ਪਿੰਡ ਕਾਲੇਕੇ ਵਿਖੇ ਮੇਲੇ ਦੌਰਾਨ ਲਾਇਆ ਗਿਆ ਖੂਨਦਾਨ ਕੈਂਪ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਮਾਰਚ :-- ਰੱਬੀ ਪੈਗਾਮ ਇੱਕ ਇਲਾਹੀ ਸੁਨੇਹਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭਾ ਬਰਨਾਲਾ ਵੱਲੋਂ ਅੱਜ ਪਿੰਡ ਕਾਲੇਕੇ ਵਿਖੇ ਚੱਲ ਰਹੇ ਮੇਲੇ ਦੌਰਾਨ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਸਿਵਿਲ ਹਸਪਤਾਲ ਬਰਨਾਲਾ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜਗਦੀਪ ਸਿੰਘ ਰੱਬੀ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚਦੀਆਂ ਹਨ, ਇਸ ਲਈ ਹਰੇਕ ਮਨੁੱਖ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।
। ਇਸ ਕੈਂਪ ਵਿੱਚ ਧਨੌਲਾ ਤੋਂ ਪੱਤਰਕਾਰ ਸੰਜੀਵ ਗਰਗ ਕਾਲੀ ਨੇ 36ਵੀਂ ਵਾਰ ਖੂਨ ਦਾਨ ਕੀਤਾ। ਇਸ ਮੌਕੇ ਤੇ ਡਾਕਟਰ ਜਤਿੰਦਰ ਜਨੇਜਾ, ਮਨਜਿੰਦਰ ਸਿੰਘ, ਕੰਵਲਦੀਪ ਸਿੰਘ, ਮਨਦੀਪ ਕੌਰ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਭੰਡਾਰੀ, ਤੋਂ ਇਲਾਵਾ ਬਸੰਤ ਸਿੰਘ, ਪ੍ਰਭਦੀਪ ਸਿੰਘ ਫਤਿਹਗੜ਼ ਛੰਨਾਂ,ਹਰਕੀਰਤ ਸਿੰਘ, ਧਿਆਨ ਸਿੰਘ, ਸੁਖਵਿੰਦਰ ਸਿੰਘ ,ਹਰਪ੍ਰੀਤ ਕੌਰ ਸੋਸ਼ਲ ਵਰਕਰ ਆਦਿ ਮੌਜੂਦ ਸਨ।।
0 comments:
एक टिप्पणी भेजें