*ਫੀਲਖਾਨਾ ਪਟਿਆਲਾ ਵਿਖੇ 7 ਰੋਜਾ ਕੈਂਪ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ 24 ਮਾਰਚ- ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਕੌਮੀ ਸੇਵਾ ਯੋਜਨਾ ਦੇ ਸੱਤ ਰੋਜ਼ਾ (ਦਿਨ ਰਾਤ )ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕੀਤੀ ਗਈ , ਕੈਂਪ ਦਾ ਉਦਘਾਟਨ ਸਕੂਲ ਦੇ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਵੱਲੋਂ ਕੀਤਾ ਗਿਆ, ਉਹਨਾਂ ਨੇ ਵਲੰਟੀਅਰਜ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਕੌਮੀ ਸੇਵਾ ਯੋਜਨਾ ਸਮਾਜ ਦੇ ਲਈ ਲਾਹੇਵੰਦ ਨਾਗਰਿਕ ਪੈਦਾ ਕਰਦੀ ਹੈ, ਇਸ ਯੋਜਨਾ ਸਦਕਾ ਜਿੱਥੇ ਵਿਦਿਆਰਥੀਆਂ ਦਾ ਨਿੱਜੀ ਵਿਕਾਸ ਹੁੰਦਾ ਹੈ ,ਉਥੇ ਹੀ ਉਹ ਸਮਾਜ ਦੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ ,
ਜ਼ਿਕਰਯੋਗ ਹੈ ਕਿ ਫੀਲਖਾਨਾ ਵਿਖੇ ਪਿਛਲੇ ਇੱਕ ਦਹਾਕੇ ਤੋਂ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਜਿਲੇ ਵਿੱਚ ਵੱਧ ਚੜ੍ਹ ਕੇ ਕੀਤੇ ਜਾਂਦੇ ਹਨ, ਇਹਨਾਂ ਪ੍ਰੋਗਰਾਮਾਂ ਦੇ ਵਿੱਚ ਮਹੀਨੇ ਦੇ ਅੱਠ ਤੋਂ 10 ਦਿਨ ਸਮਾਜ ਸੇਵਾ ਦੇ ਗੁਣ, ਰਾਸ਼ਟਰੀ ਅੰਤਰਰਾਸ਼ਟਰੀ ਦਿਵਸ ਸੈਮੀਨਾਰ ਰੈਲੀਆਂ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਕੈਂਪ ਕਮਾਂਡਰ ਸ੍ਰੀ ਮਨੋਜ ਥਾਪਰ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਦਾ ਮੁੱਖ ਮੰਤਵ, ਅਜੋਕੇ ਸਮੇਂ ਦੇ ਵਿੱਚ ਸਮਾਜ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਸਮਾਜ ਸੇਵਾ ਦੇ ਆਸੇ ਨਾਲ ਵਲੰਟੀਅਰ ਨੂੰ ਔਤ ਪਰੋਤ ਕਰਨਾ ਰੱਖਿਆ ਗਿਆ ਹੈ ,ਕੈਂਪ ਵਿੱਚ ਵਿਦਿਆਰਥੀ ਕੁਦਰਤੀ ਆਫਤਾਂ, ਮੁਢਲੀ ਸਹਾਇਤਾ, ਐਚ ਆਈ ਵੀ ਏਡਜ, ਟਰੈਫਿਕ ਨਿਯਮ ,ਸਵੱਛਤਾ ਅਤੇ ਪ੍ਰਦੂਸ਼ਣ ਸਬੰਧੀ ਜਾਣਕਾਰੀ ਹਾਸਿਲ ਕਰਨਗੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਹੱਥੀ ਕੰਮ ਕਰਨ ਦੇ ਗੁਰ ਵੀ ਸਿਖਾਏ ਜਾਣਗੇ ਸਹਾਇਕ ਕਮਾਂਡਰ ਸਟੇਟ ਅਵਾਰਡੀ ਅਧਿਆਪਕ ਪ੍ਰਗਟ ਸਿੰਘ ਜੀ ਇਸ ਕੈਂਪ ਦੀ ਸਹਾਇਕ ਵਜੋਂ ਦੇਖਰੇਖ ਕਰਨਗੇ ।ਮਿਤੀ 23 ਮਾਰਚ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸ੍ਰੀ ਸਰਦਾਰ ਜਸਪਾਲ ਸਿੰਘ ਜੀ ਨੇ ਕੁਦਰਤੀ ਆਫਤਾਂ ਵਿੱਚ ਬਚਾਓ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਰੱਸੀ ਦੇ ਨਾਲ ਮੁਢਲੀ ਸਹਾਇਤਾ ਦੇਣ ਬਾਰੇ ਵੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਰਾਤ ਨੂੰ *ਕੈਂਪ ਫਾਇਰ* ਦੌਰਾਨ ਪੰਜਾਬੀ ਸੱਭਿਆਚਾਰਕ ਗੀਤ ,ਸੰਗੀਤ ਬੋਲੀਆਂ ਆਦਿ ਨਾਲ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਸੱਤ ਦਿਨ ਦੇ ਇਸ ਕੈਂਪ ਦਾ ਪਹਿਲਾ ਦਿਨ ਯਾਦਗਾਰੀ ਉਹ ਨਿਬੜਿਆ।
0 comments:
एक टिप्पणी भेजें