ਸ਼ਿਵ ਸੈਨਾ ਦੇ ਸੀਨੀਅਰ ਮੀਤ ਪ੍ ਨੇ ਐਸ ਐਸ ਪੀ ਦੇ ਧਿਆਨ ਵਿੱਚ ਲਿਆਂਦੀ ਉਹ ਥਾਂ ਜਿੱਥੇ ਲਗਦਾ ਹੈ ਦੱਰਾ ਸੱਟਾ
ਬਟਾਲਾ ( ਰਮੇਸ਼ ਭਾਟੀਆ ) ਅਜ ਸ਼ਿਵ ਸੈਨਾ ਉਦੋ ਬਾਲਾ ਸਾਹਿਬ ਠਾਕਰੇ ਦੇ ਵਰਕਰਾਂ ਵੱਲੋਂ ਪਾਰਟੀ ਦਫਤਰ ਵਿਖੇ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਬਟਾਲਾ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਰਮੇਸ਼ ਨਈਅਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਵੱਲੋਂ ਕੀਤੀ ਗਈ ਰਮੇਸ਼ ਨਜਰ ਜੀ ਨੇ ਕਿਹਾ ਕਿ ਸ਼ਹਿਰ ਵਿੱਚ ਅਪਰਾਧਿਕ ਘਟਨਾਵਾਂ ਜਿਵੇਂ ਕਿ ਲੁੱਟ ਖੋ ਚੋਰੀ ਆਦੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਸ਼ਹਿਰ ਬਟਾਲਾ ਦੇ ਮੁਹੱਲਾ ਕਾਜੀ ਮੋਰੀ ਹਾਥੀ ਗੇਟ ਗੁਰਦਾਸਪੁਰ ਰੋਡ ਟੈਲੀਫੋਨ ਐਕਸਚੇਂਜ ਦੇ ਬਾਹਰ ਮੁਰਗੀ ਮਹੱਲਾ ਬਟਾਲਾ ਵਿਖੇ ਜੂਆ ਖੇਡਣ ਨਜਾਇਜ਼ ਧੰਦਾ ਜੋਰਾਂ ਤੇ ਚੱਲ ਰਿਹਾ ਗਾਂਧੀ ਨਗਰ ਕੈਂਪ ਪਾਰਕ ਦੇ ਸਾਹਮਣੇ ਡੇਰਾ ਰੋਡ ਪੋਲ ਤੇ ਥੱਲੇ ਆਦੀ ਥਾਵਾਂ ਤੇ ਦੜੇ ਸੱਟੇ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਪਰੰਤੂ ਪੁਲਿਸ ਇਸ ਸਵਾਲ ਕੋਈ ਖਾਸ ਧਿਆਨ ਨਹੀਂ ਦੇ ਰਹੇ ਇਹਨਾਂ ਨਜਾਇਜ਼ ਕਾਰੋਬਾਰ ਦਾ ਸਮਾਜ ਤੇ ਬਹੁਤ ਹੀ ਬੁਰਾ ਪ੍ਰਭਾਵ ਪੈ ਰਿਹਾ ਇਹਨਾਂ ਅਪਰਾਧਾਂ ਨੂੰ ਸ਼ਿਵ ਸੈਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਛੋਟੇ ਛੋਟੇ ਸਕੂਲਾਂ ਦੇ ਬੱਚੇ ਦੜੇ ਸੱਟੇ ਦੀਆਂ ਪਰਚੀਆਂ ਲਿਖਵਾਣ ਇਹਨਾਂ ਦੁਕਾਨਦਾਰਾਂ ਕੋਲ ਜਾਂਦੇ ਹਨ ਜੋ ਬਹੁਤ ਹੀ ਮਾੜੀ ਗੱਲ ਹੈ ਨਈਅਰ ਨੇ ਕਿਹਾ ਕਿ ਇਨਾ ਅਪਰਾਧੀਕ ਘਟਨਾਵਾਂ ਨੂੰ ਰੋਕਣ ਲਈ ਸ਼ਿਵ ਸੈਨਾ ਹਮੇਸ਼ਾ ਹੀ ਪੁਲਿਸ ਦਾ ਸਾਥ ਦਿੰਦੀ ਰਹੀ ਹੈ ਤੇ ਭਵਿੱਖ ਵਿੱਚ ਵੀ ਦਵੇਗੀ ਸਾਡੀ ਆਸ ਹੈ ਕਿ ਐਸਐਸਪੀ ਬਟਾਲਾ ਵੱਲੋਂ ਇਹਨਾਂ ਅਪਰਾਧਾਂ ਵੱਲ ਖਾਸ ਤਵੱਜੋ ਦਿੱਤੀ ਜਾਵੇਗੀ ਤਾਂ ਕਿ ਜੂਏ ਅਤੇ ਦੜੇ ਸੱਟੇ ਦੇ ਕੋੜ ਨੂੰ ਖਤਮ ਕੀਤਾ ਜਾ ਸਕੇ ਇਸ ਮੀਟਿੰਗ ਵਿੱਚ ਮੰਗਲਦਾਸ ਹਰਦੇਵ ਸਿੰਘ ਰਾਹੁਲ ਵਿਜੇ ਕੁਮਾਰ ਆਦਿ ਸ਼ਿਵ ਸੈਨਿਕ ਹਾਜ਼ਰ ਰਹੇ
0 comments:
एक टिप्पणी भेजें