Contact for Advertising

Contact for Advertising

Latest News

गुरुवार, 22 मई 2025

12 ਪੇਟੀਆਂ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ

 12 ਪੇਟੀਆਂ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ


ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ ,,22 ਮਈ ::--ਮਾਨਯੋਗ ਅਦਾਲਤ ਮੈਡਮ ਸੋਨਾਲੀ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਬਰਨਾਲਾ ਵੱਲੋਂ ਅੰਮ੍ਰਿਤਪਾਲ ਸਿੰਘ ਉਰਫ ਗੱਗੂ ਪੁੱਤਰ ਜਰਨੈਲ ਸਿੰਘ, ਗੁਰਮੇਲ ਸਿੰਘ ਪੁੱਤਰ ਤਾਰਾ ਸਿੰਘ, ਲਖਵੀਰ ਸਿੰਘ ਪੁੱਤਰ ਕਾਲਾ ਸਿੰਘ ਵਾਸੀਆਨ ਕਾਲੇਕੇ ਨੂੰ 12 ਪੇਟੀਆਂ ਹਰਿਆਣਾ ਦੀ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ ਐਡਵੋਕੇਟ (ਧਨੌਲਾ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਧਨੌਲਾ ਦੀ ਪੁਲਿਸ ਦੇ  ਦੱਸਣ ਮੁਤਾਬਿਕ ਮਿਤੀ 28-11-2018 ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਵਿਅਕਤੀ ਬਾਹਰਲੀ ਸਟੇਟ ਵਿੱਚੋਂ ਸ਼ਰਾਬ ਲਿਆ ਕੇ ਕਾਲੇਕੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸ਼ਰਾਬ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਸਦੇ ਆਧਾਰ ਤੇ ਪੁਲਿਸ ਨੇ ਨਾਕਾਬੰਦੀ ਕਰਕੇ ਇਨੋਵਾ ਕਾਰ ਨੰਬਰੀ ਪੀ.ਬੀ.-11-ਬੀ.ਐਫ/9587 ਨੂੰ ਰੋਕਿਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੀ ਤਾਂ ਪੁਲਿਸ ਪਾਰਟੀ ਨੇ ਗੱਡੀ ਨੂੰ ਰੋਕ ਕੇ ਚੈਕ ਕੀਤਾ ਤਾਂ ਇਨੋਵਾ ਗੱਡੀ ਵਿੱਚੋਂ 12 ਡੱਬੇ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਹੋਈ ਜਿਸਦੇ ਆਧਾਰ ਤੇ ਪੁਲਿਸ ਨੇ ਉਕਤ ਸਾਰੇ ਦੋਸ਼ੀਆਨ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 162 ਮਿਤੀ 28-11-2018, ਜੇਰ ਧਾਰਾ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਧਨੌਲਾ ਵਿਖੇ ਦਰਜ਼ ਕੀਤੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਦੇ ਵਕੀਲ ਸ਼੍ਰੀ ਚੰਦਰ ਬਾਂਸਲ, ਐਡਵੋਕੇਟ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਆਈ.ਓ. ਦੁਆ ਰਾ ਬੋਤਲਾਂ ਦਾ ਸੈਂਪਲ ਠੀਕ ਢੰਗ ਨਾਲ ਨਹੀਂ ਲਿੱਤਾ ਗਿਆ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

12 ਪੇਟੀਆਂ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
  • Title : 12 ਪੇਟੀਆਂ ਨਜਾਇਜ਼ ਸ਼ਰਾਬ ਰੱਖਣ ਅਤੇ ਵੇਚਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
  • Posted by :
  • Date : मई 22, 2025
  • Labels :
  • Blogger Comments
  • Facebook Comments

0 comments:

एक टिप्पणी भेजें

Top