ ਭਾਟੀਆ ) - ਬੀਤੀ 22 ਅਪ੍ਰੈਲ ਨੂੰ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਹਿਲਗਾਮ ਵਿਖੇ ਧਰਮ ਦੇ ਨਾਂ ਤੇ 26 ਨਿਰਦੋਸ ਸੈਲਾਨੀਆਂ ਦੀ ਹੱਤਿਆ ਦਾ ਬਦਲਾ ਭਾਰਤੀ ਸੈਨਾ ਵੱਲੋਂ 15 ਦਿਨ ਬਾਅਦ 6 ਮਈ ਦੀ ਰਾਤ ਨੂੰ ਲੈਣ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਰਤੀ ਸੈਨਾ ਨੂੰ ਵਧਾਈ ਦਿੱਤੀ ਗਈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪ੍ਰਧਾਨ ਮੰਤਰੀ ਅਤੇ ਦੇਸ ਦੀ ਸੈਨਾ ਤੇ ਮਾਣ ਹੈ। ਅੱਤਵਾਦੀਆਂ ਖਿਲਾਫ ਇਸ ਜੰਗ ਵਿੱਚ 140 ਕਰੋੜ ਭਾਰਤ ਵਾਸੀ ਕੇਂਦਰ ਸਰਕਾਰ ਅਤੇ ਭਾਰਤੀ ਸੈਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਭਾਰਤੀ ਸੈਨਾ ਦਾ ਸਾਹਸ ਹੀ ਹਰ ਦੇਸ ਵਾਸੀ ਦਾ ਵਿਸਵਾਸ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਗਾਮ ਹੱਤਿਆ ਕਾਂਡ ਦਾ ਬਦਲਾ ਲੈਣ ਲਈ ਸੈਨਾ ਨੂੰ ਪੂਰੀ ਛੂਟ ਦਿੱਤੀ ਗਈ ਜਿਸਤੇ ਚੱਲਦਿਆਂ ਆਪ੍ਰੇਸਨ ਸਿੰਦੂਰ ਦੇ ਤਹਿਤ ਬੀਤੀ ਰਾਤ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿਖੇ ਅਲਗ ਅਲਗ ਥਾਵਾਂ ਤੇ 9 ਅੱਤਵਾਦੀ ਕੈਂਪਾਂ ਨੂੰ ਨਿਸਾਨਾ ਬਣਾਉਂਦਿਆਂ ਉਨਾਂ ਦੇ ਠਿਕਾਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਗਏ। ਜਿਸ ਵਿੱਚ ਅੱਤਵਾਦੀ ਸੰਗਠਨ ਲਸਕਰ ਏ ਤਾਇਬਾ, ਜੈਸ ਏ ਮੋਹਮੰਦ, ਹਿਜਬੁਲ ਮੁਜਾਹਿਦੀਨ ਵਰਗੇ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਦੇ ਸਾਰੇ ਅੱਡੇ ਇਸ ਸਿੰਦੂਰ ਆਪ੍ਰੇਸਨ ਦੇ ਤਹਿਤ ਮਿਸਾਇਲ ਅਟੈਕ ਵਿੱਚ ਤਬਾਹ ਹੋ ਗਏ ਤੇ 100 ਤੋਂ ਵੀ ਜਿਆਦਾ ਅੱਤਵਾਦੀ ਮਾਰੇ ਗਏ ਅਤੇ ਵੱਡੇ ਗਿਣਤੀ ਵਿੱਚ ਜਖਮੀ ਵੀ ਹੋਏ। ਉਨਾਂ ਕਿਹਾ ਕਿ ਸਮੂਹ ਭਾਰਤ ਵਾਸੀ ਕੇਂਦਰ ਸਰਕਾਰ ਅਤੇ ਭਾਰਤੀ ਸੈਨਾ ਦੀ ਇਸ ਕਾਰਵਾਈ ਦਾ ਪੂਰਾ ਸਮਰਥਨ ਕਰਦੇ ਹਨ। ਉਨਾਂ ਕਿਹਾ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇਹ ਬਹੁਤ ਹੀ ਜਰੂਰੀ ਸੀ ਕਿ ਉਥੇ ਆਂਤਕ ਦੀ ਰੀੜ ਨੂੰ ਤੋੜਿਆ ਜਾਵੇ। ਉਨਾਂ ਕਿਹਾ ਕਿ ਪਾਕਿਸਤਾਨ ਆਪਣੇ ਦੇਸ ਵਿੱਚ ਅੱਤਵਾਦੀਆਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਜਿੱਥੇ ਉਨਾਂ ਨੂੰ ਪਨਾਹ ਦਿੰਦਾ ਸੀ ਉਥੇ ਉਹ ਅੱਤਵਾਦੀਆਂ ਨੂੰ ਭਾਰਤ ਵਿੱਚ ਲਗਾਤਾਰ ਅਰਾਜਕਤਾ ਫੈਲਾਉਣ ਦੀ ਫਿਰਾਕ ਵਿਚ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਵਿੱਚ ਸਿਰਫ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਹੀ ਨਿਸਾਨਾ ਬਣਾਇਆ ਗਿਆ, ਜਦਕਿ ਆਮ ਪਾਕਿਸਤਾਨੀ ਨਾਗਰਿਕਾਂ ਦੀ ਸੁਰੱਖਿਆ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ। ਇਹ ਸਿਰਫ ਭਾਰਤੀ ਫੌਜ ਹੀ ਕਰ ਸਕਦੀ ਹੈ ਕਿ ਜਿੱਥੇ ਗੁਨਾਹਗਾਰ ਨੂੰ ਬਖਸਿਆ ਨਾਂ ਜਾਵੇ ਉਥੇ ਕਿਸੇ ਵੀ ਬੇਕਸੂਰ ਆਮ ਨਾਗਰਿਕ ਦਾ ਬਚਾਅ ਕੀਤਾ ਜਾਵੇ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਸੈਨਾ ਤੇ ਪੂਰਾ ਮਾਣ ਹੈ ਕਿ ਉਨਾਂ ਪਹਿਲਗਾਮ ਨਰ ਸੰਹਾਰ ਦਾ ਪੂਰਾ ਬਦਲਾ ਲੈ ਲਿਆ। ਜਿਸਦੇ ਲਈ ਪੂਰੇ ਭਾਰਤ ਵਾਸੀ ਕੇਂਦਰ ਸਰਕਾਰ ਅਤੇ ਆਪਣੀ ਵੀਰ ਭਾਰਤੀ ਸੈਨਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਉਨਾਂ ਕਿਹਾ ਕਿ ਅੱਜ ਉਹ ਸਮਾਂ ਹੈ ਕਿ ਸਾਨੂੰ ਸਾਰਿਆਂ ਨੂੰ ਆਪਸੀ ਸਾਰੇ ਭੇਦ ਭਾਵ ਮਿਟਾ ਅਤੇ ਪਾਰਟੀ ਬਾਜੀ ਤੋਂ ਉਪਰ ਉੱਠ ਆਪਣੀ ਕੇਂਦਰ ਸਰਕਾਰ ਅਤੇ ਭਾਰਤੀ ਜਵਾਨਾਂ ਨੂੰ ਉਨ੍ਹਾਂ ਵੱਲੋਂ ਆਂਤਕੀਆਂ ਦੇ ਖਿਲਾਫ ਉਠਾਏ ਜਾ ਰਹੇ ਹਰੇਕ ਕਦਮ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹੋਏ ਉਨ੍ਹਾਂ ਦੀ ਪੂਰੀ ਹੌਂਸਲਾ ਅਫਜਾਈ ਕੀਤੀ ਜਾਵੇ। ਤਾਂ ਜੋ ਇਸ ਸੰਸਾਰ ਵਿੱਚੋਂ ਆਂਤਕੀਆਂ ਦਾ ਪੂਰੀ ਤਰਾਂ ਖਾਤਮਾ ਕੀਤਾ ਜਾ ਸਕੇ।
0 comments:
एक टिप्पणी भेजें