ਸਾਬਕਾ ਫੌਜੀਆਂ ਨੂੰ ਟੋਲ ਮੁਆਫੀ ਲਈ ਵਫਦ ਨਿਤਿਨ ਗਡਕਰੀ ਨੂੰ ਮਿਲਿਆ ਭਵਾਨੀਗੜ੍ਹ ਅਤੇ ਚੰਨੋਂ ਵਿੱਚ ਭੀ ਫਲਾਈ ਓਵਰ ਦੀ ਮੰਗ ਰੱਖੀ - ਇੰਜ ਸਿੱਧੂ
ਬਰਨਾਲਾ 6 ਜੁਲਾਈ ਭਾਰਤ ਦੇ ਟਰਾਂਸਪੋਰਟ, ਰੋਡ ਅਤੇ ਹਾਈਵੇ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਭਾਜਪਾ ਸੈਨਿਕ ਸੈੱਲ ਦਾ ਵਫਦ ਭਾਜਪਾ ਹਲਕਾ ਇੰਚਾਰਜ਼ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਿਲਿਆ। ਉਹਨਾਂ ਨਾਲ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਸਿੱਧੂ ਨੇ ਦੋ ਮੰਗ ਪੱਤਰ ਉਹਨਾਂ ਨੂੰ ਸੌਪੇ ਇਕ ਵਿੱਚ ਮੰਗ ਕੀਤੀ ਗਈ ਕੇ ਦੇਸ ਦੀਆ ਸਰਹੱਦਾਂ ਦੀ ਰਾਖੀ ਕਰਨ ਵਾਲੀ ਜਮਾਤ ਸਾਬਕਾ ਫੌਜੀਆ ਨੂੰ ਜਿੰਨਾ ਨੇ ਆਪਣੇ ਜੀਵਨ ਦੇ ਸੁਨਹਿਰੇ ਪੱਲ ਦੇਸ ਦੀ ਰਾਖੀ ਕਰਦਿਆ ਕੁਰਬਾਨ ਕੀਤੇ ਹਨ ਉਹਨਾਂ ਨੂੰ ਸੜਕਾ ਤੇ ਲੱਗੇ ਹੋਏ ਟੋਲ ਪਲਾਜ਼ੀਆ ਤੋ ਛੋਟ ਦਿੱਤੀ ਜਾਵੇ ਜਿਸ ਨੂੰ ਗਭੀਰਤਾ ਨਾਲ ਵਿਚਾਰਨ ਦਾ ਉਹਨਾਂ ਭਰੋਸਾ ਦਿੱਤਾ ਸਿੱਧੂ ਨੇ ਦੱਸਿਆ ਕਿ ਦੂਸਰੇ ਮੰਗ ਪੱਤਰ ਰਾਹੀਂ ਪੰਜਾਬ ਦੇ ਸਾਰੇ ਹੀ ਹਾਈਵੇ ਉਪਰ ਬਣੇ ਡਿਵਾਈਡਰਾਂ ਤੇ ਲੋਕਾ ਨੇ ਤੋੜ ਕੇ ਰਸਤੇ ਬਣਾ ਲਏ ਹਨ ਜਿਸ ਕਰਕੇ ਭਿਆਨਕ ਹਾਦਸੇ ਵਾਪਰ ਸਕਦੇ ਹਨ ਜਿਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਰੱਖੀ ਗਈ ਤਾਕਿ ਭਿਆਨਕ ਹਾਦਸੇ ਨਾ ਵਾਪਰਨ ਇਸੇ ਮੰਗ ਪੱਤਰ ਵਿੱਚ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾ ਰਹੇ ਹਾਈਵੇ ਤੇ ਪੇਦੇ ਕਸਬੇ ਭਵਾਨੀਗੜ੍ਹ ਅਤੇ ਚੰਨੋਂ ਵਿੱਚ ਭੀ ਉਵਰਬ੍ਰਿਜ ਬਣਾਉਣ ਦੀ ਮੰਗ ਰੱਖੀ ਕਿਉਕਿ ਇਹਨਾਂ ਕਸਬਿਆਂ ਵਿੱਚ ਭੀ ਬਹੁਤ ਹਾਦਸੇ ਵਾਪਰਦੇ ਹਨ ਅਤੇ ਟਰੈਫਿਕ ਕਰਕੇ ਸਮਾ ਨਸਟ ਹੁੰਦਾ ਹੈ ਮਾਣਯੋਗ ਮੰਤਰੀ ਨੇ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਹਨਾਂ ਨੁਕਤਿਆਂ ਨੂੰ ਭੀ ਗਭੀਰਤਾ ਨਾਲ ਵਿਚਾਰਿਆ ਜਾਵੇਗਾ ਆਖੀਰ ਤੇ ਸਿੱਧੂ ਨੇ ਮੰਤਰੀ ਜੀ ਦਾ ਸਮਾ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਸੂਬੇਦਾਰ ਅਵਤਾਰ ਸਿੰਘ ਹੌਲਦਾਰ ਵਿੱਕੀ ਫਿਰੋਜਪੁਰ ਹੌਲਦਾਰ ਬਸੰਤ ਸਿੰਘ ਅਤੇ ਗੁਰਦੇਵ ਸਿੰਘ ਮੱਕੜ ਹਾਜਰ ਸਨ।
ਫੋਟੋ - ਸ੍ਰੀ ਨਿਤਿਨ ਗਡਕਰੀ ਟਰਾਂਸਪੋਰਟ ਅਤੇ ਰੋਡ ਮੰਤਰੀ ਭਾਰਤ ਸਰਕਾਰ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੌਪਦੇ ਹੋਏ ਭਾਜਪਾ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ
0 comments:
एक टिप्पणी भेजें