Contact for Advertising

Contact for Advertising

Latest News

शुक्रवार, 24 नवंबर 2023

ਪੰਜਾਬੀ ਯੂਨੀਵਰਸਿਟੀ ਨੂੰ ਲੱਗਿਆ ਵੱਡਾ ਝਟਕਾ, ਪੰਜਾਬ ਸਰਕਾਰ ਨੇ ਗ੍ਰਾਂਟ ’ਚ ਕੀਤੀ 33% ਕਟੌਤੀ

 ਪੰਜਾਬ ਸਰਕਾਰ ਨੇ ਗ੍ਰਾਂਟ ’ਚ ਕੀਤੀ 33% ਕਟੌਤੀ

ਗ੍ਰਾਂਟ ’ਚ ਕਟੌਤੀ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਹੋਰ ਵਿਗੜਣ ਦੇ ਆਸਾਰ,  ਗ੍ਰਾਂਟ ’ਚ ਵਾਧਾ ਕਰਨ ਦੀ ਮੰਗ 

ਪੰਜਾਬੀ ਯੂਨੀਵਰਸਿਟੀ ਨੂੰ ਲੱਗਿਆ ਵੱਡਾ ਝਟਕਾ, ਪੰਜਾਬ ਸਰਕਾਰ ਨੇ ਗ੍ਰਾਂਟ ’ਚ ਕੀਤੀ 33% ਕਟੌਤੀ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਗ੍ਰਾਂਟ ’ਚ 33 ਫ਼ੀਸਦੀ ਕਟੌਤੀ ਕਰ ਦਿੱਤੀ ਹੈ। ਹੁਣ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ ਤੀਹ ਕਰੋੜ ਰੁਪਏ ਦੀ ਥਾਂ 20 ਕਰੋੜ ਰੁਪਏ ਹੀ ਮਿਲਣਗੇ। ਇਸ ਸਬੰਧੀ ਸਰਕਾਰ ਵੱਲੋਂ ਨੇ ਯੂਨੀਵਰਸਿਟੀ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਨੂੰ ਬੀਤੇ ਮਹੀਨੇ 30 ਦੀ ਬਜਾਏ 20 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਗ੍ਰਾਂਟ ’ਚ ਕਟੌਤੀ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਹੋਰ ਵਿਗੜਣ ਦੇ ਆਸਾਰ ਹਨ। ਇਸ ਕਾਰਨ ਯੂਨੀਵਰਸਿਟੀ ਨੇ ਸਰਕਾਰ ਨੂੰ ਪੱਤਰ ਲਿਖ ਕੇ ਗ੍ਰਾਂਟ ’ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਓਧਰ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੀ ਯੂਨੀਵਰਸਿਟੀ ’ਚ ਤਨਖ਼ਾਹ ਨਾ ਮਿਲਣ ਕਾਰਨ ਮੁਲਾਜ਼ਮ ਸੰਘਰਸ਼ ਕਰਨ ਦੀ ਤਿਆਰੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮਾਰਚ 2023 ’ਚ ਪੰਜਾਬੀ ਯੂਨੀਵਰਸਿਟੀ ’ਚ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀ ਨੂੰ ਤਿੰਨ ਮਹੀਨੇ ਲਈ 90 ਕਰੋੜ ਰੁਪਏ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸਮਾਗਮ ’ਚ ਸੀਐੱਮ ਨੇ ਯੂਨੀਵਰਸਿਟੀ ਨੂੰ ਸਰਕਾਰ ਵੱਲੋਂ ਕਰਜ਼ ਮੁਕਤ ਕਰਨ ਦਾ ਐਲਾਨ ਵੀ ਕੀਤਾ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੂੰ ਛੇ ਮਹੀਨੇ ਲਈ ਕੁੱਲ 180 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਪਰ ਦੀਵਾਲੀ ਤੋਂ ਪਹਿਲਾਂ ਹੀ ਸਰਕਾਰ ਨੇ ਗ੍ਰਾਂਟ ’ਚ ਕਟੌਤੀ ਕਰ ਦਿੱਤੀ ਤੇ ਇਹ 20 ਕਰੋੜ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ। ਸੀਐੱਮ ਦੇ ਐਲਾਨ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਸਾਢੇ ਅਠਾਰਾਂ ਕਰੋੜ ਦੀ ਗ੍ਰਾਂਟ ਪ੍ਰਤੀ ਮਹੀਨਾ ਸਰਕਾਰ ਵੱਲੋਂ ਜਾਰੀ ਹੁੰਦੀ ਸੀ।

ਹਜ਼ਾਰਾਂ ਵਿਦੇਸ਼ੀ ਪੰਛੀਆਂ ਨਾਲ ਮੁੜ ਚਹਿਕਿਆ ਕੇਸ਼ੋਪੁਰ ਛੰਭ, ਜਨਵਰੀ ਤੱਕ ਤਕਰੀਬਨ 25 ਹਜ਼ਾਰ ਹੋ ਜਾਂਦੀ ਹੈ ਪੰਛੀਆਂ ਦੀ ਗਿਣਤੀ

ਯੂਨੀਵਰਸਿਟੀ ’ਤੇ 150 ਕਰੋੜ ਦਾ ਕਰਜ਼ਾ

ਪੰਜਾਬੀ ਯੂਨੀਵਰਸਿਟੀ ਦਾ ਪ੍ਰਤੀ ਮਹੀਨਾ 40 ਕਰੋੜ ਰੁਪਏ ਤੋਂ ਵੱਧ ਦਾ ਬਜਟ ਹੈ। ਇਸ ’ਚ ਯੂਨੀਵਰਸਿਟੀ ਸਟਾਫ ਦੀ ਤਨਖ਼ਾਹ, ਪੈਨਸ਼ਨ ਤੇ ਹੋਰ ਖ਼ਰਚੇ ਸ਼ਾਮਲ ਹਨ। ਗ੍ਰਾਂਟ ’ਚ ਕਟੌਤੀ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਸਿਰਫ਼ ਨਾਨ ਟੀਚਿੰਗ ਸਟਾਫ ਨੂੰ ਹੀ ਤਨਖ਼ਾਹ ਜਾਰੀ ਕਰ ਸਕੀ ਹੈ। ਟੀਚਿੰਗ ਸਟਾਫ ਨੂੰ ਤਨਖ਼ਾਹ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਜਾਰੀ ਕਰਨ ਲਈ ਯੂਨੀਵਰਸਿਟੀ ਕੋਲ ਬਜਟ ਤੱਕ ਨਹੀਂ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ’ਤੇ ਡੇਢ ਸੌ ਕਰੋੜ ਰੁਪਏ ਦਾ ਕਰਜ਼ਾ ਹੈ।

ਸਰਕਾਰ ਵਾਅਦੇ ਅਨੁਸਾਰ 90 ਕਰੋੜ ਦੀ ਗ੍ਰਾਂਟ ਜਾਰੀ ਕਰੇ : ਵਿਰਕ

ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਨੇਤਾ ਡਾਕਟਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਉੱਚ ਸਿੱਖਿਆ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। ਇਹ ਕਿਸੇ ਵੀ ਹਾਲਤ ’ਚ ਨਾਕਾਬਿਲ-ਏ-ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਸਲੇ ਨੂੰ ਲੈਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ।

ਪੰਜਾਬ ਐਂਟੀ ਕਰੱਪਸ਼ਨ ਫਰੰਟ ਦੇ ਕਨਵੀਨਰ ਵਿਨੋਦ ਬਾਲੀ ਦਾ ਕਹਿਣਾ ਹੈ ਕਿ ਗ੍ਰਾਂਟ ਘਟਾਉਣ ਦਾ ਇਹ ਫ਼ੈਸਲਾ ਸਰਕਾਰ ਦੀ ਨੀਅਤ ਨੂੰ ਸਪਸ਼ਟ ਕਰਦਾ ਹੈ।

ਹਾਲਾਂਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਗ੍ਰਾਂਟ ਘਟਾਏ ਜਾਣ ਦੀ ਗੱਲ ਤਾਂ ਮੰਨੀ ਹੈ ਪਰ ਇਸ ਬਾਰੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।

ਪੰਜਾਬੀ ਯੂਨੀਵਰਸਿਟੀ ਨੂੰ ਲੱਗਿਆ ਵੱਡਾ ਝਟਕਾ, ਪੰਜਾਬ ਸਰਕਾਰ ਨੇ ਗ੍ਰਾਂਟ ’ਚ ਕੀਤੀ 33% ਕਟੌਤੀ
  • Title : ਪੰਜਾਬੀ ਯੂਨੀਵਰਸਿਟੀ ਨੂੰ ਲੱਗਿਆ ਵੱਡਾ ਝਟਕਾ, ਪੰਜਾਬ ਸਰਕਾਰ ਨੇ ਗ੍ਰਾਂਟ ’ਚ ਕੀਤੀ 33% ਕਟੌਤੀ
  • Posted by :
  • Date : नवंबर 24, 2023
  • Labels :
  • Blogger Comments
  • Facebook Comments

0 comments:

एक टिप्पणी भेजें

Top